ਮੂਣਕ, 26 ਵਰਿੰਦਰ (ਵਰਿੰਦਰ ਭਾਰਦਵਾਜ)–ਬਿਜਲੀ ਗਰਿੱਡ ਹਮੀਰਗੜ੍ਹ ਅਧੀਨ ਚੱਲਦੇ ਕੁੱਝ ਪਿੰਡਾਂ ਮੰਡਵੀ, ਨਵਾਂ ਬੁਸ਼ਹਿਰਾ, ਭੂੰਦੜ ਭੈਣੀ ਤੇ ਹਮੀਰਗੜ੍ਹ ਦੇ ਫੀਡਰਾਂ ਦੀ ਬਿਜਲੀ ਸਪਲਾਈ ਸਪਲਾਈ ਠੱਪ ਹੋਣ ਤੋਂ ਦੁਖੀ ਹੋ ਕੇ ਲੋਕਾਂ ਨੇ ਮੂਣਕ ਪਾਤੜਾਂ ਰੋਡ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ, ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਰੋੜ ਦੇ ਦੋਵੇਂ ਸਾਈਡ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ ਫਿਰ ਪੁਲਿਸ ਪ੍ਰਸ਼ਾਸਨ, ਬਿਜਲੀ ਵਿਭਾਗ ਦੇ ਐਸਡੀਓ, ਜੇਈ ਅਤੇ ਹੋਰ ਸਟਾਫ਼ ਨੇ ਆ ਕੇ ਬਿਜਲੀ ਗਰਿੱਡ ਹਮੀਰਗੜ੍ਹ ਤੋਂ ਫਾਲਟ ਹੋਏ ਪਿੰਡਾਂ ਦੇ ਫੀਡਰਾਂ ਦੀ ਬਿਜਲੀ ਸਪਲਾਈ ਬਹਾਲ ਕਰਵਾਈ ਜਿਸ ਨਾਲ ਲੋਕਾਂ ਨੇ ਸੁਖ ਦਾ ਸਾਹ ਲਿਆ। ਇਸ ਮੌਕੇ ਪਿੰਡਾਂ ਦੇ ਲੋਕਾਂ ਕੁਲਦੀਪ ਸਿੰਘ ਮੰਡਵੀ, ਮਨਦੀਪ ਬੁਸਹਿਰਾ, ਅਵਤਾਰ ਸਿੰਘ ਮੰਡਵੀ, ਸੰਦੀਪ ਬੁਸਹਿਰਾ ਤੇ ਕਾਲਾ ਸਿੰਘ ਆਦਿ ਨੇ ਕਿਹਾ ਕਿ ਛੋਟੇ ਛੋਟੇ ਬੱਚਿਆਂ ਦਾ ਮੱਛਰਾਂ ਨਾਲ ਬੁਰਾ ਹਾਲ ਹੋਣ ਕਰ ਕੇ ਮਜਬੂਰੀ ਵਿੱਚ ਲੋਕਾਂ ਨੂੰ ਰੋੜ ਜਾਮ ਕਰਨਾ ਪਿਆ।