05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

27 ਦਿਨਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਮੁੜ ਕੰਮ ’ਤੇ ਵਾਪਸ ਆਏ ਜ਼ਿਲ੍ਹਾ ਬਾਰ ਸੰਗਰੂਰ ਦੇ ਵਕੀਲ

ਸੰਗਰੂਰ, 4 ਅਗਸਤ (ਧੀਰਜ ਪਸੋਰੀਆ) - 27 ਦਿਨਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਜ਼ਿਲ੍ਹਾ ਬਾਰ ਸੰਗਰੂਰ ਦੇ ਵਕੀਲ ਧਰਨਾ ਅਤੇ ਭੁੱਖ ਹੜਤਾਲ ਸਮਾਪਤ ਕਰਕੇ ਕੰਮ ਕਾਜ ਤੇ ਵਾਪਸ ਆ ਗਏ ਹਨ ਜਿਸ ਨਾਲ ਸੰਗਰੂਰ ਦੀਆਂ ਸਾਰੀਆਂ ਅਦਾਲਤਾਂ ਵਿੱਚ ਕੰਮਕਾਜ ਮੁੜ ਤੋਂ ਸ਼ੁਰੂ ਹੋ ਗਿਆ ਹੈ। ਇਸ ਤੋਂ ਪਹਿਲਾਂ ਵਕੀਲ ਭਾਈਚਾਰੇ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।

Ad Position 21
No active advertisement
ਸਲਾਇਟ ਲੌਂਗੋਵਾਲ ਵਿਖੇ ਨਸ਼ਾ ਮੁਕਤ ਯੁਵਾ ਪ੍ਰੋਗਰਾਮ ਮੌਕੇ ਸਹੁੰ ਚੁੱਕਦੇ ਹੋਏ ਨੌਜਵਾਨ ਅਤੇ ਅਧਿਆਪਕ। ਤਸਵੀਰ - ਵਿਨੋਦ ਵਕੀਲਾਂ ਵੱਲੋਂ ਜ਼ਿਲ੍ਹਾ ਬਾਰ ਸੰਗਰੂਰ ਦੀ ਐਗਜੈਕਟਿਵ ਬਾਡੀ ਨੂੰ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼। ਤਸਵੀਰ – ਮੁਕੇਸ਼ ਕੁਮਾਰ 05-08-2026
ਸੰਗਰੂਰ, 4 ਅਗਸਤ (ਧੀਰਜ ਪਸੋਰੀਆ) - 27 ਦਿਨਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਜ਼ਿਲ੍ਹਾ ਬਾਰ ਸੰਗਰੂਰ ਦੇ ਵਕੀਲ ਧਰਨਾ ਅਤੇ ਭੁੱਖ ਹੜਤਾਲ ਸਮਾਪਤ ਕਰਕੇ ਕੰਮ ਕਾਜ ਤੇ ਵਾਪਸ ਆ ਗਏ ਹਨ ਜਿਸ ਨਾਲ ਸੰਗਰੂਰ ਦੀਆਂ ਸਾਰੀਆਂ ਅਦਾਲਤਾਂ ਵਿੱਚ ਕੰਮਕਾਜ ਮੁੜ ਤੋਂ ਸ਼ੁਰੂ ਹੋ ਗਿਆ ਹੈ।ਇਸ ਤੋਂ ਪਹਿਲਾਂ ਵਕੀਲ ਭਾਈਚਾਰੇ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।ਐਲਏਡੀਸੀ ਦੀਆਂ ਖਾਮੀਆਂ ਨੂੰ ਲੈ ਕੇ ਪੰਜਾਬ ਦੀਆਂ ਬਾਰ ਐਸੋਸੀਏਸਨਾਂ ਦੀ ਬਣੀ ਸਾਂਝੀ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ਉੱਤੇ ਜ਼ਿਲ੍ਹਾ ਬਾਰ ਸੰਗਰੂਰ ਦੇ ਵਕੀਲ 7 ਜੁਲਾਈ ਤੋਂ ਨੋ ਵਰਕ ਕਰ ਕੇ ਧਰਨਾ ਪ੍ਰਦਰਸ਼ਨ ਅਤੇ ਭੁੱਖ ਹੜਤਾਲ ਕਰ ਰਹੇ ਸਨ। ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿੱਚ ਇਕੱਠੇ ਹੋਏ ਵਕੀਲਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਪੰਜਾਬ ਹਰਿਆਣਾ ਚੰਡੀਗੜ੍ਹ ਬਾਰ ਕੌਂਸਲ ਦੇ ਮੈਂਬਰ ਗੁਰਤੇਜ ਸਿੰਘ ਗਰੇਵਾਲ ਨੇ ਕੱਲ ਦਿੱਲੀ ਵਿਖੇ ਭਾਰਤ ਦੇ ਚੀਫ ਜਸਟਿਸ ਸੂਰਿਆ ਕਾਂਤ ਨਾਲ ਹੋਈ ਬੈਠਕ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਐਲਏਡੀਸੀ ਵਕੀਲ ਭਾਈਚਾਰੇ ਦੇ ਨਾਲ ਨਾਲ ਸਮਾਜ ਦੇ ਵੀ ਖਿਲਾਫ ਸੀ ਕਿਉਂਕਿ ਜਦੋਂ ਮਾੜੇ ਅਨਸਰਾਂ ਨੂੰ ਮੁਫਤ ਦੇ ਵਕੀਲ ਮਿਲਣਗੇ ਤਾਂ ਸਮਾਜ ਵਿੱਚ ਅਪਰਾਧ ਵਧੇਗਾ। ਸ੍ਰੀ ਗਰੇਵਾਲ ਨੇ ਭਾਰਤ ਦੇ ਚੀਫ ਜਸਟਿਸ ਸ੍ਰੀ ਸੂਰਿਆ ਕਾਂਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਵਕੀਲ ਭਾਈਚਾਰੇ ਦੀਆਂ ਮੰਗਾਂ ਅਤੇ ਸਮਾਜ ਵਿੱਚ ਪੈਦਾ ਹੋਣ ਵਾਲੀਆਂ ਸੰਭਾਵਿਤ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਸ ਪਾਲਸੀ ਨੂੰ 30 ਸਤੰਬਰ 2026 ਨੂੰ ਖਤਮ ਕਰਨ ਦੀ ਗੱਲ ਕਹੀ ਹੈ। ਸ਼੍ਰੀ ਗਰੇਵਾਲ ਨੇ ਕਿਹਾ ਕਿ 30 ਸਤੰਬਰ ਤੋਂ ਬਾਅਦ ਜੋ ਨਵੀਂ ਪਾਲਸੀ ਬਣਾਈ ਜਾਵੇਗੀ ਉਸ ਵਿੱਚ ਬਾਰ ਕੌਂਸਲਾਂ, ਬਾਰ ਐਸੋਸੀਏਸ਼ਨਾ ਅਤੇ ਹੋਰ ਜੋ ਵੀ ਸੰਬੰਧਿਤ ਧਿਰ ਹੋਵੇਗੀ, ਸਭ ਦੇ ਵਿਚਾਰ ਲਏ ਜਾਣਗੇ ਤਾਂ ਜੋ ਨਵੀਂ ਬਣਨ ਵਾਲੀ ਪਾਲਸੀ ਨਾਲ ਕਿਸੇ ਨੂੰ ਵੀ ਕੋਈ ਨੁਕਸਾਨ ਨਾ ਹੋਵੇ। ਇਨ੍ਹਾਂ ਵਿਚਾਰਾਂ ਦੀ ਪਰੋੜਤਾ ਕਰਦਿਆਂ ਜ਼ਿਲ੍ਹਾ ਬਾਰ ਦੇ ਪ੍ਰਧਾਨ ਸੁਖਜਿੰਦਰ ਸਿੰਘ ਢੀਂਡਸਾ, ਸੈਕਟਰੀ ਸਿਮਰਨਦੀਪ ਸਿੰਘ ਬਲੱਗਣ, ਬਾਰ ਦੇ ਸਾਬਕਾ ਪ੍ਰਧਾਨ ਗਗਨਦੀਪ ਸਿੰਘ ਸੀਬੀਆ, ਸੁਰਜੀਤ ਸਿੰਘ ਗਰੇਵਾਲ,ਲਲਿਤ ਕੁਮਾਰ ਗਰਗ ਅਤੇ ਦਲਜੀਤ ਸਿੰਘ ਸੇਖੋ ਨੇ ਭੁੱਖ ਹੜਤਾਲ ਤੇ ਬੈਠਣ ਵਾਲੇ ਵਕੀਲਾਂ ਸਮੇਤ ਜ਼ਿਲ੍ਹਾ ਬਾਰ ਦੇ ਸਾਰੇ ਵਕੀਲਾਂ ਦਾ ਧੰਨਵਾਦ ਕੀਤਾ। ਸੰਬੋਧਨ ਕਰਨ ਵਾਲਿਆਂ ਵਿੱਚ ਮਨਪ੍ਰੀਤ ਸਿੰਘ ਨਮੋਲ, ਸੁਖਵਿੰਦਰ ਸਿੰਘ ਲੌਂਗੋਵਾਲ,ਗੁਰਿੰਦਰਜੀਤ ਸਿੰਘ ਢੀਂਡਸਾ ਵੀ ਸ਼ਾਮਿਲ ਸਨ। ਇਸ ਤੋਂ ਬਾਅਦ ਵਕੀਲਾਂ ਵੱਲੋਂ ਜ਼ਿਲ੍ਹਾ ਬਾਰ ਦੀ ਐਗਜੈਕਟਿਵ ਬਾਡੀ ਦਾ ਸਿਰੋਪੇ ਪਾ ਕੇ ਸਨਮਾਨ ਕੀਤਾ ਗਿਆ। ਐਡਵੋਕੇਟ ਬੇਅੰਤ ਸਿੰਘ ਛਾਜਲੀ, ਉਪ ਪ੍ਰਧਾਨ ਜੂਹੀ ਕੌਸ਼ਲ, ਉਪ ਪ੍ਰਧਾਨ ਜਗਮੀਤ ਸਿੰਘ, ਸੰਜੀਵ ਕੁਮਾਰ ਗੋਇਲ, ਅਜਾਇਬ ਸਿੰਘ ਸਰਾਓ, ਗੁਰਬਚਨ ਸਿੰਘ ਨਹਿਲ, ਗੁਰਿੰਦਰਪਾਲ ਕਰਤਾਰਪੁਰਾ, ਰਾਜਵੀਰ ਸਿੰਘ ਗਰੇਵਾਲ, ਸਵਰਨ ਸਿੰਘ ਰਟੋਲ, ਕੁਲਦੀਪ ਜੈਨ, ਗੁਰਪ੍ਰੀਤ ਸਿੰਘ ਚੱਠਾ, ਜਸਵੀਰ ਸਿੰਘ ਸਰਾਓ, ਅਜੇਪਾਲ ਸਿੰਘ ਅਕੋਈ,ਐਮਏ ਸ਼ਾਹ ਜੱਗਾ ਮਲੇਰਕੋਟਲਾ, ਰਣਜੀਤ ਸਿੰਘ ਦਿਓਲ,ਗੁਰਸੇਵਕ ਸਿੰਘ ਸਿੱਧੂ, ਮਨਪ੍ਰੀਤ ਸਿੰਘ ਗਰੇਵਾਲ, ਰਣਧੀਰ ਸਿੰਘ ਭੰਗੂ, ਰਣਧੀਰ ਸਿੰਘ ਮੰਨਵੀ, ਮਨਦੀਪ ਸਿੰਘ, ਹਰਦੀਪ ਕੁਮਾਰ ਅੱਤਰੀ, ਯੁਗੇਸ਼ ਭਾਰਦਵਾਜ, ਰਿਤੇਸ਼ ਜਿੰਦਲ, ਇੰਦਰਪਾਲ ਸਿੰਘ ਧਾਂਦਲੀ, ਚਮਕੌਰ ਸਿੰਘ ਲਿੱਟ, ਗੌਰਵ ਗਰਗ ਲਹਿਰਾ, ਕੁਲਵਿੰਦਰ ਸਿੰਘ ਤੂਰ, ਗੁਰਪ੍ਰੀਤ ਸਿੰਘ ਮਾਨ, ਸਿੰਮੀ ਮਾਨ ਅਤੇ ਹੋਰਨਾਂ ਨੇ ਇਸ ਫੈਸਲੇ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵੱਲੋਂ ਸਫਾਈ ਸੇਵਕਾਂ ਦੀਆਂ ਮੰਗਾਂ ਮੰਨਣ ਤੋਂ ਬਾਅਦ ਖਤਮ ਹੋਈ ਹੜਤਾਲ, ਲੋਕਾਂ ਨੇ ਲਿਆ ਸੁਖ ਦਾ ਸਾਹ ਅਗਲੀ ਖ਼ਬਰ ਸਕੂਲੀ ਵਿਦਿਆਰਥਣ ਦਾ ਅਚਨਚੇਤ ਬਿਮਾਰ ਹੋਣ ਕਾਰਨ ਦਿਹਾਂਤ
Ad Position 24
No active advertisement