02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਭਾਜਪਾ ਨੇ ਸਰਜੀਵਨ ਜਿੰਦਲ ਨੂੰ ਲਗਾਇਆ ਜ਼ਿਲ੍ਹਾ ਸੰਗਰੂਰ ਦਾ ਪ੍ਰਧਾਨ

ਸੰਗਰੂਰ, 2 ਅਗਸਤ (ਦਮਨਜੀਤ ਸਿੰਘ)–ਭਾਰਤੀ ਜਨਤਾ ਪਾਰਟੀ ਵੱਲੋਂ ਜ਼ਿਲ੍ਹਾ ਸੰਗਰੂਰ ਲਈ ਅੱਜ ਨਵੇਂ ਪ੍ਰਧਾਨ ਦਾ ਐਲਾਨ ਕਰ ਦਿੱਤਾ ਗਿਆ ਹੈ। ਪਾਰਟੀ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਵੱਲੋਂ ਅੱਜ ਬਾਅਦ ਦੁਪਹਿਰ ਸੂਬੇ ਭਰ ਵਿੱਚ 6 ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਜਾਰੀ ਕੀਤੀ ਗਈ ਸੂਚੀ ਅਨੁਸਾਰ ਭਾਜਪਾ ਦੇ ਜ਼ਿਲ੍ਹਾ ਸੰਗਰੂਰ -1 ਲਈ ਸਰਜੀਵਨ ਜਿੰਦਲ ਨੂੰ ਪ੍ਰਧਾਨ ਲਗਾਇਆ ਗਿਆ ਹੈ।

Ad Position 21
No active advertisement
ਅਜੀਤ ਡੈਸਕ 03-08-2026
ਸੰਗਰੂਰ, 2 ਅਗਸਤ (ਦਮਨਜੀਤ ਸਿੰਘ)–ਭਾਰਤੀ ਜਨਤਾ ਪਾਰਟੀ ਵੱਲੋਂ ਜ਼ਿਲ੍ਹਾ ਸੰਗਰੂਰ ਲਈ ਅੱਜ ਨਵੇਂ ਪ੍ਰਧਾਨ ਦਾ ਐਲਾਨ ਕਰ ਦਿੱਤਾ ਗਿਆ ਹੈ। ਪਾਰਟੀ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਵੱਲੋਂ ਅੱਜ ਬਾਅਦ ਦੁਪਹਿਰ ਸੂਬੇ ਭਰ ਵਿੱਚ 6 ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਜਾਰੀ ਕੀਤੀ ਗਈ ਸੂਚੀ ਅਨੁਸਾਰ ਭਾਜਪਾ ਦੇ ਜ਼ਿਲ੍ਹਾ ਸੰਗਰੂਰ -1 ਲਈ ਸਰਜੀਵਨ ਜਿੰਦਲ ਨੂੰ ਪ੍ਰਧਾਨ ਲਗਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਭਾਜਪਾ ਵੱਲੋਂ ਲੰਘੀ 18 ਜੁਲਾਈ ਨੂੰ 16 ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ ਗਈ ਸੀ ਜਿਸ ਤਹਿਤ ਮਨਿੰਦਰ ਸਿੰਘ ਕਪਿਆਲ ਨੂੰ ਸੰਗਰੂਰ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ ਪਰ ਅੱਜ ਅਚਾਨਕ ਭਾਜਪਾ ਵੱਲੋਂ ਮਹਿਜ 15 ਕੁ ਦਿਨਾਂ ਬਾਅਦ ਹੀ ਜ਼ਿਲ੍ਹਾ ਪ੍ਰਧਾਨ ਬਦਲ ਦਿੱਤੇ ਜਾਣ ਨੂੰ ਲੈ ਕੇ ਸਿਆਸੀ ਖੇਮੇ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਜੋਰ ਫੜ੍ਹ ਲਿਆ ਹੈ। ਸਰਜੀਵਨ ਜਿੰਦਲ ਨੂੰ ਜ਼ਿਲ੍ਹੇ ਦੀ ਕਮਾਨ ਸਭਾਏ ਜਾਣ ਬਾਰੇ ਜਿਊਂ ਹੀ ਜਿੰਦਲ ਦੇ ਨਜ਼ਦੀਕੀ ਭਾਜਪਾ ਆਗੂਆਂ ਨੂੰ ਖ਼ਬਰ ਮਿਲੀ ਤਾਂ ਉਹ ਭਾਜਪਾ ਦੇ ਸੰਗਰੂਰ ਦਫ਼ਤਰ ਵਿਖੇ ਇਕੱਤਰ ਹੋ ਕੇ ਖ਼ੁਸ਼ੀ ਮਨਾਉਣ ਲੱਗੇ। ਸੀਨੀਅਰ ਭਾਜਪਾ ਆਗੂ ਸਤਵੰਤ ਸਿੰਘ ਪੂਨੀਆ, ਜੋਗੀ ਰਾਮ ਸਾਹਨੀ, ਅਮਨਦੀਪ ਸਿੰਘ ਪੂਨੀਆ, ਪ੍ਰਦੀਪ ਗਰਗ ਧੂਰੀ, ਸੁਰਜੀਤ ਸਿੰਘ ਰੰਧਾਵਾ ਐਡਵੋਕੇਟ, ਬਲਜੀਤ ਕੌਰ ਜੀਤੀ, ਪ੍ਰੋ: ਓਕਾਰ ਸਿੰਘ, ਭੁਪੇਸ਼ ਜਿੰਦਲ, ਬਲਵਿੰਦਰ ਕੁਮਾਰ ਬੱਬਲੂ, ਅਰੁਣ ਆਰੀਆ, ਪਰਮਜੀਤ ਸਿੰਘ ਭਿੰਦੀ, ਗੁਰਚਰਨ ਸਿੰਘ, ਜਗਦੇਵ ਜਿੰਦਲ, ਵਿਸ਼ਾਲ ਸੋਨੂੰ, ਅਸ਼ੀਸ ਗਰਗ, ਦੀਪਕ ਸਰੀਨ, ਸੁਰਿੰਦਰ ਸ਼ਰਮਾ, ਮੰਡਲ ਪ੍ਰਧਾਨ ਭਵਾਨੀਗੜ੍ਹ ਲਛਮਣ ਸੱਚਦੇਵਾ, ਬ੍ਰਜੇਸਵਰ ਗੋਇਲ, ਪ੍ਰਸ਼ੋਤਮ ਕਾਂਸਲ, ਪਰਮਜੀਤ ਸ਼ਰਮਾ ਮੰਡਲ ਪ੍ਰਧਾਨ, ਭਵਿਆ ਗੁਪਤਾ, ਵਿਵੇਕ ਕਾਂਸਲ ਅਤੇ ਸੁਰਜੀਤ ਸਿੰਘ ਸਿੱਧੂ ਨੇ ਸਰਜੀਵਨ ਜਿੰਦਲ ਦੀ ਨਿਯੁਕਤੀ ਉੱਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਹਾਈ ਕਮਾਨ ਦੇ ਨਾਲ ਨਾਲ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਪੰਜਾਬ ਦੇ ਇੰਚਾਰਜ਼ ਸ੍ਰੀ ਮੰਨਥਰੀ ਸ੍ਰੀਨਿਵਾਸਲੂ ਦਾ ਧੰਨਵਾਦ ਕੀਤਾ। ਭਾਜਪਾ ਆਗੂਆਂ ਨੇ ਕਿਹਾ ਕਿ ਪਾਰਟੀ ਵੱਲੋਂ ਪਹਿਲਾਂ ਸਰਜੀਵਨ ਜਿੰਦਲ ਨੂੰ ਜ਼ਿਲ੍ਹੇ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ ਅਤੇ ਇਸ ਸਮੇਂ ਦੌਰਾਨ ਜਿੰਦਲ ਵੱਲੋਂ ਪਾਰਟੀ ਪ੍ਰਤੀ ਨਿਭਾਈਆਂ ਗਈਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਅੱਜ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਭਾਜਪਾ ਆਗੂਆਂ ਨੇ ਸਰਜੀਵਨ ਜਿੰਦਲ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਪਾਰਟੀ ਦੀ ਚੜ੍ਹਦੀਕਲ੍ਹਾ ਲਈ ਕੰਮ ਕਰਨਗੇ। ਸਰਜੀਵਨ ਜਿੰਦਲ ਨੇ ਭਾਜਪਾ ਦੀ ਕੇਂਦਰੀ ਅਤੇ ਸੂਬਾਈ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਸੌਂਪੀ ਗਈ ਇਸ ਵੱਡੀ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਅਤੇ ਲਗਨ ਨਾਲ ਨਿਭਾਉਂਦਿਆ ਭਾਜਪਾ ਦੀਆਂ ਨੀਤੀਆਂ ਨੂੰ ਘਰ ਘਰ ਤੱਕ ਪਹੁੰਚਾਉਣ ਦਾ ਕੰਮ ਕਰਨਗੇ। 02 ਐਸਐਨਜੀ55 ਸਰਜੀਵਨ ਜਿੰਦਲ ਨੂੰ ਜ਼ਿਲ੍ਹਾ ਪ੍ਰਧਾਨ ਬਣਾਏ ਜਾਣ ਉੱਤੇ ਸਨਮਾਨਿਤ ਕਰਨ ਉਪਰੰਤ ਖੁਸ਼ੀ ਦਾ ਇਜਹਾਰ ਕਰਦੇ ਹੋਏ ਭਾਜਪਾ ਆਗੂ। ਤਸਵੀਰ: ਮੁਕੇਸ਼ ਕੁਮਾਰ
Ad Position 22
No active advertisement
ਪਿਛਲੀ ਖ਼ਬਰ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਨੇ ਥਾਣਾ ਸਿਟੀ ਸੰਗਰੂਰ ਦੀ ਕੀਤੀ ਅਚਨਚੇਤ ਚੈਕਿੰਗ ਅਗਲੀ ਖ਼ਬਰ ਪ੍ਰਕਾਸ਼ ਪੁਰਬ ’ਤੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂ ਅਪਣੇ ਪਾਸਪੋਰਟ ਜਮ੍ਹਾਂ ਕਰਵਾਉਣ- ਭਾਈ ਖੁਰਦ
Ad Position 24
No active advertisement