06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਥਾਣਾ ਸਿਟੀ ਸੰਗਰੂਰ ਦੇ ਐੱਸ.ਐੱਚ.ਓ. ਸਣੇ 5 ਥਾਣਿਆਂ ਦੇ ਮੁਖੀ ਬਦਲੇ

Ad Position 21
No active advertisement
ਅਜੀਤ ਡੈਸਕ 25-07-2026
ਸੰਗਰੂਰ, 24 ਜੁਲਾਈ (ਦਮਨਜੀਤ ਸਿੰਘ) – ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਡਾ: ਰਵਜੋਤ ਗਰੇਵਾਲ ਵੱਲੋਂ ਅੱਜ ਮੁੜ ਜ਼ਿਲ੍ਹਾ ਸੰਗਰੂਰ ਅੰਦਰ ਥਾਣਾ ਮੁਖੀਆਂ ਦੇ ਤਬਾਦਲੇ ਕੀਤੇ ਗਏ ਹਨ। ਅੱਜ ਦੁਪਹਿਰ ਸਮੇਂ ਡਾ: ਗਰੇਵਾਲ ਵੱਲੋਂ ਕੀਤੇ ਗਏ ਤਬਾਦਲਿਆਂ ਦੀ ਸੂਚੀ ਮੁਤਾਬਕ ਇੰਸ: ਵਿਨੋਦ ਕੁਮਾਰ ਨੂੰ ਪੁਲਿਸ ਲਾਈਨ ਸੰਗਰੂਰ ਤੋਂ ਥਾਣਾ ਮੁਖੀ ਮੂਣਕ, ਇੰਸ: ਗੁਰਮੀਤ ਸਿੰਘ ਨੂੰ ਥਾਣਾ ਮੁਖੀ ਮੂਣਕ ਤੋਂ ਥਾਣਾ ਮੁਖੀ ਖਨੌਰੀ, ਇੰਸ: ਮਨਪ੍ਰੀਤ ਸਿੰਘ ਨੂੰ ਥਾਣਾ ਮੁਖੀ ਲਹਿਰਾ ਤੋਂ ਥਾਣਾ ਮੁਖੀ ਸਿਟੀ ਸੰਗਰੂਰ, ਥਾਣੇਦਾਰ ਅਵਤਾਰ ਸਿੰਘ ਨੂੰ ਥਾਣਾ ਸਿਟੀ ਸੰਗਰੂਰ ਮੁਖੀ ਤੋਂ ਪੁਲਿਸ ਲਾਈਨ ਸੰਗਰੂਰ ਅਤੇ ਥਾਣੇਦਾਰ ਯੋਗੇਸ਼ ਗਰਗ ਨੂੰ ਥਾਣਾ ਮੁਖੀ ਖ਼ਨੌਰੀ ਤੋਂ ਪੁਲਿਸ ਲਾਈਨ ਸੰਗਰੂਰ ਵਿਚਲੇ ਅਦਾਲਤੀ ਵਿਭਾਗ ਦਾ ਇੰਚਾਰਜ਼ ਲਗਾਇਆ ਗਿਆ ਹੈ। ਜ਼ਿਲ੍ਹਾ ਸੰਗਰੂਰ ਵਿੱਚ ਥਾਣਾ ਮੁਖੀਆਂ ਦੇ ਇਨ੍ਹਾਂ ਤਬਾਦਲਿਆਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੇ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਲੰਘੀ 15 ਜੁਲਾਈ ਨੂੰ ਵੀ ਜ਼ਿਲ੍ਹੇ ਅੰਦਰ 15 ਦੇ ਕਰੀਬ ਥਾਣਿਆਂ, ਪੁਲਿਸ ਚੌਕੀਆਂ ਅਤੇ ਦਫ਼ਤਰੀ ਬ੍ਰਾਂਚਾਂ ਦੇ ਮੁਖੀਆਂ ਦੇ ਤਬਾਦਲੇ ਕੀਤੇ ਗਏ ਸਨ ਅਤੇ ਇਸੇ ਸੂਚੀ ਵਿੱਚ ਥਾਣਾ ਸਿਟੀ ਸੰਗਰੂਰ ਦੇ ਮੁਖੀ ਇੰਸ: ਗੁਲਾਬ ਸਿੰਘ ਨੂੰ ਬਦਲ ਕੇ ਥਾਣੇਦਾਰ ਅਵਤਾਰ ਸਿੰਘ ਨੂੰ ਥਾਣਾ ਸਿਟੀ ਸੰਗਰੂਰ ਦਾ ਨਵਾ ਮੁਖੀ ਲਗਾਇਆ ਗਿਆ ਸੀ ਪਰ ਮਹਿਜ 9 ਦਿਨਾਂ ਦੇ ਅੰਦਰ ਹੀ ਥਾਣਾ ਸਿਟੀ ਸੰਗਰੂਰ ਦੇ ਮੁਖੀ ਦਾ ਮੁੜ ਤਬਾਦਲਾ ਕਰ ਦਿੱਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ 66 ਸਾਲਾ ਵੈਟਰਨ ਅਥਲੀਟ ਸੁਖਦੇਵ ਸ਼ਰਮਾ ਨੇ ਆਸਟ੍ਰੇਲੀਆ ’ਚ ਹਾਫ ਮੈਰਾਥਨ ਦੌੜ ਜਿੱਤੀ ਅਗਲੀ ਖ਼ਬਰ ਬਿਜਲੀ ਮੁਲਾਜਮਾਂ ਵਲੋਂ ਲਗਾਤਾਰ ਤੀਜੇ ਦਿਨ ਰੋਸ ਮੁਜ਼ਾਹਰਾ
Ad Position 24
No active advertisement