07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਕਿਸਾਨ ਯੂਨੀਅਨ ਇਕਾਈ ਲੌਂਗੋਵਾਲ ਅਤੇ ਸਤੀਪੁਰਾ ਦੀ ਹੋਈ ਚੋਣ ਚੌਧਰੀ ਹਰਦੇਵ ਸਿੰਘ ਸੰਦੌੜ ਬਣੇ ਖ਼ਲਸਾ ਕਾਲਜ ਸੰਦੌੜ ਦੇ ਪ੍ਰਧਾਨ

ਸੰਦੌੜ, 1 ਅਗਸਤ (ਗੁਰਪ੍ਰੀਤ ਸਿੰਘ ਚੀਮਾ) - ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਸੰਦੌੜ ਵਿਖੇ ਨਵੇਂ ਸੈਸ਼ਨ ਦੇ ਆਗਾਜ਼ ਤੋਂ ਬਾਅਦ ਕਾਲਜ ਕੈਂਪਸ ਵਿਚ ਹੋਏ ਜਨਰਲ ਇਜਲਾਸ ਦੌਰਾਨ ਚੌਧਰੀ ਹਰਦੇਵ ਸਿੰਘ ਸੰਦੌੜ ਨੂੰ ਸਰਬਸੰਮਤੀ ਨਾਲ ਕਾਲਜ ਦੀ ਪ੍ਰਬੰਧਕੀ ਕਮੇਟੀ ਦਾ ਪ੍ਰਧਾਨ ਚੁਣ ਲਿਆ ਗਿਆ। ਨਵ ਨਿਯੁਕਤ ਪ੍ਰਧਾਨ ਚੌਧਰੀ ਹਰਦੇਵ ਸਿੰਘ ਸੰਦੌੜ ਨੇ ਸਮੁੱਚੀ ਸੰਗਤ ਅਤੇ ਕਾਲਜ ਦੇ ਟੀਚਿੰਗ ਸਟਾਫ ਅਤੇ ਪ੍ਰਬੰਧਕ ਕਮੇਟੀ ਨੂੰ ਵਿਸਵਾਸ ਦਿਵਾਇਆ ਕਿ ਉਹ ਸੰਗਤ ਵਲੋਂ ਦਿੱਤੀ ਗਈ ਇਸ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾ ਕੇ ਕਾਲਜ ਦੀ ਚੜਦੀ ਕਲਾ ਲਈ ਕੰਮ ਕਰਨਗੇ।

Ad Position 21
No active advertisement
ਨਵ ਨਿਯੁਕਤ ਪ੍ਰਧਾਨ ਚੌਧਰੀ ਹਰਦੇਵ ਸਿੰਘ ਸੰਦੌੜ । 04-08-2026
ਸੰਦੌੜ, 1 ਅਗਸਤ (ਗੁਰਪ੍ਰੀਤ ਸਿੰਘ ਚੀਮਾ) - ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਸੰਦੌੜ ਵਿਖੇ ਨਵੇਂ ਸੈਸ਼ਨ ਦੇ ਆਗਾਜ਼ ਤੋਂ ਬਾਅਦ ਕਾਲਜ ਕੈਂਪਸ ਵਿਚ ਹੋਏ ਜਨਰਲ ਇਜਲਾਸ ਦੌਰਾਨ ਚੌਧਰੀ ਹਰਦੇਵ ਸਿੰਘ ਸੰਦੌੜ ਨੂੰ ਸਰਬਸੰਮਤੀ ਨਾਲ ਕਾਲਜ ਦੀ ਪ੍ਰਬੰਧਕੀ ਕਮੇਟੀ ਦਾ ਪ੍ਰਧਾਨ ਚੁਣ ਲਿਆ ਗਿਆ।ਨਵ ਨਿਯੁਕਤ ਪ੍ਰਧਾਨ ਚੌਧਰੀ ਹਰਦੇਵ ਸਿੰਘ ਸੰਦੌੜ ਨੇ ਸਮੁੱਚੀ ਸੰਗਤ ਅਤੇ ਕਾਲਜ ਦੇ ਟੀਚਿੰਗ ਸਟਾਫ ਅਤੇ ਪ੍ਰਬੰਧਕ ਕਮੇਟੀ ਨੂੰ ਵਿਸਵਾਸ ਦਿਵਾਇਆ ਕਿ ਉਹ ਸੰਗਤ ਵਲੋਂ ਦਿੱਤੀ ਗਈ ਇਸ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾ ਕੇ ਕਾਲਜ ਦੀ ਚੜਦੀ ਕਲਾ ਲਈ ਕੰਮ ਕਰਨਗੇ।ਇਸ ਮੌਕੇ ਸੰਤ ਜਸਦੇਵ ਸਿੰਘ ਲੋਹਟਬੱਦੀ, ਸੰਤ ਈਸ਼ਰ ਸਿੰਘ ਧਲੇਰ, ਸੰਤ ਕੁਲਦੀਪ ਦਾਸ ਕੰਗਣਵਾਲ, ਬਾਬਾ ਕੁਲਦੀਪ ਸਿੰਘ ਮੋਨੀ (ਗੁਰਦੁਆਰਾ ਸੁੱਖ ਸਾਗਰ ਸਾਹਿਬ ਭੋਗੀਵਾਲ), ਬਾਬਾ ਹਰਬੰਸ ਸਿੰਘ ਸੰਦੌੜ, ਸੰਤ ਬਲਜੀਤ ਦਾਸ ਕੂਹਲੀ ਕਲ੍ਹਾਂ ਵਾਲੇ ਵੀ ਹਾਜ਼ਰ ਸਨ। ਸਮਾਗਮ ਦੌਰਾਨ ਕਾਲਜ ਪ੍ਰਿੰਸੀਪਲ ਡਾ. ਬਲਵੰਤ ਸਿੰਘ ਸੰਧੂ, ਬਲਾਕ ਸੰਮਤੀ ਮਾਲੇਰਕੋਟਲਾ ਦੇ ਚੇਅਰਮੈਨ ਸੰਤੋਖ ਸਿੰਘ ਦਸੌਧਾ ਸਿੰਘ ਵਾਲਾ, ਪ੍ਰੋ ਰਾਜਿੰਦਰ ਕੁਮਾਰ ਸਾਬਕਾ ਡਾਇਰੈਕਟਰ ਕਾਲਜ ਪ੍ਰਬੰਧਕ ਕਮੇਟੀ, ਸਰਪੰਚ ਗੁਰਮੁੱਖ ਸਿੰਘ ਗਰੇਵਾਲ ਫਰਵਾਲੀ, ਹਰਦੇਵ ਸਿੰਘ ਪੱਪੂ ਕਲਿਆਣ ਸਮੇਤ ਕਾਲਜ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਕਰਮਜੀਤ ਸਿੰਘ ਜਨਾਬ, ਲਾਭ ਸਿੰਘ, ਭੁਪਿੰਦਰ ਸਿੰਘ ਕਹਿਲ, ਡਾ. ਸੁਖਵਿੰਦਰ ਸਿੰਘ ਕਹਿਲ ਅਤੇ ਸਮੂਹ ਸਟਾਫ਼ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਤੋਂ ਬਾਅਦ ਹੁਣ ਭਾਜਪਾ ’ਚ ਵੀ ਖੜ੍ਹਾ ਹੋਇਆ ਅੰਦਰੂਨੀ ਕਲੇਸ਼ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਮਾਲੇਰਕੋਟਲਾ ਦੀ ਐਲਾਨੀ ਕੋਰ ਕਮੇਟੀ ਵਿਚ ਸੰਦੌੜ ਸਰਕਲ ਦੇ ਅਕਾਲੀ ਆਗੂਆਂ ਨੂੰ ਮਿਲੀ ਨਵੀਂ ਜਿੰਮੇਵਾਰੀ
Ad Position 24
No active advertisement