06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਹਜ਼ਰਤ ਹਲੀਮਾ ਹਸਪਤਾਲ ’ਚ ਪਰਵਾਜ਼ ਵੈੱਲਫੇਅਰ ਸੁਸਾਇਟੀ ਵੱਲੋਂ ਕਮਿਊਨਿਟੀ ਲਾਇਬ੍ਰੇਰੀ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 27-07-2026
ਮਲੇਰਕੋਟਲਾ, 26 ਜੁਲਾਈ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ) - ਪਰਵਾਜ਼ ਵੈਲਫੇਅਰ ਸੋਸਾਇਟੀ, ਮਲੇਰਕੋਟਲਾ ਵੱਲੋਂ ‘ਦਿ ਸਟ੍ਰੀਟ ਚੈਪਟਰ’ ਦੇ ਸਹਿਯੋਗ ਨਾਲ ਪੰਜਾਬ ਵਕਫ ਬੋਰਡ ਦੇ ਪ੍ਰਬੰਧਾਂ ਅਧੀਨ ਚੱਲਣ ਵਾਲੇ ਹਜ਼ਰਤ ਹਲੀਮਾ ਹਸਪਤਾਲ ਦੇ ਵੇਟਿੰਗ ਅਤੇ ਰਿਸੈਪਸ਼ਨ ਖੇਤਰ ਵਿੱਚ ਇੱਕ ਨਵੇਕਲੀ ਕਮਿਊਨਿਟੀ ਲਾਇਬ੍ਰੇਰੀ ਯੂਨਿਟ ਦੀ ਸ਼ੁਰੂਆਤ ਕੀਤੀ ਗਈ।ਜਿਸ ਦਾ ਉਦਘਾਟਨ ਸ਼੍ਰੀ ਲਤੀਫ਼ ਅਹਿਮਦ ਥਿੰਦ (ਆਈ.ਏ.ਐਸ), ਸੀ.ਈ.ਓ ਪੰਜਾਬ ਵਕਫ਼ ਬੋਰਡ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਹਸਪਤਾਲ ਵਰਗੇ ਜਨਤਕ ਸਥਾਨਾਂ ‘ਤੇ ਲਾਇਬ੍ਰੇਰੀ ਦੀ ਸਥਾਪਨਾ ਇੱਕ ਬਹੁਤ ਹੀ ਸ਼ਲਾਘਾਯੋਗ ਅਤੇ ਮਾਨਵ-ਪੱਖੀ ਕਦਮ ਹੈ। ਉਨ੍ਹਾਂ ਆਖਿਆ ਕਿ ਅਜਿਹੀਆਂ ਸਮਾਜਿਕ ਪਹਿਲਕਦਮੀਆਂ ਨਾਲ ਆਮ ਲੋਕਾਂ ਤੱਕ ਗਿਆਨ ਦੀ ਪਹੁੰਚ ਆਸਾਨ ਹੁੰਦੀ ਹੈ ਅਤੇ ਹੋਰਨਾਂ ਸੰਸਥਾਵਾਂ ਨੂੰ ਵੀ ਅਜਿਹੇ ਲੋਕ-ਹਿੱਤ ਪ੍ਰੋਜੈਕਟਾਂ ਲਈ ਅੱਗੇ ਆਉਣਾ ਚਾਹੀਦਾ ਹੈ।ਪਰਵਾਜ਼ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਮੁਹੰਮਦ ਸ਼ਮਸ਼ਾਦ ਨੇ ਸਿਫ਼ਾਰਸ਼ ਕੀਤੀਆਂ ਕਿਤਾਬਾਂ ਦੇ ਸ਼ੁਰੂਆਤੀ ਸੰਗ੍ਰਹਿ ਲਈ ਉਦਾਰਤਾਪੂਰਵਕ ਸਹਿਯੋਗ ਦੇਣ ਵਾਸਤੇ ਸ਼੍ਰੀਮਤੀ ਸੁਨੀਤਾ ਸੇਠੀ ਦਾ ਦਿਲੋਂ ਧੰਨਵਾਦ ਕੀਤਾ। ਸੋਸਾਇਟੀ ਨੇ ਸ਼੍ਰੀਮਤੀ ਐਸ਼ਵਰਿਆ ਸੇਠੀ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਦੀ ਜਾਣ-ਪਛਾਣ ਰਾਹੀਂ ‘ਦਿ ਸਟ੍ਰੀਟ ਚੈਪਟਰ’ ਨਾਲ ਸੰਪਰਕ ਸਥਾਪਿਤ ਹੋਇਆ ਅਤੇ ਪੰਜਾਬ ਭਰ ਵਿੱਚ ਕਮਿਊਨਿਟੀ ਵੱਲੋਂ ਸੰਚਾਲਿਤ ਸਟ੍ਰੀਟ ਲਾਇਬ੍ਰੇਰੀਆਂ ਰਾਹੀਂ ਕਿਤਾਬਾਂ ਨੂੰ ਲੋਕਾਂ ਲਈ ਮੁਫ਼ਤ ਉਪਲਬਧ ਕਰਵਾਉਣ ਵਾਲੀ ਇਸ ਪ੍ਰੇਰਣਾਦਾਇਕ ਪਹਿਲਕਦਮੀ ਬਾਰੇ ਜਾਣਨ ਦਾ ਮੌਕਾ ਮਿਿਲਆ। ਇਸ ਤੋਂ ਇਲਾਵਾ ‘ਦਿ ਸਟ੍ਰੀਟ ਚੈਪਟਰ’ ਦੀ ਸੰਸਥਾਪਕ ਸ਼੍ਰੀਮਤੀ ਵਿਸ਼ਾਖਾ ਸੇਠੀ (ਵਿਸ਼) ਵੱਲੋਂ ਦਿੱਤੀ ਗਈ ਕੀਮਤੀ ਰਹਿਨੁਮਾਈ, ਹੌਸਲਾ-ਅਫ਼ਜ਼ਾਈ ਅਤੇ ਸਹਿਯੋਗ ਲਈ ਵੀ ਵਿਸ਼ੇਸ਼ ਧੰਨਵਾਦ ਪ੍ਰਗਟ ਕੀਤਾ ਗਿਆ।ਸੋਸਾਇਟੀ ਦੇ ਸਕੱਤਰ ਮੁਹੰਮਦ ਰਿਜ਼ਵਾਨ ਨੇ ਦੱਸਿਆ ਕਿ ਪਰਵਾਜ਼ ਵੈਲਫੇਅਰ ਸੋਸਾਇਟੀ ਵੱਲੋਂ ਲਾਇਬ੍ਰੇਰੀ ਦੀ ਸਮੇਂ-ਸਮੇਂ ’ਤੇ ਨਿਗਰਾਨੀ ਅਤੇ ਦੇਖਭਾਲ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਸੋਸਾਇਟੀ ਦੇ ਮੈਂਬਰਾਂ ਨੇ ਹਜ਼ਰਤ ਹਲੀਮਾ ਹਸਪਤਾਲ ਦੇ ਪ੍ਰਬੰਧਕਾਂ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਸਪਲਾਈ ਠੱਪ ਹੋਣ ਤੋਂ ਖਫਾ ਲੋਕਾਂ ਨੇ ਰੋਡ ਜਾਮ ਕਰਕੇ ਲਗਾਇਆ ਰੋਸ ਧਰਨਾ ਅਗਲੀ ਖ਼ਬਰ ਮਾਲੇਰਕੋਟਲਾ ਹਲਕੇ ਅੰਦਰ ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ 11 ਨਵੇਂ ਰਾਸ਼ਨ ਡਿਪੂ ਅਲਾਟ - ਵਿਧਾਇਕ ਡਾ. ਰਹਿਮਾਨ...
Ad Position 24
No active advertisement