01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਸੇਵਾ ਮੁਕਤੀ ਸਮੇਂ ਸੈਂਟਰ ਹੈੱਡ ਟੀਚਰ ਪ੍ਰਿਤਪਾਲ ਸਿੰਘ ਖੇੜੀ ਨੇ ਨਵੇਕਲੀ ਤੇ ਅਮਿੱਟ ਛਾਪ ਛੱਡੀ

Ad Position 21
No active advertisement
ਅਜੀਤ ਡੈਸਕ 01-08-2026
ਸ਼ੇਰਪੁਰ, 31 ਜੁਲਾਈ (ਦਰਸ਼ਨ ਸਿੰਘ ਖੇੜੀ) - ਸਿਖਿਆ ਬਲਾਕ ਸ਼ੇਰਪੁਰ ਦੇ ਸੈਂਟਰ ਖੇੜੀ ਕਲਾਂ ਦੇ ਸੈਂਟਰ ਇੰਚਾਰਜ ਪ੍ਰਿਤਪਾਲ ਸਿੰਘ ਖੇੜੀ ਕਲਾਂ ਨੇ ਸਿਖਿਆ ਵਿਭਾਗ ਵਿਚ ਆਪਣੀਆਂ ਲੱਗਭੱਗ 29 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਨਿਭਾਈਆਂ। ਉਨ੍ਹਾਂ ਨੇ ਆਪਣੀ ਸੇਵਾ ਮੁਕਤੀ ਸਮੇਂ ਸੈਂਟਰ ਸਕੂਲ ਖੇੜੀ ਕਲਾਂ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਜਾਪੁ ਕਰਵਾਏ ਅਤੇ ਗੁਰੂ ਪਾਤਿਸ਼ਾਹ ਦੇ ਸ਼ੁਕਰਾਨੇ ਵਜੋਂ ਅਰਦਾਸ ਕਰਵਾਈ। ਇਸ ਸਿਖਿਆ ਸ਼ਾਸਤਰੀ ਤੇ ਯੋਗ ਪ੍ਰਬੰਧਕ ਵਜੋਂ ਆਪਣੇ ਪੁਰਖਿਆਂ ਵਲੋਂ ਦਿਤੇ ਸੰਸਕਾਰਾਂ ਉਤੇ ਪਹਿਰਾ ਦਿੰਦੇ ਹੋਏ ਸਕੂਲ ਨੂੰ ਹਰ ਪੱਖੋਂ ਬੇਹਤਰੀਨ ਬਨਾਉਣ ਲਈ ਦਿਨ ਰਾਤ ਇੱਕ ਕਰਕੇ ਸਖਤ ਮਿਹਨਤ ਕੀਤੀ। ਉਨ੍ਹਾਂ ਆਪਣੇ ਪਿਤਾ ਸਵਰਗਵਾਸੀ ਨੰਬਰਦਾਰ ਬਲਵੀਰ ਸਿੰਘ ਦੀ ਇਲਾਕੇ ਵਿਚ ਬਣੀ ਹੋਈ ਸਵੀ ਨੂੰ ਹੋਰ ਚਾਰ ਚੰਨ ਲਾਏ। ਉਨ੍ਹਾਂ ਨੇ ਆਪਣੇ ਨੇੜਲੇ ਸਹਿਯੋਗੀਆਂ ਤੋਂ ਵੀ ਸਕੂਲ ਲਈ ਅਤੇ ਬੱਚਿਆਂ ਨੂੰ ਗਰਮੀ ਤੋਂ ਬਚਾਉਣ ਲਈ 9 ਏ ਸੀ ਲਗਵਾਏ। ਸਕੂਲ ਦੇ ਚਹੁੰਮੁਖੀ ਵਿਕਾਸ ਲਈ 40 ਲੱਖ ਰੁਪਏ ਦੀ ਗ੍ਰਾਂਟ ਪ੍ਰਾਪਤ ਕਰਕੇ ਗ੍ਰਾਂਮ ਪੰਚਾਇਤ, ਮਾਪਿਆਂ ਅਤੇ ਸਮੂਹ ਸਟਾਫ ਦੇ ਮਿਲਵਰਤਣ ਨਾਲ ਪਾਰਦਰਸ਼ੀ ਢੰਗ ਨਾਲ ਖ਼ਰਚ ਕੀਤਾ। ਇਸ ਮੌਕੇ ਗ੍ਰਾਂਮ ਪੰਚਾਇਤ ਵਲੋਂ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਨੂੰ ਮੁੱਖ ਰੱਖਦਿਆਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੀ ਪੀ ੳ ਗੁਰਦਰਸ਼ਨ ਸਿੰਘ, ਸਰਪੰਚ ਬੀਬੀ ਬਲਜੀਤ ਕੌਰ ਚਹਿਲ ਦੇ ਪਤੀ ਨਛੱਤਰ ਸਿੰਘ ਆੜਤੀਆਂ ਖੇੜੀ, ਜਗਦੀਪ ਸਿੰਘ ਜੱਗੀ ਮੈਂਬਰ, ਜਗਰੂਪ ਸਿੰਘ, ਧਰਮ ਸਿੰਘ ਪੰਚ, ਮਨਜੀਤ ਕੌਰ ਪੰਚ, ਸੂਬੇਦਾਰ ਮਲਕੀਤ ਸਿੰਘ, ਜਰਨੈਲ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਹਰਮੇਲ ਸਿੰਘ, ਪ੍ਰਗਟ ਸਿੰਘ, ਬਲਜਿੰਦਰ ਕੌਰ, ਰੇਨੂੰ ਬਾਲਾਂ, ਨਿਸ਼ਾ ਰਾਣੀ, ਮਨਜੀਤ ਕੌਰ, ਪ੍ਰਮਜੀਤ ਕੌਰ, ਰਵਿੰਦਰ ਸਿੰਘ, ਧਰਮਿੰਦਰਪਾਲ ਸ਼ਰਮਾ, ਉੱਘੇ ਸਮਾਜਸੇਵੀ ਮਾਸਟਰ ਦਰਸ਼ਨ ਸਿੰਘ ਖੇੜੀ, ਸਕੂਲ ਕਮੇਟੀ ਚੇਅਰਮੈਨ ਅਮਨਦੀਪ ਸਿੰਘ ਆਦਿ ਆਗੂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਤਿੰਨ ਸਾਲ ਪੂਰੇ ਹੋਣ ਬਾਵਜੂਦ ਨੇੜੇ ਤਬਾਦਲੇ ਨਾ ਹੋਣ ਕਾਰਨ ਅਧਿਆਪਕਾਂ ਵਿੱਚ ਰੋਸ ਅਗਲੀ ਖ਼ਬਰ ਨਗਰ ਕੌਂਸਲ ਸੁਨਾਮ ਦੇ ਸਾਬਕਾ ਸੀਨੀ: ਮੀਤ ਪ੍ਰਧਾਨ ਰਾਮੇਸ਼ ਕੁਮਾਰ ਪੱਪਾ ਨਹੀ ਰਹੇ
Ad Position 24
No active advertisement