ਪੰਜਾਬ ਸਰਕਾਰ ਵੱਲੋਂ ਸਫਾਈ ਸੇਵਕਾਂ ਦੀਆਂ ਮੰਗਾਂ ਮੰਨਣ ਤੋਂ ਬਾਅਦ ਖਤਮ ਹੋਈ ਹੜਤਾਲ, ਲੋਕਾਂ ਨੇ ਲਿਆ ਸੁਖ ਦਾ ਸਾਹ
ਅਹਿਮਦਗੜ, 4 ਅਗਸਤ (ਸੁਖਜੀਤ ਸਿੰਘ ਖੇੜਾ) - ਪਿਛਲੇ ਕਈ ਹਫਤਿਆਂ ਤੋਂ ਪੰਜਾਬ ਭਰ ਵਿੱਚ ਸਫਾਈ ਸੇਵਕਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਸਬੰਧੀ ਹੜਤਾਲ ਅਤੇ ਧਰਨੇ ਪ੍ਰਦਰਸ਼ਨ ਤੋਂ ਬਾਅਦ ਆਖਰ ਪੰਜਾਬ ਸਰਕਾਰ ਨੂੰ ਝੁਕਣਾ ਪਿਆ ਅਤੇ ਇਸ ਦੌਰਾਨ ਮੁੱਖ ਮੰਗਾਂ ਮੰਨਣ ਤੋਂ ਬਾਅਦ ਹੜਤਾਲ ਖਤਮ ਹੋ ਗਈ। ਇਸ ਦੌਰਾਨ ਅੱਜ ਅਹਿਮਦਗੜ੍ਹ ਵਿਖੇ ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਉੱਭੀ ਵੱਲੋਂ ਸਫਾਈ ਸੇਵਕਾਂ ਨੂੰ ਮੂੰਹ ਮਿੱਠ ਕਰਵਾ ਕਿ ਵਧਾਈ ਦਿੱਤੀ ਇਸ ਦੌਰਾਨ ਸਹਿਰ ਅੰਦਰ ਭਾਰੀ ਮਾਤਰਾ ਵਿੱਚ ਇਕੱਠੇ ਹੋਏ ਜਗ੍ਹਾ ਜਗ੍ਹਾ ਤੇ ਕੂੜੇ ਨੂੰ ਸਫਾਈ ਸੇਵਕਾਂ ਵੱਲੋਂ ਚੁੱਕਣਾ ਸ਼ੁਰੂ ਕਰ ਦਿੱਤਾ ਹੈ ।
ਨ
ਨਗਰ ਕੌਂਸਲ ਪ੍ਰਧਾਨ ਉੱਭੀ ਵੱਲੋਂ ਸਫਾਈ ਸੇਵਕਾਂ ਦਾ ਮੂੰਹ ਮਿੱਠਾ ਕਰਵਾ ਕੇ ਕੂੜਾ ਚੁੱਕਣ ਦੀ ਸ਼ੁਰੂਆਤ
05-08-2026
ਅਹਿਮਦਗੜ, 4 ਅਗਸਤ (ਸੁਖਜੀਤ ਸਿੰਘ ਖੇੜਾ) - ਪਿਛਲੇ ਕਈ ਹਫਤਿਆਂ ਤੋਂ ਪੰਜਾਬ ਭਰ ਵਿੱਚ ਸਫਾਈ ਸੇਵਕਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਸਬੰਧੀ ਹੜਤਾਲ ਅਤੇ ਧਰਨੇ ਪ੍ਰਦਰਸ਼ਨ ਤੋਂ ਬਾਅਦ ਆਖਰ ਪੰਜਾਬ ਸਰਕਾਰ ਨੂੰ ਝੁਕਣਾ ਪਿਆ ਅਤੇ ਇਸ ਦੌਰਾਨ ਮੁੱਖ ਮੰਗਾਂ ਮੰਨਣ ਤੋਂ ਬਾਅਦ ਹੜਤਾਲ ਖਤਮ ਹੋ ਗਈ। ਇਸ ਦੌਰਾਨ ਅੱਜ ਅਹਿਮਦਗੜ੍ਹ ਵਿਖੇ ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਉੱਭੀ ਵੱਲੋਂ ਸਫਾਈ ਸੇਵਕਾਂ ਨੂੰ ਮੂੰਹ ਮਿੱਠ ਕਰਵਾ ਕਿ ਵਧਾਈ ਦਿੱਤੀ ਇਸ ਦੌਰਾਨ ਸਹਿਰ ਅੰਦਰ ਭਾਰੀ ਮਾਤਰਾ ਵਿੱਚ ਇਕੱਠੇ ਹੋਏ ਜਗ੍ਹਾ ਜਗ੍ਹਾ ਤੇ ਕੂੜੇ ਨੂੰ ਸਫਾਈ ਸੇਵਕਾਂ ਵੱਲੋਂ ਚੁੱਕਣਾ ਸ਼ੁਰੂ ਕਰ ਦਿੱਤਾ ਹੈ । ਜਿਸ ਕਾਰਨ ਲੋਕਾਂ ਨੇ ਸੁਖ ਦਾ ਸਾਹ ਲਿਆ। ਇਸ ਦੌਰਾਨ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਕੌਂਸਲਰ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਸਫਾਈ ਸੇਵਕਾਂ ਨੂੰ ਵਧਾਈ ਦਿੱਤੀ । ਇਸ ਮੌਕੇ ਪ੍ਰਧਾਨ ਕਮਲਜੀਤ ਸਿੰਘ ਉੱਭੀ ਕੌਸਲਰ ਬਿੱਲੂ ਮਾਜਰੀ, ਕੌਂਸਲਰ ਵਿੱਕੀ ਸ਼ਰਮਾਂ, ਕੌਂਸਲਰ ਕਮਿੱਕਰ ਰਾਮ, ਕੌਂਸਲਰ ਅਨੰਦੀ ਦੇਵੀ, ਕੌਂਸਲਰ ਸੰਜੀਵ ਕੁਮਾਰ, ਸਾਬਕਾ ਪ੍ਰਧਾਨ ਜਤਿੰਦਰ ਕੁਮਾਰ ਭੋਲਾ, ਸਾਬਕਾ ਪ੍ਰਧਾਨ ਸਰਾਜ ਮੁਹੰਮਦ, ਸੰਦੀਪ ਬੱਧਣ, ਹਿਮਾਸ਼ੂ ਗੁਪਤਾ, ਪ੍ਧਾਨ ਮਨਿੰਦਰਪਾਲ ਸਿੰਘ, ਰੋਮੀ ਢੰਡ, ਗੁਰਪ੍ਰੀਤ ਸਿੰਘ ਪੀ੍ਤ, ਸੁਖਜਿੰਦਰ ਸਿੰਘ ਰਾਜੜ, ਯਾਸੀਨ ਲਾਡੂ, ਹਰਦੀਪ ਸਿੰਘ ਹੂੰਝਣ, ਪ੍ਰਧਾਨ ਬਘੇਲ ਸਿੰਘ ਉਭੀ, ਸੁਰਿੰਦਰ ਗਰਗ, ਪਾਲੀ ਛੰਨਾ, ਅਮਰਜੀਤ ਸਿੰਘ ਉਭੀ, ਸੰਕਰ ਦੱਤ ਪਾਠਕ, ਆਪ ਆਗੂ ਸ਼ਮਸ਼ਾਦ ਅਲੀ, ਆਪ ਆਗੂ ਹਾਸ਼ਮ ਸੂਫ਼ੀ, ਮੁਲਾਜ਼ਮ ਆਗੂ ਸੁਖਚਰਨਜੀਤ ਸ਼ਰਮਾ ਆਦਿ ਤੋਂ ਇਲਾਵਾ ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਦੇ ਸਫਾਈ ਸੇਵਕਾਂ ਦੇ ਹੱਕ ਵਿੱਚ ਲਏ ਫੈਸਲੇ ਦਾ ਸਵਾਗਤ ਕੀਤਾ।