07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਵਿਧਾਇਕਾ ਭਰਾਜ ਨੇ ਸੰਗਰੂਰ ਦੀ ਸੁੰਦਰ ਬਸਤੀ ਅਤੇ ਅੰਬੇਦਕਰ ਨਗਰ ਦੀ ਵਾਟਰ ਸਪਲਾਈ ਦੀ ਪਾਈਪ ਲਾਈਨ ਦੀ ਹੋ ਚੁੱਕੀ ਖਸਤਾ ਹਾਲਤ ਦਾ ਮੁੱਦਾ ਵਿਧਾਨ ਸਭਾ ਵਿੱਚ ਉਠਾਇਆ

ਸੰਗਰੂਰ, 7 ਅਗਸਤ (ਧੀਰਜ ਪਸ਼ੌਰੀਆ) - ਪੰਜਾਬ ਵਿਧਾਨ ਸਭਾ ਵਿੱਚ ਚੱਲ ਰਹੇ ਸੈਸ਼ਨ ਦੌਰਾਨ ਲਗਾਤਾਰ ਹਲਕਾ ਸੰਗਰੂਰ ਦੇ ਮੁੱਦਿਆਂ ਨੂੰ ਚੁੱਕ ਰਹੇ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਸੰਗਰੂਰ ਦੀ ਸੁੰਦਰ ਬਸਤੀ ਅਤੇ ਅੰਬੇਡਕਰ ਨਗਰ ਦਾ ਮੁੱਦਾ ਚੁੱਕਿਆ ਹੈ ਜਿੱਥੇ ਵਾਟਰ ਸਪਲਾਈ ਪਾਈਪ ਲਾਇ ਣ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ। ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕਰਦਿਆਂ ਹੋਇਆਂ ਕਿਹਾ ਕਿ ਸੰਗਰੂਰ ਦੀ ਰਾਮ ਨਗਰ ਬਸਤੀ ਵਿਖੇ ਦੋ ਕਰੋੜ ਰੁਪਏ ਦੀ ਲਾਗਤ ਨਾਲ ਵਾਟਰ ਸਪਲਾਈ ਪਾਈਪ ਲਾਇਨ ਬਦਲੀ ਜਾ ਰਹੀ ਹੈ ਜਿਸ ਨੂੰ ਲੈ ਕੇ ਉਹ ਬਹੁਤ ਧੰਨਵਾਦੀ ਹਨ।

Ad Position 21
No active advertisement
ਅਫ਼ਸਰਸ਼ਾਹੀ ਸਵਾਲਾਂ ਦੇ ਜਵਾਬ ਏਅਰ ਕੰਡੀਸ਼ਨ ਕਮਰਿਆਂ ਵਿੱਚ ਬੈਠ ਕੇ ਬਣਾਉਂਦੀ ਹੈ ਨਾ ਕਿ ਜ਼ਮੀਨੀ ਹਕੀਕਤ ਤੋਂ ਜਾਣੂ ਹੋ ਕੇ - ਭਰਾਜ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਵਿਧਾਇਕਾ ਨਰਿੰਦਰ ਕੌਰ ਭਰਾਜ ਸਵਾਲ ਉਠਾਉਂਦੇ ਹੋਏ। ਤਸਵੀਰ: ਮੁਕੇਸ਼ ਕੁਮਾਰ 08-08-2026
ਸੰਗਰੂਰ, 7 ਅਗਸਤ (ਧੀਰਜ ਪਸ਼ੌਰੀਆ) - ਪੰਜਾਬ ਵਿਧਾਨ ਸਭਾ ਵਿੱਚ ਚੱਲ ਰਹੇ ਸੈਸ਼ਨ ਦੌਰਾਨ ਲਗਾਤਾਰ ਹਲਕਾ ਸੰਗਰੂਰ ਦੇ ਮੁੱਦਿਆਂ ਨੂੰ ਚੁੱਕ ਰਹੇ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਸੰਗਰੂਰ ਦੀ ਸੁੰਦਰ ਬਸਤੀ ਅਤੇ ਅੰਬੇਡਕਰ ਨਗਰ ਦਾ ਮੁੱਦਾ ਚੁੱਕਿਆ ਹੈ ਜਿੱਥੇ ਵਾਟਰ ਸਪਲਾਈ ਪਾਈਪ ਲਾਇ ਣ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ। ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕਰਦਿਆਂ ਹੋਇਆਂ ਕਿਹਾ ਕਿ ਸੰਗਰੂਰ ਦੀ ਰਾਮ ਨਗਰ ਬਸਤੀ ਵਿਖੇ ਦੋ ਕਰੋੜ ਰੁਪਏ ਦੀ ਲਾਗਤ ਨਾਲ ਵਾਟਰ ਸਪਲਾਈ ਪਾਈਪ ਲਾਇਨ ਬਦਲੀ ਜਾ ਰਹੀ ਹੈ ਜਿਸ ਨੂੰ ਲੈ ਕੇ ਉਹ ਬਹੁਤ ਧੰਨਵਾਦੀ ਹਨ। ਨਾਲ ਹੀ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਸੰਗਰੂਰ ਦੀ ਸੁੰਦਰ ਬਸਤੀ ਅਤੇ ਅੰਬੇਡਕਰ ਨਗਰ ਦੀ ਵਾਟਰ ਸਪਲਾਈ ਪਾਈਪ ਲਾਇਨ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ, ਸਬੰਧਿਤ ਮੰਤਰੀ ਵੱਲੋਂ ਆਏ ਜਵਾਬ ਵਿੱਚ ਕਿਹਾ ਗਿਆ ਹੈ ਕਿ ਅਜੇ ਇਨ੍ਹਾਂ ਬਸਤੀਆਂ ਦੀ ਪਾਈਪ ਲਾਇਨ ਨੂੰ ਬਦਲੇ ਜਾਣ ਦੀ ਕੋਈ ਤਜਵੀਜ਼ ਨਹੀਂ ਹੈ। ਇਸ ਤੇ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਵਿਭਾਗ ਦੇ ਅਫ਼ਸਰਾਂ ਨੇ ਜੋ ਸਵਾਲਾਂ ਦੇ ਜਵਾਬ ਬਣਾਏ ਹਨ ਉਹ ਏਅਰ ਕੰਡੀਸ਼ਨ ਕਮਰਿਆਂ ਵਿੱਚ ਬੈਠ ਕੇ ਆਰ ਓ ਦਾ ਪਾਣੀ ਪੀਂਦਿਆਂ ਬਣਾਏ ਹਨ ਜਦੋਂ ਕਿ ਜ਼ਮੀਨੀ ਹਕੀਕਤ ਇਹ ਹੈ ਕਿ ਵਾਟਰ ਸਪਲਾਈ ਦੀ ਪਾਈਪ ਲਾਇਨ ਦੀ ਹੋਈ ਖਸਤਾ ਹਾਲਤ ਕਾਰਨ ਸੀਵਰੇਜ ਦੇ ਵਾਟਰ ਸਪਲਾਈ ਪਾਈਪ ਲਾਇਨ ਵਿੱਚ ਜਾਣ ਕਾਰਨ ਇਨ੍ਹਾਂ ਕਲੋਨੀਆਂ ਵਿੱਚ ਡਾਇਰੀਆ ਦੇ ਮਰੀਜ਼ ਲਗਾਤਾਰ ਵਧ ਰਹੇ ਹਨ। ਇਸ ਲਈ ਇਨ੍ਹਾਂ ਕਲੋਨੀਆਂ ਦੀ ਪਾਈਪ ਲਾਇਨ ਨੂੰ ਜਲਦ ਬਦਲੇ ਜਾਣ ਦੀ ਜ਼ਰੂਰਤ ਹੈ। ਵਿਧਾਇਕਾ ਭਰਾਜ ਵੱਲੋਂ ਸਖ਼ਤ ਲਹਿਜ਼ੇ ਵਿੱਚ ਚੁੱਕੇ ਸਵਾਲ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੰਨਿਆ ਕਿ ਜ਼ਮੀਨੀ ਹਕੀਕਤ ਚੰਡੀਗੜ੍ਹ ਦਫ਼ਤਰਾਂ ਵਿੱਚ ਬੈਠ ਕੇ ਨਹੀਂ ਬਲਕਿ ਧਰਾਤਲ ਤੇ ਜਾ ਕੇ ਹੀ ਪਤਾ ਲੱਗਦੀ ਹੈ। ਸ੍ਰੀ ਬੈਂਸ ਨੇ ਕਿਹਾ ਕਿ ਉਹ ਨਗਰ ਕੌਂਸਲ ਸੰਗਰੂਰ ਵਿੱਚੋਂ ਇਸ ਸਬੰਧੀ ਮਤਾ ਪਾਸ ਕਰਵਾ ਕੇ ਮੁੱਖ ਦਫ਼ਤਰ ਚੰਡੀਗੜ੍ਹ ਨੂੰ ਭੇਜ ਦੇਣ। ਜੇਕਰ ਨਗਰ ਕੌਂਸਲ ਕੋਲ ਫ਼ੰਡ ਮੌਜੂਦ ਹਨ ਤਾਂ ਪਾਈਪ ਲਾਇਨ ਬਦਲਣ ਨੂੰ ਪ੍ਰਵਾਨਗੀ ਦੇ ਦਿੱਤੀ ਜਾਵੇਗੀ, ਜੇਕਰ ਫ਼ੰਡ ਨਹੀਂ ਵੀ ਹੋਣਗੇ ਤਾਂ ਫ਼ੰਡਾਂ ਦਾ ਪ੍ਰਬੰਧ ਕਰਵਾਇਆ ਜਾਵੇਗਾ ਕਿਉਂਕਿ ਸਾਫ਼ ਅਤੇ ਪੀਣ ਯੋਗ ਪਾਣੀ ਹਰ ਨਾਗਰਿਕ ਦਾ ਅਧਿਕਾਰ ਹੈ। ਅੰਬੇਡਕਰ ਨਗਰ ਸੰਗਰੂਰ ਦੇ ਵਿਨੋਦ ਪਰੋਚਾ, ਅਨਿਲ ਰੋਕੀ, ਅਮਰੀਕ ਸਿੰਘ, ਬਿੱਟੂ, ਮਨਦੀਪ ਕੌਰ ਦੇ ਨਾਲ ਨਾਲ ਸੁੰਦਰ ਬਸਤੀ ਦੇ ਪਾਰਸ, ਮਨੀ, ਵਿਕਰਮ ਅਤੇ ਹੋਰਨਾਂ ਨੇ ਇਹ ਮੁੱਦੇ ਚੁੱਕੇ ਜਾਣ ਤੇ ਵਿਧਾਇਕਾ ਨਰਿੰਦਰ ਕੌਰ ਭਰਾਜ ਦਾ ਧੰਨਵਾਦ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਜ਼ੋਨ ਪੱਧਰੀ ਖੇਡ ਮੁਕਾਬਲਿਆਂ ਵਿੱਚ ਉਪਦੇਸ਼ ਸਕੂਲ ਲਸੋਈ ਦਾ ਪ੍ਰਦਰਸ਼ਨ ਰਿਹਾ ਸ਼ਾਨਦਾਰ ਅਗਲੀ ਖ਼ਬਰ ਇੰਸਪੈਕਟਰ ਗੁਲਾਬ ਸਿੰਘ ਬਣੇ ਥਾਣਾ ਲੌਂਗੋਵਾਲ ਦੇ ਐੱਸ.ਐੱਚ.ਓ.
Ad Position 24