02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਨੇ ਥਾਣਾ ਸਿਟੀ ਸੰਗਰੂਰ ਦੀ ਕੀਤੀ ਅਚਨਚੇਤ ਚੈਕਿੰਗ

ਸੰਗਰੂਰ, 2 ਅਗਸਤ (ਦਮਨਜੀਤ ਸਿੰਘ) – ਪੰਜਾਬ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਵੱਲੋਂ ਅੱਜ ਅਚਾਨਕ ਥਾਣਾ ਸਿਟੀ ਸੰਗਰੂਰ ਦਾ ਦੌਰਾ ਕੀਤਾ ਗਿਆ। ਭਵਾਨੀਗੜ੍ਹ ਲਾਗਲੇ ਹੈਰੀਟੇਜ਼ ਪਬਲਿਕ ਸਕੂਲ ਵਿੱਚ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਅੱਜ ਲੋਕਾਂ ਦੀਆਂ ਸ਼ਿਕਾਇਤਾਂ ਦੀ ਸੁਣਵਾਈ ਲਈ ਰੱਖੇ ਗਏ ਪ੍ਰੋਗਰਾਮ ਉਪਰੰਤ ਸ: ਸ਼ੰਟੀ ਸੰਗਰੂਰ ਦੇ ਇੱਕ ਨਿੱਜੀ ਹੋਟਲ ਵਿੱਚ ਦੁਪਹਿਰ ਦੇ ਖਾਣੇ ਲਈ ਪਹੁੰਚੇ ਅਤੇ ਜਿਊਂ ਹੀ ਉੱਥੋਂ ਵਾਪਸੀ ਤੁਰਨ ਲੱਗੇ ਤਾਂ ਸ਼ੰਟੀ ਨੇ ਆਪਣਾ ਕਾਫ਼ਲਾ ਥਾਣਾ ਸਿਟੀ ਸੰਗਰੂਰ ਵੱਲ ਮੁੜਵਾ ਲਿਆ ਅਤੇ ਥਾਣੇ ਦੀ ਅਚਨਚੇਤ ਚੈਕਿੰਗ ਸ਼ੁਰੂ ਕਰ ਦਿੱਤੀ।

Ad Position 21
No active advertisement
ਥਾਣਾ ਸਿਟੀ ਸੰਗਰੂਰ ਦੀ ਚੈਕਿੰਗ ਦੌਰਾਨ ਡੀ.ਐੱਸ.ਪੀ. ਤੇਜਿੰਦਰ ਸਿੰਘ ਪਾਸੋ ਜਾਣਕਾਰੀ ਲੈਂਦੇ ਹੋਏ ਜਤਿੰਦਰ ਸਿੰਘ ਸ਼ੰਟੀ ਅਤੇ ਉਨ੍ਹਾਂ ਦੇ ਸਾਥੀ। ਤਸਵੀਰ: ਮੁਕੇਸ਼ ਕੁਮਾਰ 03-08-2026
ਸੰਗਰੂਰ, 2 ਅਗਸਤ (ਦਮਨਜੀਤ ਸਿੰਘ) – ਪੰਜਾਬ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਵੱਲੋਂ ਅੱਜ ਅਚਾਨਕ ਥਾਣਾ ਸਿਟੀ ਸੰਗਰੂਰ ਦਾ ਦੌਰਾ ਕੀਤਾ ਗਿਆ। ਭਵਾਨੀਗੜ੍ਹ ਲਾਗਲੇ ਹੈਰੀਟੇਜ਼ ਪਬਲਿਕ ਸਕੂਲ ਵਿੱਚ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਅੱਜ ਲੋਕਾਂ ਦੀਆਂ ਸ਼ਿਕਾਇਤਾਂ ਦੀ ਸੁਣਵਾਈ ਲਈ ਰੱਖੇ ਗਏ ਪ੍ਰੋਗਰਾਮ ਉਪਰੰਤ ਸ: ਸ਼ੰਟੀ ਸੰਗਰੂਰ ਦੇ ਇੱਕ ਨਿੱਜੀ ਹੋਟਲ ਵਿੱਚ ਦੁਪਹਿਰ ਦੇ ਖਾਣੇ ਲਈ ਪਹੁੰਚੇ ਅਤੇ ਜਿਊਂ ਹੀ ਉੱਥੋਂ ਵਾਪਸੀ ਤੁਰਨ ਲੱਗੇ ਤਾਂ ਸ਼ੰਟੀ ਨੇ ਆਪਣਾ ਕਾਫ਼ਲਾ ਥਾਣਾ ਸਿਟੀ ਸੰਗਰੂਰ ਵੱਲ ਮੁੜਵਾ ਲਿਆ ਅਤੇ ਥਾਣੇ ਦੀ ਅਚਨਚੇਤ ਚੈਕਿੰਗ ਸ਼ੁਰੂ ਕਰ ਦਿੱਤੀ। ਚੈਕਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਸ਼ੰਟੀ ਨੇ ਕਿਹਾ ਕਿ ਪਿਛਲੇ ਸਾਲ ਦਸੰਬਰ ਮਹੀਨੇ ਤੋਂ ਉਨ੍ਹਾਂ ਵੱਲੋਂ ਥਾਣਿਆਂ ਦੀਆਂ ਅਰੰਭੀਆਂ ਗਈਆਂ ਅਚਨਚੇਤ ਚੈਕਿੰਗਾਂ ਦੇ ਸਾਰਥਿਕ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਥਾਣਾ ਸਿਟੀ ਸੰਗਰੂਰ ਵਿੱਚ ਵੀ ਕੁੱਝ ਛੋਟੀਆਂ ਮੋਟੀਆਂ ਖ਼ਾਮੀਆਂ ਤੋਂ ਸਿਵਾਏ ਕੋਈ ਵੱਡੀ ਕਮੀ ਸਾਹਮਣੇ ਨਹੀਂ ਆਈ। ਥਾਣੇ ਦੇ ਚੌਗੀਰਦੇ ਵਿੱਚ ਮੁਕੱਦਮਿਆਂ ਵਿਚਲੇ ਖੜ੍ਹੇ ਵਾਹਨਾਂ ਦੇ ਨਿਪਟਾਰੇ ਲਈ ਥਾਣਾ ਸਿਟੀ ਵੱਲੋਂ ਯਤਨਾਂ ਉੱਤੇ ਵੀ ਸ: ਸ਼ੰਟੀ ਵੱਲੋਂ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਗਿਆ ਕਿ ਪਹਿਲਾਂ ਨਾਲੋਂ ਵਾਹਨਾਂ ਦੇ ਨਿਬੇੜੇ ਲਈ ਕਾਫ਼ੀ ਸੁਧਾਰ ਦੀਖਿਆ ਹੈ। ਉਨ੍ਹਾਂ ਕਿਹਾ ਕਿ ਥਾਣਾ ਸਿਟੀ ਵਿੱਚ ਮਹਿਲਾਵਾਂ ਲਈ ਵੱਖਰਾ ਹਵਾਲਾਤ ਅਤੇ ਬਾਥਰੂਮ ਹੋਣਾ ਪਾਇਆ ਗਿਆ ਹੈ ਜੋ ਕਿ ਕਾਨੂੰਨ ਅਤੇ ਨਿਯਮਾਂ ਦੀ ਚੰਗੀ ਪਾਲਣਾ ਹੈ। ਸ: ਸ਼ੰਟੀ ਨੇ ਕਿਹਾ ਕਿ ਥਾਣੇ ਵਿੱਚ ਕੁੱਲ ਮੁਲਾਜ਼ਮਾਂ ਦੀ ਤੈਨਾਤੀ ਵਿੱਚੋਂ ਵੱਡੀ ਗਿਣਤੀ ਵਿੱਚ ਮੁਲਾਜ਼ਮ ਮੌਕੇ ਉੱਤੇ ਮੌਜੂਦ ਨਾ ਹੋਣ ਸੰਬੰਧੀ ਥਾਣਾ ਮੁਖੀ ਵੱਲੋਂ ਦੱਸਿਆ ਗਿਆ ਹੈ ਕਿ ਇਨ੍ਹਾਂ ਮੁਲਾਜ਼ਮਾਂ ਦੀਆਂ ਵਿਭਾਗ ਵੱਲੋਂ ਵੱਖ ਵੱਖ ਥਾਵਾਂ ਉੱਤੇ ਡਿਊਟੀਆਂ ਲਗਾਈਆਂ ਗਈਆਂ ਹਨ ਜਿਸ ਸਬੰਧੀ ਰਿਕਾਰਡ ਕਮਿਸ਼ਨ ਵੱਲੋਂ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਥਾਣਿਆਂ ਵਿਚਲੀਆਂ ਕਮੀਆਂ ਨੂੰ ਦੁਰ ਕਰਨ ਲਈ ਪੁਲਿਸ ਪਾਸ ਲੋੜੀਦਾ ਫੰਡ ਨਾ ਮੌਜੂਦ ਹੋਣ ਬਾਰੇ ਜਦ ਸ: ਸ਼ੰਟੀ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੀ ਇਸ ਚੈਕਿੰਗ ਬਾਰੇ ਕੱਲ੍ਹ ਹੀ ਡੀ.ਜੀ.ਪੀ. ਪੰਜਾਬ ਨੂੰ ਲਿਖਤੀ ਰਿਪੋਰਟ ਭੇਜਣਗੇ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਪੁਲਿਸ ਮੁਖੀ ਵੱਲੋਂ ਉਨ੍ਹਾਂ ਦੀ ਰਿਪੋਰਟ ਮੁਤਾਬਕ ਲੋੜੀਦੀਆਂ ਸਹੂਲਤਾਂ ਪੂਰੀਆਂ ਕੀਤੀਆਂ ਜਾਣਗੀਆਂ। ਇਸ ਮੌਕੇ ਸਤਿੰਦਰ ਸਿੰਘ ਚੱਠਾ, ਸਰਬਜੀਤ ਸਿੰਘ ਰੇਖੀ, ਹਰਜੀਤ ਸਿੰਘ ਢੀਂਗਰਾ,ਡਾ : ਸੁਖਵਿੰਦਰ ਸਿੰਘ, ਸ਼ਮਿੰਦਰ ਸਿੰਘ ਪਾਲ, ਕੁਲਵਿੰਦਰ ਕੌਰ ਢੀਂਗਰਾ ਅਤੇ ਸੰਜੇ ਲਹਿਰੀ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਲਗਾਇਆ ਖੁੱਲ੍ਹਾ ਸੁਣਵਾਈ ਕੈਂਪ, ਸ਼ਿਕਾਇਤਾਂ ਦਾ ਮੌਕੇ ’ਤੇ ਕੀਤਾ ਨਿਪਟਾਰਾ ਅਗਲੀ ਖ਼ਬਰ ਭਾਜਪਾ ਨੇ ਸਰਜੀਵਨ ਜਿੰਦਲ ਨੂੰ ਲਗਾਇਆ ਜ਼ਿਲ੍ਹਾ ਸੰਗਰੂਰ ਦਾ ਪ੍ਰਧਾਨ
Ad Position 24
No active advertisement