03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਪੰਜਾਬ ਦੇ ਸਫਾਈ ਸੇਵਕਾਂ ਦੀਆਂ ਮੰਗਾਂ ਤੁਰੰਤ ਮੰਨੇ ਸਰਕਾਰ-ਸੋਹਲ/ਜੱਸਲ/ਜਵੰਦਾ

ਅਹਿਮਦਗੜ, 2 ਅਗਸਤ (ਸੁਖਜੀਤ ਸਿੰਘ ਖੇੜਾ) - ਪੰਜਾਬ ਦੇ ਸਫਾਈ ਸੇਵਕਾਂ ਦੀ ਹੜਤਾਲ ਦਾ ਸਮਰਥਨ ਕਰਦੇ ਹੋਏ ਅਹਿਮਦਗੜ੍ਹ ਤੋਂ ਸੀਨੀਅਰ ਆਗੂਆਂ ਵੱਲੋਂ ਮੀਟਿੰਗ ਕਰਕੇ ਇਹਨਾਂ ਸਫਾਈ ਸੇਵਕਾਂ ਦੇ ਹੱਕ ਵਿੱਚ ਹਾਂ ਦਾ ਨਾਹਰਾ ਮਾਰਿਆ ਗਿਆ । ਸਾਬਕਾ ਪ੍ਧਾਨ ਅਤੇ ਸੀਨੀਅਰ ਆਗੂ ਅਵਤਾਰ ਸਿੰਘ ਜੱਸਲ ਦੇ ਦਫਤਰ ਵਿਖੇ ਇਕੱਤਰ ਆਗੂਆਂ ਵਿੱਚ ਸ਼ਹਿਰੀ ਪ੍ਧਾਨ ਕੁਲਵੰਤ ਸਿੰਘ ਸੋਹਲ, ਅਵਤਾਰ ਸਿੰਘ ਜੱਸਲ, ਮਾਸਟਰ ਬਲਬੀਰ ਸਿੰਘ ਧਲੇਰ, ਮਾਸਟਰ ਪਰਮਜੀਤ ਸਿੰਘ ਜਵੰਦਾ, ਮਾਸਟਰ ਕੁਲਦੀਪ ਸਿੰਘ, ਕੌਂਸਲਰ ਅਮਨ ਅਫਰੀਦੀ, ਹਰਵਿੰਦਰ ਸਿੰਘ ਖਾਲਸਾ, ਨਿਰਭੈ ਸਿੰਘ ਅਮਰਪੁਰਾ, ਮਹਾਂ ਸਿੰਘ ਜਿੱਤਵਾਲ, ਪਰਮਜੀਤ ਸਿੰਘ ਸਰਾਓਂ, ਜਸਵਿੰਦਰ ਸਿੰਘ ਜੱਸੀ, ਇੰਦਰ ਸਿੰਘ ਘਟੌੜਾ, ਮਨੋਜ ਗਰਗ, ਸਰਵਰ ਖਾਂ ਆਦਿ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਫਾਈ ਸੇਵਕ ਸਮਾਜ ਦੀ ਰੀੜ ਦੀ ਹੱਡੀ ਹਨ ਜੋ ਕਿ ਆਪ ਦੁਵਿਧਾ ਵਿੱਚ ਪੈ ਕੇ ਲੋਕਾਂ ਵੱਲੋਂ ਫੈਲਾਈ ਗੰਦਗੀ ਅਤੇ ਘਰਾਂ ਵਿੱਚੋਂ ਗੰਦਗੀ ਆਪਣੇ ਸਿਰਾਂ ਉੱਪਰ ਆਪਣੀ ਜਾਨ ਜੋਖਮ ਵਿੱਚ ਪਾ ਕੇ ਕੂੜਾ ਚੱਕਦੇ ਹਨ ਜਿਸ ਕਾਰਨ ਕਈ ਵਾਰ ਉਹ ਖੁਦ ਆਪ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਵੀ ਹੋ ਜਾਂਦੇ ਹਨ।

Ad Position 21
No active advertisement
ਅਜੀਤ ਡੈਸਕ 03-08-2026
ਅਹਿਮਦਗੜ, 2 ਅਗਸਤ (ਸੁਖਜੀਤ ਸਿੰਘ ਖੇੜਾ) - ਪੰਜਾਬ ਦੇ ਸਫਾਈ ਸੇਵਕਾਂ ਦੀ ਹੜਤਾਲ ਦਾ ਸਮਰਥਨ ਕਰਦੇ ਹੋਏ ਅਹਿਮਦਗੜ੍ਹ ਤੋਂ ਸੀਨੀਅਰ ਆਗੂਆਂ ਵੱਲੋਂ ਮੀਟਿੰਗ ਕਰਕੇ ਇਹਨਾਂ ਸਫਾਈ ਸੇਵਕਾਂ ਦੇ ਹੱਕ ਵਿੱਚ ਹਾਂ ਦਾ ਨਾਹਰਾ ਮਾਰਿਆ ਗਿਆ । ਸਾਬਕਾ ਪ੍ਧਾਨ ਅਤੇ ਸੀਨੀਅਰ ਆਗੂ ਅਵਤਾਰ ਸਿੰਘ ਜੱਸਲ ਦੇ ਦਫਤਰ ਵਿਖੇ ਇਕੱਤਰ ਆਗੂਆਂ ਵਿੱਚ ਸ਼ਹਿਰੀ ਪ੍ਧਾਨ ਕੁਲਵੰਤ ਸਿੰਘ ਸੋਹਲ, ਅਵਤਾਰ ਸਿੰਘ ਜੱਸਲ, ਮਾਸਟਰ ਬਲਬੀਰ ਸਿੰਘ ਧਲੇਰ, ਮਾਸਟਰ ਪਰਮਜੀਤ ਸਿੰਘ ਜਵੰਦਾ, ਮਾਸਟਰ ਕੁਲਦੀਪ ਸਿੰਘ, ਕੌਂਸਲਰ ਅਮਨ ਅਫਰੀਦੀ, ਹਰਵਿੰਦਰ ਸਿੰਘ ਖਾਲਸਾ, ਨਿਰਭੈ ਸਿੰਘ ਅਮਰਪੁਰਾ, ਮਹਾਂ ਸਿੰਘ ਜਿੱਤਵਾਲ, ਪਰਮਜੀਤ ਸਿੰਘ ਸਰਾਓਂ, ਜਸਵਿੰਦਰ ਸਿੰਘ ਜੱਸੀ, ਇੰਦਰ ਸਿੰਘ ਘਟੌੜਾ, ਮਨੋਜ ਗਰਗ, ਸਰਵਰ ਖਾਂ ਆਦਿ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਫਾਈ ਸੇਵਕ ਸਮਾਜ ਦੀ ਰੀੜ ਦੀ ਹੱਡੀ ਹਨ ਜੋ ਕਿ ਆਪ ਦੁਵਿਧਾ ਵਿੱਚ ਪੈ ਕੇ ਲੋਕਾਂ ਵੱਲੋਂ ਫੈਲਾਈ ਗੰਦਗੀ ਅਤੇ ਘਰਾਂ ਵਿੱਚੋਂ ਗੰਦਗੀ ਆਪਣੇ ਸਿਰਾਂ ਉੱਪਰ ਆਪਣੀ ਜਾਨ ਜੋਖਮ ਵਿੱਚ ਪਾ ਕੇ ਕੂੜਾ ਚੱਕਦੇ ਹਨ ਜਿਸ ਕਾਰਨ ਕਈ ਵਾਰ ਉਹ ਖੁਦ ਆਪ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਵੀ ਹੋ ਜਾਂਦੇ ਹਨ। ਇਸ ਲਈ ਇਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਹਨ ਸੋ ਸਰਕਾਰ ਨੂੰ ਇਹਨਾਂ ਦੀਆਂ ਮੰਗਾਂ ਪਹਿਲ ਦੇ ਅਧਾਰ ਤੇ ਮੰਨ ਕੇ ਇਹਨਾਂ ਨੂੰ ਇਨਸਾਫ਼ ਦੇਣਾ ਚਾਹੀਦਾ ਹੈ। ਆਗੂਆਂ ਨੇ ਸਫਾਈ ਸੇਵਕਾਂ ਤੇ ਬਰਨਾਲਾ ਵਿਖੇ ਹੋਈ ਲਾਠੀ ਚਾਰਜ ਦੀ ਸਖਤ ਨਿੰਦਾ ਕੀਤੀ ਉਹਨਾਂ ਕਿਹਾ ਕਿ ਹਰੇਕ ਨੂੰ ਆਪਣੀ ਆਵਾਜ਼ ਬੁਲੰਦ ਕਰਨ ਦਾ ਅਤੇ ਆਪਣੀਆਂ ਮੰਗਾਂ ਰੱਖਣ ਦਾ ਲੋਕਤਾਂਤਰਿਕ ਅਧਿਕਾਰ ਹੈ ਪਰ ਇਹਨਾਂ ਉੱਪਰ ਇਸ ਤਰਾਂ ਦਾ ਲਾਠੀ ਚਾਰਜ ਤੇ ਧੱਕੇਸ਼ਾਹੀ ਕਰਨਾ ਬਿਲਕੁਲ ਹੀ ਗਲਤ ਹੈ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ 139 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਸੰਗਰੂਰ ਦੀਆਂ ਤਿੰਨ ਮਹੱਤਵਪੂਰਨ ਸੜਕਾਂ ਦਾ ਰ... ਅਗਲੀ ਖ਼ਬਰ ਜ਼ਿਲਾ ਬਾਰ ਸੰਗਰੂਰ ਦੇ ਵਕੀਲ ਚੱਲ ਰਹੇ “ਨੋ ਵਰਕ “ ਅੰਦੋਲਨ ਨੂੰ ਅੱਜ ਇੱਕ ਦਿਨ ਲਈ ਅਸਥਾਈ ਤੌਰ ’ਤੇ ਕਰਨਗੇ ਮੁਲਤਵੀ
Ad Position 24
No active advertisement