05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਵਿਧਾਇਕਾ ਭਰਾਜ ਨੇ ਸਰਹਿੰਦ ਚੋਅ ਦੇ ਤਿੰਨ ਪੁਲਾਂ ਦੀ ਖਸਤਾ ਹਾਲਤ ਦਾ ਮੁੱਦਾ ਵਿਧਾਨ ਸਭਾ ਵਿੱਚ ਉਠਾਇਆ

ਸੰਗਰੂਰ, 4 ਅਗਸਤ (ਧੀਰਜ ਪਸ਼ੌਰੀਆ) - ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਵਿਧਾਨ ਸਭਾ ਹਲਕਾ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਅੱਜ ਹਲਕੇ ਵਿੱਚੋ ਦੀ ਲੰਘਦੇ ਸਰਹਿੰਦ ਦੇ ਤਿੰਨ ਪੁਲਾਂ ਦੀ ਖਸਤਾ ਹਾਲਤ ਦਾ ਮੁੱਦਾ ਉਠਾਇਆ। ਇਹ ਮੁੱਦੇ ਨੂੰ ਉਠਾਉਂਦਿਆਂ ਵਿਧਾਇਕਾ ਭਰਾਜ ਨੇ ਕਿਹਾ ਕਿ ਪਿੰਡ ਸੰਤੋਖਪੁਰਾ ਨੇੜਲੇ ਪੁਲ ਦੀ ਹਾਲਤ ਬਹੁਤ ਖਸਤਾ ਹੈ ਇਸ ਨੂੰ ਨਵੇਂ ਬਣਾਏ ਜਾਣ ਦੀ ਜਰੂਰਤ ਹੈ ਜਦ ਕਿ ਖੇੜੀ ਚੰਦਵਾਂ ਅਤੇ ਘਾਬਦਾਂ ਵਾਲੇ ਪੁਲਾਂ ਦੀ ਹਾਲਤ ਇਹ ਹੈ ਕਿ ਬਰਸਾਤਾਂ ਦੇ ਦੌਰਾਨ ਪਾਣੀ ਪੁਲਾਂ ਦੇ ਉਪਰ ਦੀ ਹੋ ਜਾਂਦਾ ਹੈ ਜਿਸ ਕਾਰਣ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

Ad Position 21
No active advertisement
ਪਿੰਡ ਸੰਤੋਖ਼ਪੁਰਾ ਨੇੜਲਾ ਪੁੱਲ ਜਿੱਥੇ ਬਰਸਾਤਾਂ ਦੌਰਾਨ ਪਾਣੀ ਪੁਲ ਦੇ ਉੱਪਰ ਦੀ ਹੋ ਜਾਂਦਾ ਹੈ। ਤਸਵੀਰ: ਮੁਕੇਸ਼ ਕੁਮਾਰ 05-08-2026
ਸੰਗਰੂਰ, 4 ਅਗਸਤ (ਧੀਰਜ ਪਸ਼ੌਰੀਆ) - ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਵਿਧਾਨ ਸਭਾ ਹਲਕਾ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਅੱਜ ਹਲਕੇ ਵਿੱਚੋ ਦੀ ਲੰਘਦੇ ਸਰਹਿੰਦ ਦੇ ਤਿੰਨ ਪੁਲਾਂ ਦੀ ਖਸਤਾ ਹਾਲਤ ਦਾ ਮੁੱਦਾ ਉਠਾਇਆ। ਇਹ ਮੁੱਦੇ ਨੂੰ ਉਠਾਉਂਦਿਆਂ ਵਿਧਾਇਕਾ ਭਰਾਜ ਨੇ ਕਿਹਾ ਕਿ ਪਿੰਡ ਸੰਤੋਖਪੁਰਾ ਨੇੜਲੇ ਪੁਲ ਦੀ ਹਾਲਤ ਬਹੁਤ ਖਸਤਾ ਹੈ ਇਸ ਨੂੰ ਨਵੇਂ ਬਣਾਏ ਜਾਣ ਦੀ ਜਰੂਰਤ ਹੈ ਜਦ ਕਿ ਖੇੜੀ ਚੰਦਵਾਂ ਅਤੇ ਘਾਬਦਾਂ ਵਾਲੇ ਪੁਲਾਂ ਦੀ ਹਾਲਤ ਇਹ ਹੈ ਕਿ ਬਰਸਾਤਾਂ ਦੇ ਦੌਰਾਨ ਪਾਣੀ ਪੁਲਾਂ ਦੇ ਉਪਰ ਦੀ ਹੋ ਜਾਂਦਾ ਹੈ ਜਿਸ ਕਾਰਣ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਭਰਾਜ ਨੇ ਕਿਹਾ ਕਿ ਜਦੋਂ ਇਸ ਸਬੰਧੀ ਬੀ ਐਂਡ ਆਰ ਵਿਭਾਗ ਸੰਪਰਕ ਕੀਤਾ ਜਾਂਦਾ ਹੈ ਤਾਂ ਉਹ ਕਹਿ ਦਿੰਦੇ ਹਨ ਕਿ ਇਕਮ ਜਲ ਸਰੋਤ ਵਿਭਾਗ ਕਰੇਗਾ। ਇਸ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਇਹ ਪੁੱਲ ਬੀ ਐਂਡ ਆਰ ਨੇ ਬਣਾਏ ਹੋਏ ਹਨ, ਅਸੀ ਨੋ ਓਬਜੈਕਸਨ ਸਰਟੀਫਿਕੇਟ ਜਾਰੀ ਕਰ ਦਿੱਤਾ ਹੈ, ਉਹ ਹੀ ਇਹ ਕੰਮ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਬੀ.ਐੱਲ.ਓ. ਜਥੇਬੰਦੀ ਦਾ ਵਫ਼ਦ ਮੰਗਾਂ ਦੇ ਹੱਲ ਲਈ ਵਧੀਕ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮਿਲਿਆ ਅਗਲੀ ਖ਼ਬਰ ਬੀਕੇਯੂ ਉਗਰਾਹਾਂ ਵੱਲੋਂ ਸੈਲੋ ਪਲਾਂਟ ਨੂੰ ਲੈ ਕੇ ਧਰਨਾ ਛੇਵੇਂ ਦਿਨ ਵੀ ਜਾਰੀ
Ad Position 24
No active advertisement