ਜ਼ਿਲਾ ਬਾਰ ਸੰਗਰੂਰ ਦੇ ਵਕੀਲ ਚੱਲ ਰਹੇ “ਨੋ ਵਰਕ “ ਅੰਦੋਲਨ ਨੂੰ ਅੱਜ ਇੱਕ ਦਿਨ ਲਈ ਅਸਥਾਈ ਤੌਰ ’ਤੇ ਕਰਨਗੇ ਮੁਲਤਵੀ
ਸੰਗਰੂਰ, 2 ਅਗਸਤ (ਧੀਰਜ ਪਸੋਰੀਆ ) - 7 ਜੁਲਾਈ ਤੋਂ ਨੋ ਵਰਕ ਅੰਦੋਲਨ ਕਰ ਰਹੇ ਜਿਲਾ ਬਾਰ ਸੰਗਰੂਰ ਦੇ ਵਕੀਲ 3 ਅਗਸਤ ਨੂੰ ਆਪਣੇ ਇਸ ਅੰਦੋਲਨ ਨੂੰ ਇੱਕ ਦਿਨ ਲਈ ਅਸਥਾਈ ਤੌਰ ਤੇ ਮੁਲਤਵੀ ਕਰ ਰਹੇ ਹਨ। ਜਿਲਾ ਬਾਰ ਸੰਗਰੂਰ ਦੇ ਪ੍ਰਧਾਨ ਸੁਖਜਿੰਦਰ ਸਿੰਘ ਢੀਂਡਸਾ ਅਤੇ ਸੈਕਟਰੀ ਸਿਮਰਨਦੀਪ ਸਿੰਘ ਬਲੱਗਣ ਨੇ ਦੱਸਿਆ ਕਿ 3 ਅਗਸਤ ਨੂੰ ਭਾਰਤ ਦੇ ਚੀਫ ਜਸਟਿਸ ਨਾਲ ਇੱਕ ਮਹੱਤਵਪੂਰਨ ਮੀਟਿੰਗ ਨਿਰਧਾਰਿਤ ਕੀਤੀ ਗਈ ਹੈ।
ਸ
ਸੁਖਜਿੰਦਰ ਸਿੰਘ ਢੀਡਸਾ। (ਸੱਜੇ ) ਸਿਮਨਰਦੀਪ ਸਿੰਘ ਬੱਲਗਣ।
03-08-2026
ਸੰਗਰੂਰ, 2 ਅਗਸਤ (ਧੀਰਜ ਪਸੋਰੀਆ ) - 7 ਜੁਲਾਈ ਤੋਂ ਨੋ ਵਰਕ ਅੰਦੋਲਨ ਕਰ ਰਹੇ ਜਿਲਾ ਬਾਰ ਸੰਗਰੂਰ ਦੇ ਵਕੀਲ 3 ਅਗਸਤ ਨੂੰ ਆਪਣੇ ਇਸ ਅੰਦੋਲਨ ਨੂੰ ਇੱਕ ਦਿਨ ਲਈ ਅਸਥਾਈ ਤੌਰ ਤੇ ਮੁਲਤਵੀ ਕਰ ਰਹੇ ਹਨ। ਜਿਲਾ ਬਾਰ ਸੰਗਰੂਰ ਦੇ ਪ੍ਰਧਾਨ ਸੁਖਜਿੰਦਰ ਸਿੰਘ ਢੀਂਡਸਾ ਅਤੇ ਸੈਕਟਰੀ ਸਿਮਰਨਦੀਪ ਸਿੰਘ ਬਲੱਗਣ ਨੇ ਦੱਸਿਆ ਕਿ 3 ਅਗਸਤ ਨੂੰ ਭਾਰਤ ਦੇ ਚੀਫ ਜਸਟਿਸ ਨਾਲ ਇੱਕ ਮਹੱਤਵਪੂਰਨ ਮੀਟਿੰਗ ਨਿਰਧਾਰਿਤ ਕੀਤੀ ਗਈ ਹੈ। ਇਸ ਤੋਂ ਪਹਿਲਾਂ ਜੁਆਇੰਟ ਐਕਸ਼ਨ ਕਮੇਟੀ ਦੀ ਭਾਰਤ ਦੇ ਕਾਨੂੰਨ ਮੰਤਰੀ ਨਾਲ ਵੀ ਇੱਕ ਬੈਠਕ ਹੋਵੇਗੀ। ਇਹਨਾਂ ਮੀਟਿੰਗਾਂ ਨੂੰ ਅਤੇ ਇਸਦੀ ਕਾਰਵਾਈ ਨੂੰ ਬਣਦਾ ਸਨਮਾਨ ਦੇਣ ਲਈ ਬਾਰ ਐਸੋਸੀਏਸ਼ਨ ਨੇ 3 ਅਗਸਤ ਨੂੰ ਸਿਰਫ ਇੱਕ ਦਿਨ ਲਈ ਨੌ ਵਰਕ ਅੰਦੋਲਨ ਨੂੰ ਅਸਥਾਈ ਤੌਰ ਤੇ ਮੁਲਤਵੀ ਕਰਨ ਦਾ ਫੈਸਲਾ ਕਰਦਿਆਂ ਅਦਾਲਤੀ ਕੰਮ ਕਾਜ ਕਰਨ ਦਾ ਫੈਸਲਾ ਕੀਤਾ ਹੈ ਉਹਨਾਂ ਸਪਸ਼ਟ ਕੀਤਾ ਕਿ ਇਹ ਫੈਸਲਾ ਕੇਵਲ ਇੱਕ ਦਿਨ ਲਈ ਹੀ ਲਾਗੂ ਰਹੇਗਾ ਇਸ ਤੋਂ ਬਾਅਦ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਜੋ ਵੀ ਹਦਾਇਤਾਂ ਆਉਂਦੀਆਂ ਹਨ ਉਸ ਮੁਤਾਬਿਕ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ। ਇਸ ਮੌਕੇ ਉਪ ਪ੍ਰਧਾਨ ਜਗਮੀਤ ਸਿੰਘ, ਸੁਰਜੀਤ ਸਿੰਘ ਗਰੇਵਾਲ, ਲਲਿਤ ਕੁਮਾਰ ਗਰਗ ਅਤੇ ਦਲਜੀਤ ਸੇਖੋ ਵੀ ਮੌਜੂਦ ਸਨ।