08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਜੇਲ੍ਹ ਭਰੋ ਅੰਦੋਲਨ ਦੀ ਸੀ.ਪੀ.ਆਈ.ਐਮ. ਸੰਗਰੂਰ ਵੱਲੋਂ ਹਮਾਇਤ ਕੀਤੀ ਜਾਵੇਗੀ- ਖੇੜੀ

ਸੰਗਰੂਰ, 7 ਅਗਸਤ (ਚੌਧਰੀ ਨੰਦ ਲਾਲ ਗਾਂਧੀ) - ਅੱਜ ਸੀ. ਪੀ.

Ad Position 21
No active advertisement
ਅਜੀਤ ਡੈਸਕ 08-08-2026
ਸੰਗਰੂਰ, 7 ਅਗਸਤ (ਚੌਧਰੀ ਨੰਦ ਲਾਲ ਗਾਂਧੀ) - ਅੱਜ ਸੀ.ਪੀ.ਆਈ.ਐਮ. ਦਫਤਰ ਚਮਕ ਭਵਨ ਸੰਗਰੂਰ ਵਿਖੇ ਕਾਮਰੇਡ ਜੋਗਿੰਦਰ ਸਿੰਘ ਕੁੰਭੜਵਾਲ ਤਹਿਸੀਲ ਸਕੱਤਰ ਧੂਰੀ ਦੀ ਪ੍ਰਧਾਨਗੀ ਹੇਠ ਜਿਲ੍ਹੇ ਦੀ ਜਨਰਲ ਕਮੇਟੀ ਦੀ ਮੀਟਿੰਗ ਹੋਈ। ਜਿਸ ਵਿੱਚ ਸੀ.ਪੀ.ਆਈ.ਐਮ. ਦੇ ਜਿਲਾ ਸਕੱਤਰ ਕਾਮਰੇਡ ਚਮਕੌਰ ਸਿੰਘ ਖੇੜੀ ਨੇ ਕਿਹਾ ਹੈ ਜੋ ਦੇਸ਼ ਵਿਆਪੀ ਸੱਦੇ ਤੇ ਤਿੰਨ ਜਮਾਤੀ ਜਥੇਬੰਦੀਆਂ ਵੱਲੋਂ 10 ਅਗਸਤ ਨੂੰ ਜੇਲ੍ਹ ਭਰੋ ਅੰਦੋਲਨ ਹੋ ਰਿਹਾ ਹੈ। ਜਿਸ ਵਿੱਚ ਪਾਰਟੀ ਦੀ ਸਮੁੱਚੀ ਮੈਂਬਰਸ਼ਿਪ ਸਮੂਲੀਅਤ ਕਰੇਗੀ, ਕਿਉਂਕਿ ਮਜ਼ਦੂਰ ਵਿਰੋਧੀ ਲੇਬਰ ਕੋਡ ਕਾਰਪਰੇਟਾਂ ਲਈ ਲਿਆਂਦੇ ਹਨ। ਇਸ ਸਮੇਂ ਕਾਮਰੇਡ ਹੰਗੀ ਖਾਂ, ਜੋਗਾ ਸਿੰਘ ਉਪੱਲੀ, ਇੰਦਰਜੀਤ ਸਿੰਘ ਛੰਨਾ, ਨਛੱਤਰ ਸਿੰਘ ਗੰਢੂਆਂ, ਹਰਬੰਸ ਸਿੰਘ ਨਮੋਲ, ਸਤਿੰਦਰ ਪਾਲ ਸਿੰਘ ਚੀਮਾ, ਭਰਪੂਰ ਸਿੰਘ ਦੁੱਗਾਂ, ਅਜਮੇਰ ਸਿੰਘ ਖੇੜੀ, ਰਣਜੀਤ ਸਿੰਘ, ਸਿੰਗਾਰਾ ਸਿੰਘ ਬਲਿਆਲ, ਸ਼ੇਰਾ ਸਿੰਘ, ਹਰਮੇਸ਼ ਕੌਰ ਰਾਏ ਸਿੰਘ ਵਾਲਾ, ਜੀਤ ਸਿੰਘ ਘਰਾਚੋਂ, ਪਰਮਜੀਤ ਕੌਰ ਭੱਟੀਵਾਲ, ਹਰਬੰਸ ਸਿੰਘ ਭਵਾਨੀਗੜ੍ਹ, ਬਲਵੀਰ ਸਿੰਘ ਭਵਾਨੀਗੜ੍ਹ, ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਯੂਨੀਅਨ ਦਿੜਬਾ ਦਾ ਦਿਨ ਰਾਤ ਦਾ ਧਰਨਾ ਨੌਵੇਂ ਦਿਨ ਵੀ ਜਾਰੀ ਅਗਲੀ ਖ਼ਬਰ ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਜ਼ਿਲ੍ਹਿਆਂ ਵਿੱਚ ਸਰਕਾਰ ਲਗਾਏਗੀ ਸਾਢੇ 19 ਲੱਖ ਬੂਟੇ
Ad Position 24