ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਨੇ ਵਿੱਤ ਮੰਤਰੀ ਚੀਮਾ ਨੂੰ ਦਿੱਤਾ ਮੰਗ-ਪੱਤਰ
ਸੁਨਾਮ ਊਧਮ ਸਿੰਘ ਵਾਲਾ,2 ਅਗਸਤ(ਧਾਲੀਵਾਲ, ਭੁੱਲਰ) - ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਪੰਜਾਬ ਕੈਮਿਸਟ ਐਸੋਸੀਏਸ਼ਨ ਅਤੇ ਏ. ਆਈ.
ਸੁਨਾਮ ਊਧਮ ਸਿੰਘ ਵਾਲਾ,2 ਅਗਸਤ(ਧਾਲੀਵਾਲ, ਭੁੱਲਰ) - ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਪੰਜਾਬ ਕੈਮਿਸਟ ਐਸੋਸੀਏਸ਼ਨ ਅਤੇ ਏ.ਆਈ.ਓ.ਸੀ.ਡੀ. ਨਾਲ ਸਬੰਧਿਤ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਸੰਗਰੂਰ ਦੇ ਇਕ ਵਫ਼ਦ ਵਲੋਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਜਿੰਦਲ,ਜਨਰਲ ਸਕੱਤਰ ਰਾਜੀਵ ਜੈਨ ਅਤੇ ਵਧੀਕ ਜਨਰਲ ਸਕੱਤਰ ਸਸ਼ੀ ਭੂਸ਼ਨ ਗੋਇਲ ਦੀ ਅਗਵਾਈ ਵਿਚ ਮਿਲਕੇ ਦਵਾਈ ਵਿਕਰੇਤਾਵਾਂ ਦੀਆਂ ਸਮੱਸਿਆਵਾਂ ਦੇ ਠੋਸ ਹੱਲ ਲਈ ਇਕ ਮੰਗ ਪੱਤਰ ਸੌਂਪਿਆ ਗਿਆ।ਜਿਸ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਵਿਚ 27 ਹਜ਼ਾਰ ਤੋਂ ਵੱਧ ਦਵਾਈਆਂ ਦਾ ਕਾਰੋਬਾਰ ਕਰ ਰਹੇ ਹਨ। ਇੰਨ੍ਹਾਂ ਨਾਲ ਜੁੜੇ ਲੱਖਾਂ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਇਸੇ ਕਾਰੋਬਾਰ ‘ਤੇ ਨਿਰਭਰ ਹੈ ਜਦੋਂ ਕਿ ਕੈਮਿਸਟ ਭਾਈਚਾਰਾ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ, ਪਰ ਪੁਰਾਣੀ ਸੋਧੀ ਹੋਈ ਡਰੱਗ ਪਾਲਿਸੀ ਦੇ ਸਖ਼ਤ ਨਿਯਮਾਂ ਕਾਰਨ ਸੂਬੇ ਭਰ ਵਿਚ ਦੁਕਾਨਾਂ ਬੰਦ ਹੋਣ ਦੀ ਨੌਬਤ ਆ ਗਈ ਹੈ। ਜੇਕਰ ਜਲਦ ਹੀ ਇਨ੍ਹਾਂ ਨਿਯਮਾਂ ਵਿਚ ਸੁਧਾਰ ਨਾਂ ਕੀਤਾ ਗਿਆ, ਤਾਂ ਪੰਜਾਬ ਭਰ ਵਿਚ ਮਰੀਜ਼ਾਂ ਨੂੰ ਦਵਾਈਆਂ ਮਿਲਣੀਆਂ ਮੁਸ਼ਕਿਲ ਹੋ ਜਾਣਗੀਆਂ।ਉਨ੍ਹਾਂ ਪੁਰਾਣੀ ਡਰੱਗ ਪਾਲਿਸੀ ਵਿੱਚ ਤੁਰੰਤ ਸੋਧ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜਨ ਔਸ਼ਧੀ ਦੁਕਾਨਾਂ ਦੇ ਕੰਮਕਾਜ ਦੀ ਨਿਯਮਤ ਜਾਂਚ ਯਕੀਨੀ ਬਣਾਈ ਜਾਵੇ।ਲਾਜ਼ਮੀ ਸ਼ਡਿਊਲ ਐਚ 1 ਰਜਿਸਟਰ ਬਣਾਏ ਰੱਖਣ ਦੀ ਔਖੀ ਵਿਵਸਥਾ ਨੂੰ ਵੀ ਖ਼ਤਮ ਕੀਤਾ ਜਾਵੇ। ਇਸ ਤੋਂ ਇਲਾਵਾ ਗ਼ੈਰ-ਕਾਨੂੰਨੀ ਐਪਸ ਜਰੀਏ ਵੇਚੀਆਂ ਜਾ ਰਹੀਆਂ ਆਨਲਾਈਨ ਦਵਾਈਆਂ ਦੀ ਸਪਲਾਈ ‘ਤੇ ਸਖ਼ਤ ਚੈਕਿੰਗ ਕੀਤੀ ਜਾਵੇ।ਓ ਐਨ ਡੀ ਐਲ ਐਸ ਪੋਰਟਲ ਵਿਚ ਆ ਰਹੀਆਂ ਤਕਨੀਕੀ ਖ਼ਾਮੀਆਂ ਨੂੰ ਜਲਦ ਤੋਂ ਜਲਦ ਦੂਰ ਕਰਨ ਦੇ ਨਾਲ ਹੀ ਫਾਰਮਾਸਿਸਟਾਂ ਦੇ ਲਾਇਸੈਂਸ ਨਵਿਆਉਣ ਨਾਲ ਸਬੰਧਤ ਮੁਸ਼ਕਿਲਾਂ ਦਾ ਠੋਸ ਹੱਲ ਕੀਤਾ ਜਾਵੇ।ਵਫ਼ਦ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕੋਲ ਗੁਹਾਰ ਲਗਾਈ ਕਿ ਕੈਮਿਸਟਾਂ ਦੇ ਇਸ ਗੰਭੀਰ ਮੁੱਦੇ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਤੁਰੰਤ ਧਿਆਨ ਵਿਚਲਿਆਉਣ ਤਾਂ ਜੋ ਕੈਮਿਸਟਾਂ ਨੂੰ ਰਾਹਤ ਮਿਲ ਸਕੇ।ਇਸ ਮੌਕੇ ਦੀਪਕ ਮਿੱਤਲ ਅਤੇ ਵਿਨੋਦ ਕੁਮਾਰ ਆਦਿ ਮੌਜੂਦ ਸਨ।