ਸੁਨਾਮ ਊਧਮ ਸਿੰਘ ਵਾਲਾ, 30 ਜੁਲਾਈ (ਰੁਪਿੰਦਰ ਸਿੰਘ ਸੱਗੂ) - ਸਫਾਈ ਸੇਵਕ ਤੇ ਸੀਵਰਮੈਨ ਯੂਨੀਅਨ ਪੰਜਾਬ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਅੱਜ ਸੁਨਾਮ ਵਿਚ ਭਰਵਾ ਹੁੰਗਾਰਾ ਮਿਲਿਆ ਅਤੇ ਸਹਿਰ ਦੇ ਬਜਾਰ ਮੁਕੰਮਲ ਬੰਦ ਰਹੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਮੁਕੰਮਲ ਬੰਦ ਰੱਖੀਆਂ ।ਇੱਥੇ ਜਿਕਰਯੋਗ ਹੈ ਕਿ ਸਫ਼ਾਈ ਕਰਮਚਾਰੀਆਂ ਵੱਲੋਂ ਆਪਣੀਆ ਮੰਗਾਂ ਨੂੰ ਲੈ ਕੇ ਨਗਰ ਕੌਂਸਲ ਸੁਨਾਮ ਦਫਤਰ ਵਿੱਚ ਰੋਸ ਧਰਨਾ ਦਿੱਤਾ ਜਾ ਰਿਹਾ ਹੈ ਉੱਥੇ ਹੀ ਅਣਮਿੱਥੇ ਸਮੇਂ ਲਈ ਹੜਤਾਲ ਵੀ ਜਾਰੀ ਹੈ । ਅੱਜ ਸਫ਼ਾਈ ਕਰਮਚਾਰੀਆਂ ਵੱਲੋਂ ਪਿਛਲੇ ਦਿਨੀ ਬਰਨਾਲਾ ਵਿਖੇ ਪੁਲਿਸ ਵੱਲੋਂ ਸਫਾਈ ਕਰਮਚਾਰੀਆਂ ਦੀ ਕੀਤੀ ਗਈ ਕੁੱਟਮਾਰ ਦੇ ਮਾਮਲੇ ਵਿੱਚ ਬਰਨਾਲਾ ਪੁਲਿਸ ਦੇ ਖਿਲਾਫ਼ ਅੱਜ ਸਹਿਰ ਅੰਦਰ ਵਿਸ਼ਾਲ ਰੋਸ ਮਾਰਚ ਵੀ ਕੱਢਿਆ ਗਿਆ।ਇਸ ਮੌਕੇ ਤੇ ਰੋਸ ਮਾਰਚ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਸਮੇਤ ਵੱਖ ਵੱਖ ਵਿਰੋਧੀ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਹਾਜ਼ਰ ਰਹੇ ।ਇਸ ਮੌਕੇ ਤੇ ਜੱਥੇਬੰਦੀਆਂ ਦੇ ਆਗੂ ਰਾਕੇਸ ਟੋਨੀ, ਦੁਲੀਆ ਰਾਮ ਅਤੇ ਕਿਰਨਦੀਪ ਸਹੋਤਾ ਨੇ ਬਰਨਾਲਾ ਪੁਲਿਸ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਨੂੰ ਸਫਾਈ ਸੇਵਕਾਂ ਦੀ ਕੁੱਟਮਾਰ ਕਰਨ ਵਾਲੇ ਡੀ ਐਸ ਪੀ ਨੂੰ ਤੁਰੰਤ ਬਰਖਾਸਤ ਕਰਕੇ ਉਸ ਦੇ ਖ਼ਿਲਾਫ਼ ਕੇਸ ਦਰਜ ਕਰਨਾ ਚਾਹੀਦਾ ਹੈ ਉਨਾ ਕਿਹਾ ਕਿ ਸਰਕਾਰ ਜੇਕਰ ਬਰਨਾਲਾ ਪੁਲਿਸ ਦੇ ਡੀ ਐਸ ਪੀ ਦੇ ਖਿਲਾਫ ਸਖਤ ਕਾਰਵਾਈ ਨਾ ਕੀਤੀ ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਨ ਲਈ ਮਜਬੂਰ ਹੋਣਗੇ।ਇਸ ਮੌਕੇ ਤੇ ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ ਨੇ ਇਸ ਮੌਕੇ ’ਤੇ ਬਰਨਾਲਾ ਪੁਲਿਸ ਅਤੇ ਸਰਕਾਰ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਇਹ ਸਰਕਾਰ ਹਰ ਫਰੰਟ ਤੇ ਬਹੁਤ ਹੀ ਬੂਰੀ ਤਰ੍ਹਾਂ ਨਾਕਾਮ ਹੋ ਚੁੱਕੀ ਹੈ ਅਤੇ ਇਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਅੱਜ ਲੋਕ ਸੜਕਾਂ ਤੇ ਉਤਰ ਆਏ ਹਨ।ਇਸ ਤੋਂ ਇਲਾਵਾ ਆਗੂਆ ਨੇ ਕਿਹਾ ਕਿ ਉਨਾ ਵੱਲੋਂ ਦਿੱਤੇ ਗਏ ਮੰਗ ਪੱਤਰ ਵਿੱਚ ਮੰਗ ਕੀਤੀ ਗਈ ਕਿ ਸਫਾਈ ਸੇਵਕਾਂ ਤੇ ਸੀਵਰਮੈਨਾਂ ਦੀਆਂ ਮੰਗਾਂ ਸਫਾਈ ਸੇਵਕਾਂ ਤੇ ਸੀਵਰ ਮੈਨਾ ਦੀ ਸੀਨੀਅਰਟੀ ਸੁੱਚੀ ਮੁਤਾਬਕ ਬਣਦੀ ਤਰੱਕੀ ਦਿੱਤੀ ਜਾਵੇ। ਸੀਨੀਅਰਟੀ ਦੇ ਮੁਤਾਬਕ ਸਫਾਈ ਮੈਟ ਲਾਏ ਜਾਣ ਤੇ ਕੱਚੇ ਮੁਲਾਜ਼ਮ ਲਾਏ ਪੱਕੇ ਕੀਤੇ ਜਾਣ ਜੋ ਕਿ ਹਾਈ ਕੋਰਟ ਵਿੱਚੋਂ ਮੁਲਾਜ਼ਮਾਂ ਦਾ ਕੇਸ ਜਿੱਤਿਆ ਹੋਇਆ ਹੈ, ਉਨਾਂ ਨੂੰ ਰੈਗੂਲਰ ਕੀਤਾ ਜਾਵੇ, ਠੇਕੇਦਾਰ ਪਰਥਾ ਖਤਮ ਕੀਤੀ ਜਾਵੇ ਤੇ ਸੀਵਰਮੈਨ ਤੇ ਸੇਵਕ ਨੂੰ ਠੇਕੇ ਤੇ ਕੰਮ ਕਰਦੇ ਹਨ, ਉਨਾਂ ਨੂੰ ਨਗਰ ਕੌਂਸਲ ਆਪਣੇ ਪੱਧਰ ਤੇ ਡੀਸੀ ਰੇਟ ਸ਼ਿਫਟ ਕੀਤਾ ਜਾਵੇ, ਜੋ ਕਿ ਕੱਚੇ ਮੁਲਾਜ਼ਮਾਂ ਦਾ ਏ ਪੀ ਐਫ ਕੱਟਿਆ ਜਾਂਦਾ ਹੈ ਠੇਕੇਦਾਰ ਮੁਲਾਜ਼ਮਾਂ ਦੇ ਖਾਤੇ ਵਿੱਚ ਪਾਉਣ ਦੀ ਸਖਤ ਹਦਾਇਤ ਦਿੱਤੀ ਜਾਵੇ, ਜੋ ਆਊਟਸੋਰਸ ਸਫਾਈ ਕਰਮਚਾਰੀ ਤੇ ਸੀਵਰ ਮੈਨ ਠੇਕੇ ਦੇ ਕੰਮ ਕਰਦੇ ਹਨ ਉਹਨਾਂ ਨੂੰ ਨਗਰ ਕੌਂਸਲ ਵੱਲੋਂ ਆਪਣੇ ਤੌਰ ਤੇ ਡੀਸੀ ਰੇਟ ਅਨੁਸਾਰ ਰੱਖਿਆ ਜਾਵੇ, ਜੋ ਕੱਚੇ ਮੁਲਾਜ਼ਮ ਸਫਾਈ ਕਰਮਚਾਰੀ ਤੇ ਸੀਵਰ ਮੈਨ ਨੂੰ ਇੱਕ ਸਾਲ ਵਿੱਚ 15 ਮੈਡੀਕਲ ਛੁੱਟੀਆਂ ਤੇ 7 ਕੱਚੀਆਂ ਛੁੱਟੀਆਂ ਸਰਕਾਰ ਦੇ ਪੱਤਰੇ ਮੁਤਾਬਿਕ ਦਿੱਤੀਆਂ ਜਾਣ। ਇਸ ਮੌਕੇ ਚੇਅਰਮੈਨ ਦੁਲੀਆ ਰਾਮ, ਮੀਤ ਪ੍ਰਧਾਨ ਸੂਰਜ ਵਾਲਮੀਕ, ਜਨਰਲ ਸਕੱਤਰ ਵਿਜੇ ਡੋਨੀ, ਪ੍ਰੈਸ ਸਕੱਤਰ ਰਾਜਨਗੌਰੀ ਸੁੱਖਾ, ਸਲਾਹਕਾਰ ਸ਼ੇਖਰ ਸਿੱਖਣ, ਪ੍ਰਧਾਨ ਅਮਨ ਸਿੱਖਣ, ਰੋਹਿਤ ਸਿੱਖਣ, ਅਭਿਸ਼ੇਕ ਸੁੱਖਾ ਕੁਲਾਰ, ਅਸੀਸ ਕੁਮਾਰ, ਸੁਨੀਲ ਕੁਮਾਰ, ਅਜੇ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਸਫਾਈ ਸੇਵਕ ਤੇ ਸੀਵਰਮੈਨ ਹਾਜ਼ਰ ਸਨ।