ਕੌਂਸਲਰ ਵਿਜੈ ਲੰਕੇਸ਼ ਨੇ ਸੀਵਰ ਕਰਮਚਾਰੀਆਂ ਨੂੰ ਬਿਨਾਂ ਕਿੱਟ ਤੋਂ ਸੀਵਰ ’ਚ ਉਤਾਰ ਕੇ ਕੰਮ ਲੈਣ ਵਾਲੇ ਅਧਿਕਾਰੀਆਂ ਖ਼ਿਲਾਫ਼ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਕੀਤੀ ਸ਼ਿਕਾਇਤ
ਭਵਾਨੀਗੜ੍ਹ 2 ਅਗਸਤ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ) : ਸਥਾਨਕ ਸ਼ਹਿਰ ਵਿਖੇ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਦੇ ਲਈ ਲਗਾਏ ਗਏ ਖੁੱਲੇ ਸੁਣਵਾਈ ਕੈਂਪ ਦੌਰਾਨ ਸੰਗਰੂਰ ਦੇ ਕੌਂਸਲਰ ਵਿਜੈ ਲੰਕੇਸ਼ ਨੇ ਸੀਵਰ ਕਰਮਚਾਰੀਆਂ ਨੂੰ ਬਿਨਾਂ ਕਿਸੇ ਸੁਰੱਖਿਆ ਉਪਰਕਰਨ ਤੇ ਬਚਾਅ ਸਮੱਗਰੀ ਤੋਂ ਹੀ ਸੀਵਰ ’ਚ ਉਤਾਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਲਿਖ਼ਤੀ ਸ਼ਿਕਾਇਤ ਦਿੱਤੀ। ਉਨ੍ਹਾਂ ਨੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਨੂੰ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਅਧਿਕਾਰੀ ਸੀਵਰ ਦੀ ਸਫ਼ਾਈ ਕਰਨ ਦੇ ਲਈ ਕਿਸੇ ਵੀ ਕਰਮਚਾਰੀ ਨੂੰ ਬਿਨਾਂ ਸੁਰੱਖਿਆ ਉਪਕਰਨ, ਆਕਸੀਜਨ ਕਿੱਟ, ਸੁਰੱਖਿਆ ਸੂਟ, ਦਸਤਾਨੇ, ਬੂਟ ਜਾਂ ਹਾਰਨੈੱਸ (ਸੁਰੱਖਿਆ ਬੈਲਟ) ਤੋਂ ਖ਼ਤਰਨਾਕ ਸੀਵਰੇਜ ਲਾਈਨਾਂ ਅਤੇ ਮੈਨਹੋਲਾਂ ਵਿਚ ਨਹੀਂ ਉਤਾਰਿਆ ਜਾ ਸਕਦਾ।
ਭ
ਭਵਾਨੀਗੜ੍ਹ ਵਿਖੇ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਲਗਾਏ ਸੁਣਵਾਈ ਕੈਂਪ ਦੌਰਾਨ ਸੰਗਰੂਰ ਦੇ ਕੌਂਸਲਰ ਵਿਜੈ ਲੰਕੇਸ਼ ਆਪਣੀ ਸ਼ਿਕਾਇਤ ਬਾਰੇ ਦੱਸਦੇ ਹੋਏ। ਤਸਵੀਰ : ਲਖਵਿੰਦਰ ਪਾਲ ਗਰਗ।
03-08-2026
ਭਵਾਨੀਗੜ੍ਹ 2 ਅਗਸਤ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ) : ਸਥਾਨਕ ਸ਼ਹਿਰ ਵਿਖੇ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਦੇ ਲਈ ਲਗਾਏ ਗਏ ਖੁੱਲੇ ਸੁਣਵਾਈ ਕੈਂਪ ਦੌਰਾਨ ਸੰਗਰੂਰ ਦੇ ਕੌਂਸਲਰ ਵਿਜੈ ਲੰਕੇਸ਼ ਨੇ ਸੀਵਰ ਕਰਮਚਾਰੀਆਂ ਨੂੰ ਬਿਨਾਂ ਕਿਸੇ ਸੁਰੱਖਿਆ ਉਪਰਕਰਨ ਤੇ ਬਚਾਅ ਸਮੱਗਰੀ ਤੋਂ ਹੀ ਸੀਵਰ ’ਚ ਉਤਾਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਲਿਖ਼ਤੀ ਸ਼ਿਕਾਇਤ ਦਿੱਤੀ। ਉਨ੍ਹਾਂ ਨੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਨੂੰ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਅਧਿਕਾਰੀ ਸੀਵਰ ਦੀ ਸਫ਼ਾਈ ਕਰਨ ਦੇ ਲਈ ਕਿਸੇ ਵੀ ਕਰਮਚਾਰੀ ਨੂੰ ਬਿਨਾਂ ਸੁਰੱਖਿਆ ਉਪਕਰਨ, ਆਕਸੀਜਨ ਕਿੱਟ, ਸੁਰੱਖਿਆ ਸੂਟ, ਦਸਤਾਨੇ, ਬੂਟ ਜਾਂ ਹਾਰਨੈੱਸ (ਸੁਰੱਖਿਆ ਬੈਲਟ) ਤੋਂ ਖ਼ਤਰਨਾਕ ਸੀਵਰੇਜ ਲਾਈਨਾਂ ਅਤੇ ਮੈਨਹੋਲਾਂ ਵਿਚ ਨਹੀਂ ਉਤਾਰਿਆ ਜਾ ਸਕਦਾ। ਉਨ੍ਹਾਂ ਨੇ ਸ਼ਿਕਾਇਤ ’ਚ ਦੱਸਿਆ ਕਿ ਨਗਰ ਕੌਂਸਲ ਸੰਗਰੂਰ ਦੇ ਪ੍ਰਸ਼ਾਸਨ ਅਧੀਨ ਸੀਵਰ ਕਰਮਚਾਰੀਆ ਂ ਨੂੰ ਬਿਨਾਂ ਕਿਸੇ ਸੁਰੱਖਿਆ ਉਪਕਰਨ ਤੋਂ ਬਿਨਾਂ ਹੀ ਖ਼ਤਰਨਾਕ ਸੀਵਰੇਜ ਲਾਈਨਾਂ ਅਤੇ ਮੈਨਹੋਲਾਂ ਵਿਚ ਉਤਾਰਿਆ ਜਾ ਰਿਹਾ ਹੈ। ਜਿਸ ਨਾਲ ਕਾਨੂੰਨ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਨਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਵਿਖੇ ਬਿਨਾਂ ਸੁਰੱਖਿਆ ਕਿੱਟ ਤੋਂ ਸੀਵਰ ਵਿੱਚ ਉਤਰਨ ਕਰਕੇ ਜ਼ਹਿਰੀਲੀ ਗੈਸ ਚੜ੍ਹਨ ਨਾਲ ਦੋ ਵਿਅਕਤੀਆਂ ਦੀ ਦਰਦਨਾਕ ਮੌਤ ਹੋ ਗਈ ਸੀ । ਉਨ੍ਹਾਂ ਨੇ ਕਮਿਸ਼ਨ ਕੋਲੋਂ ਮੰਗ ਕੀਤੀ ਕਿ ਸਬੰਧਤ ਅਧਿਕਾਰੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਨਗਰ ਕੌਂਸਲ ਸੰਗਰੂਰ ਦੇ ਸਟੋਰਾਂ ਦੀ ਤੁਰੰਤ ਜਾਂਚ ਕੀਤੀ ਜਾਵੇ ਤਾਂ ਜੋ ਸੁਰੱਖਿਆ ਸਮਾਨ ਦੀ ਅਸਲ ਮੌਜੂਦਗੀ ਅਤੇ ਵੰਡ ਰਜਿਸਟਰ ਦਾ ਸੱਚਾਈ ਸਾਹਮਣੇ ਆ ਸਕੇ, ਡਿਪਟੀ ਕਮਿਸ਼ਨਰ ਸੰਗਰੂਰ ਅਤੇ ਕਾਰਜਸਾਧਕ ਅਫ਼ਸਰ ਨਗਰ ਕੌਂਸਲ ਸੰਗਰੂਰ ਤੋਂ ਨਿਸ਼ਚਿਤ ਸਮੇਂ ਅੰਦਰ ਕਾਰਵਾਈ ਰਿਪੋਰਟ ਤਲਬ ਕੀਤੀ ਜਾਵੇ।