ਬੀ.ਐੱਲ.ਓ. ਜਥੇਬੰਦੀ ਦਾ ਵਫ਼ਦ ਮੰਗਾਂ ਦੇ ਹੱਲ ਲਈ ਵਧੀਕ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮਿਲਿਆ
ਸੰਗਰੂਰ, 4 ਅਗਸਤ (ਧੀਰਜ ਪਸੋਰੀਆ) - ਬੀ. ਐੱਲ.
ਸੰਗਰੂਰ, 4 ਅਗਸਤ (ਧੀਰਜ ਪਸੋਰੀਆ) - ਬੀ.ਐੱਲ.ਓ. ਯੂਨੀਅਨ ਸੰਗਰੂਰ ਦਾ ਇੱਕ ਵਫ਼ਦ ਵਧੀਕ ਡਿਪਟੀ ਕਮਿਸ਼ਨਰ ਨੂੰ ਮਿਲਿਆ। ਇਸ ਦੌਰਾਨ ਯੂਨੀਅਨ ਵੱਲੋਂ ਬੀ.ਐਲ.ਓ. ਨੂੰ ਪਿਛਲੇ ਲੰਬੇ ਸਮੇਂ ਤੋਂ ਆ ਰਹੀਆਂ ਸਮੱਸਿਆਵਾਂ ਅਤੇ ਪ੍ਰਸ਼ਾਸਨਿਕ ਧੱਕੇਸ਼ਾਹੀ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਯੂਨੀਅਨ ਆਗੂਆਂ ਨੇ ਦੋਸ਼ ਲਾਇਆ ਕਿ ਮੁੱਖ ਚੋਣ ਅਧਿਕਾਰੀ ਪੰਜਾਬ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਨੂੰ ਹੇਠਲੇ ਪੱਧਰ ਦੇ ਅਧਿਕਾਰੀਆਂ ਵੱਲੋਂ ਤੋੜ-ਮਰੋੜ ਕੇ ਲਾਗੂ ਕੀਤਾ ਜਾ ਰਿਹਾ ਹੈ। ਮੁੱਖ ਚੋਣ ਅਧਿਕਾਰੀ ਪੰਜਾਬ ਵੱਲੋਂ ਬੀ.ਐਲ.ਓਜ਼ ਨੂੰ ਕੰਮ ਮੁਕੰਮਲ ਕਰਨ ਲਈ ਜੋ ਨਿਰਧਾਰਿਤ ਸਮਾਂ ਦਿੱਤਾ ਜਾਂਦਾ ਹੈ, ਨਿਚਲੇ ਪੱਧਰ ‘ਤੇ ਉਸ ਸਮੇਂ ਨੂੰ ਘਟਾ ਕੇ ਬੀ.ਐਲ.ਓਜ਼ ਉੱਤੇ ਬੇਲੋੜਾ ਦਬਾਅ ਪਾਇਆ ਜਾ ਰਿਹਾ ਹੈ। ਅਧਿਕਾਰੀਆਂ ਦੇ ਇਸ ਰਵੱਈਏ, ਕਾਰਨ ਬੀ.ਐਲ.ਓ. ਮਾਨਸਿਕ ਤੌਰ ‘ਤੇ ਬੇਹੱਦ ਪਰੇਸ਼ਾਨ ਹਨ। ਵਧੀਕ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਵਫਦ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਮੰਗਾਂ ਦਾ ਵੀਰਵਾਰ ਤੱਕ ਢੁਕਵਾਂ ਹੱਲ ਕੱਢਿਆ ਜਾਵੇਗਾ। ਬੀ.ਐਲ.ਓ ਯੂਨੀਅਨ ਵੱਲੋਂ ਐਲਾਨ ਕੀਤਾ ਗਿਆ ਕਿ ਜੇਕਰ ਵੀਰਵਾਰ ਤੱਕ ਮੰਗਾਂ ਦਾ ਸੁਖਾਵਾਂ ਹੱਲ ਨਾ ਕੱਢਿਆ ਗਿਆ ਤਾਂ ਸ਼ੁਕਰਵਾਰ ਨੂੰ ਅਗਲੇਰੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ। ਇਸ ਮੌਕੇ ਤੇ ਡੀਟੀਐਫ ਤੋਂ ਸੁਖਵਿੰਦਰ ਗਿਰ ਤੇ ਰਾਜ ਸੈਣੀ, ਗੌਰਮਿੰਟ ਟੀਚਰਜ਼ ਯੂਨੀਅਨ ਤੋਂ ਦੇਵੀ ਦਿਆਲ, ਬੱਗਾ ਸਿੰਘ, ਹਰਕੀਰਤ ਸਿੰਘ, ਵੀਰ ਸਿੰਘ, ਪਸਸਫ ਤੋਂ ਮਾਲਵਿੰਦਰ ਸਿੰਘ ਸੰਧੂ ਅਤੇ ਬਲਦੇਵ ਬਡਰੁੱਖਾਂ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ, ਬੀ.ਐਲ.ਓ ਯੂਨੀਅਨ ਦੇ ਪ੍ਰਧਾਨ ਅਮਨਦੀਪ ਪਾਪੜਾ, ਸੁਭਾਸ਼ ਗਨੋਟਾ, ਮਨਪ੍ਰੀਤ ਪਾਪੜਾ, ਪਰਵਿੰਦਰ ਸਿੰਘ ਸੁਨਾਮ ਕਰਨੈਲ ਮੂਣਕ, ਸ਼ੀਤਲ ਕੁਮਾਰ, ਜੀਵਨ ਸਿੰਘ, ਗੁਲਾਬ ਬੱਲਰਾਂ,ਬਲਜੀਤ ਸਿੰਘ, ਜੱਗਾ ਸਿੰਘ, ਹਨੀ ਗੁਰਪ੍ਰੀਤ ਸਿੰਘ, ਵਿਨੋਦ ਕੁਮਾਰ, ਸੁਰਿੰਦਰ ਸਿੰਘ, ਸੁਨੀਲ ਮੂਨਕ, ਜਗਵੀਰ ਸਿੰਘ, ਜੋਗਾ ਸਿੰਘ, ਗੀਤ ਮਿੱਤਲ, ਸੁਖਦੇਵ ਸਿੰਘ, ਗੁਲਜਾਰ ਸਿੰਘ, ਅੰਮ੍ਰਿਤ ਸਿੰਘ, ਭਵਦੀਪ ਸਿੰਘ, ਸਤਪਾਲ ਸਿੰਘ ਅਤੇ ਭਰਾਤਰੀ ਜਥੇਬੰਦੀਆਂ ਤੋਂ ਆਗੂ ਸ਼ਾਮਿਲ ਸਨ।