05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸੰਗਰੂਰ ਦੀ ਕਲੋਨੀ ਵਿੱਚ ਗੋਲੀਆਂ ਚਲਾ ਕੇ ਫਰਾਰ ਹੋਇਆ ਵਿਅਕਤੀ 6 ਘੰਟਿਆਂ ਦੇ ਅੰਦਰ ਅੰਦਰ ਗ੍ਰਿਫ਼ਤਾਰ

ਸੰਗਰੂਰ, 4 ਅਗਸਤ (ਦਮਨਜੀਤ ਸਿੰਘ)–ਸੰਗਰੂਰ ਦੀ ਉੱਪਲੀ ਰੋਡ ਸਥਿਤ ਗੁਰੂ ਤੇਗ ਬਹਾਦਰ ਕਲੋਨੀ ਵਿੱਚ ਦੇਰ ਸ਼ਾਮ ਗੋਲੀਆਂ ਚਲਾ ਕੇ ਫਰਾਰ ਹੋਣ ਵਾਲੇ ਵਿਅਕਤੀ ਨੂੰ ਪੁਲਿਸ ਵੱਲੋਂ ਵਰਦਾਤ ਤੋਂ 6 ਘੰਟਿਆਂ ਦੇ ਅੰਦਰ ਅੰਦਰ ਰਿਵਾਲਵਰ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਡੀ.

Ad Position 21
No active advertisement
ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਦਲਬੀਰ ਸਿੰਘ ਸਿੱਧੂ। ਤਸਵੀਰ-ਮੁਕੇਸ਼ ਕੁਮਾਰ ਸੈਲਰ ਐਸੋਸੀਏਸ਼ਨ ਦੇ ਅਹੁਦੇਦਾਰ ਗੱਲਬਾਤ ਕਰਦੇ ਹੋਏ। ਤਸਵੀਰ-ਮੁਕੇਸ਼ ਕੁਮਾਰ 05-08-2026
ਸੰਗਰੂਰ, 4 ਅਗਸਤ (ਦਮਨਜੀਤ ਸਿੰਘ)–ਸੰਗਰੂਰ ਦੀ ਉੱਪਲੀ ਰੋਡ ਸਥਿਤ ਗੁਰੂ ਤੇਗ ਬਹਾਦਰ ਕਲੋਨੀ ਵਿੱਚ ਦੇਰ ਸ਼ਾਮ ਗੋਲੀਆਂ ਚਲਾ ਕੇ ਫਰਾਰ ਹੋਣ ਵਾਲੇ ਵਿਅਕਤੀ ਨੂੰ ਪੁਲਿਸ ਵੱਲੋਂ ਵਰਦਾਤ ਤੋਂ 6 ਘੰਟਿਆਂ ਦੇ ਅੰਦਰ ਅੰਦਰ ਰਿਵਾਲਵਰ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਡੀ.ਐਸ.ਪੀ. ਸੰਗਰੂਰ ਦਲਬੀਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਦੇਰ ਸ਼ਾਮ ਥਾਣਾ ਸਿਟੀ–1 ਸੰਗਰੂਰ ਦੇ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਪਾਸ ਦਲੇਰ ਸਿੰਘ ਵਾਸੀ ਘਨੋੜ ਜੱਟਾਂ ਨੇ ਆਪਣੇ ਬਿਆਨ ਦਰਜ ਕਰਵਾਏ ਕਿ ਉਸ ਦਾ ਭਰਾ ਮਨਦੀਪ ਸਿੰਘ ਜੋ ਗੁਰਪ੍ਰੀਤ ਕੌਰ ਨਾਲ ਸ਼ਾਦੀਸ਼ੁਦਾ ਹੈ। ਉਸਨੂੰ ਪਤਾ ਲੱਗਾ ਕਿ ਉਸ ਦਾ ਭਰਾ ਮਨਦੀਪ ਸਿੰਘ ਸੋਨੀ ਜੋ ਕਿ ਗੁਰੂ ਤੇਗ ਬਹਾਦਰ ਕਲੋਨੀ ਸੰਗਰੂਰ ਦੀ ਵਸਨੀਕ ਔਰਤ ਜਸਪ੍ਰੀਤ ਕੌਰ ਨਾਲ ਰਿਹ ਰਿਹਾ ਹੈ। ਦਲੇਰ ਸਿੰਘ ਦੋਸਤ ਨਾਲ ਆਪਣੇ ਭਰਾ ਮਨਦੀਪ ਸਿੰਘ ਦੀ ਗੱਡੀ ਵਿੱਚ ਸਵਾਰ ਹੋ ਕੇ ਗੁਰੂ ਤੇਗ ਬਹਾਦਰ ਕਲੋਨੀ ਪਹੁੰਚ ਕੇ ਜਸਪ੍ਰੀਤ ਕੌਰ ਦੇ ਘਰ ਬਾਰੇ ਰਾਹਗੀਰਾਂ ਪਾਸੋਂ ਪੁੱਛ ਪੜਤਾਲ ਕਰ ਰਹੇ ਸੀ ਤਾਂ ਉਸ ਦਾ ਭਰਾ ਮਨਦੀਪ ਸਿੰਘ ਸੋਨੀ ਜੋ ਜਸਪ੍ਰੀਤ ਕੌਰ ਦੇ ਮਕਾਨ ਵਿੱਚੋਂ ਨਿਕਲਿਆ ਅਤੇ ਆਪਣੇ ਲਾਇਸੰਸੀ ਰਿਵਾਲਰ ਨਾਲ ਤਿੰਨ ਹਵਾਈ ਫਾਇਰ ਕਰਦਿਆਂ ਮੌਕੇ ਤੋਂ ਫਰਾਰ ਹੋ ਗਿਆ। ਜਿਸ ਦੇ ਸਬੰਧ ਵਿੱਚ ਥਾਣਾ ਸਿਟੀ – 1 ਸੰਗਰੂਰ ਵਿਖੇ ਦਰਜ ਕੀਤੀ ਗਈ। ਡੀ.ਐਸ.ਪੀ. ਸਿੱਧੂ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਆਰੰਭੀ ਤਫਤੀਸ਼ ਦੇ 6 ਘੰਟਿਆਂ ਅੰਦਰ ਹੀ ਮਨਦੀਪ ਸਿੰਘ ਨੂੰ ਗ੍ਰਿਫਤਾਰ ਕਰ ਕੇ ਇੱਕ ਰਿਵਾਲਵਰ, 2 ਜਿੰਦਾ ਕਾਰਤੂਸ ਅਤੇ 3 ਖੋਲ ਬਰਾਮਦ ਕੀਤੇ ਗਏ। ਉਨ੍ਹਾਂ ਕਿਹਾ ਕਿ ਉਕਤ ਵਾਰਦਾਤ ਕਾਰਣ ਆਮ ਲੋਕਾਂ ਵਿੱਚ ਸਿਹਮ ਦਾ ਮਾਹੋਲ ਸੀ ਅਤੇ ਜੇਕਰ ਗੋਲੀਆਂ ਚਲਾਉਣ ਵਾਲਾ ਗ੍ਰਿਫਤਾਰ ਨਾ ਹੁੰਦਾ ਤਾਂ ਇਲਾਕੇ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਭੰਗ ਹੋਣ ਦਾ ਵੀ ਖਦਸ਼ਾ ਸੀ। ਡੀ.ਐਸ.ਪੀ. ਸਿੱਧੂ ਨੇ ਕਿਹਾ ਕਿ ਸਿਮਤ ਸਮੇਂ ਦੇ ਅੰਦਰ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਨਾਲ ਪੁਲਿਸ ਦਾ ਆਮ ਲੋਕਾਂ ਵਿੱਚ ਵਿਸ਼ਵਾਸ ਵਧਿਆ ਹੈ।
Ad Position 22
No active advertisement
ਪਿਛਲੀ ਖ਼ਬਰ ਬੇਰੁਜ਼ਗਾਰ ਸਾਂਝਾ ਮੋਰਚਾ 8 ਨੂੰ ਵਿੱਤ ਮੰਤਰੀ ਦੇ ਨਿਵਾਸ ਦਾ ਕਰੇਗਾ ਘਿਰਾਓ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਜ਼ਿਲ੍ਹਾ ਪੱਧਰੀ ਜਥੇਬੰਦਕ ਢਾਂਚਾ ਕੀਤਾ ਮਜ਼ਬੂਤ ਦਿਹਾਤੀ ਅਹੁਦੇਦਾਰਾਂ ਦੀ ਸੂਚੀ ਜ...
Ad Position 24
No active advertisement