09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

- ਮਾਮਲਾ ਕਿਸਾਨ ਆਗੂ ਦੇ ਘਰ ਆ ਕੇ ਹਮਲਾ ਕਰਨ ਤੇ ਗਾਲੀ ਗਲੋਚ ਕਰਨ ਦਾ- ਕਿਸਾਨ ਯੂਨੀਅਨ ਦੇ ਆਗੂਆਂ ਨੇ ਸ਼ੇਰਪੁਰ ਥਾਣੇ ਅੱਗੇ ਲਗਾਇਆ ਧਰਨਾ

ਸ਼ੇਰਪੁਰ, 8 ਅਗਸਤ (ਦਰਸ਼ਨ ਸਿੰਘ ਖੇੜੀ, ਮੇਂਘ ਰਾਜ਼ ਜੋਸ਼ੀ) - ਭਾਰਤੀ ਕਿਸਾਨ ਯੂਨੀਅਨ ਡਕੌਦਾ (ਧਨੇਰ) ਦੇ ਆਗੂ ਗਗਨਦੀਪ ਸਿੰਘ ਵਾਸੀ ਰਾਮਨਗਰ ਛੰਨਾ ਦੇ ਗ੍ਰਹਿ ਵਿਖੇ 31 ਮਈ 2026 ਨੂੰ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਆਪਣੇ ਹੋਰ ਚਾਰ-ਪੰਜ ਸਾਥੀਆਂ ਦੀ ਮਦਦ ਨਾਲ ਗੇਟ ਤੇ ਆਕੇ ਧੱਕੇ ਤੇ ਲਲਕਾਰੇ ਮਾਰਨ ਅਤੇ ਗਾਲੀ ਗਲੋਚ ਕਰਨ ਮਗਰੋਂ ਦੋ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਸ਼ੇਰਪੁਰ ਪੁਲਿਸ਼ ਪ੍ਰਸਾਸ਼ਨ ਵੱਲੋਂ ਕੋਈ ਠੋਸ਼ ਕਰਵਾਈ ਨਾ ਕਰਨ ਦੇ ਵਿਰੋਧ ਵਿੱਚ ਕਿਸਾਨ ਜੱਥੇਬੰਦੀ ਵੱਲੋਂ ਥਾਣਾ ਸ਼ੇਰਪੁਰ ਦੇ ਮੁੱਖ ਗੇਟ ਤੇ ਵਿਸ਼ਾਲ ਧਰਨਾ ਦਿੱਤਾ ਗਿਆ। ਜਿਸ ਦੌਰਾਨ ਕਿਸਾਨ ਆਗੂਆਂ ਤੇ ਬੀਬੀਆਂ ਵੱਲੋਂ ਸ਼ੇਰਪੁਰ ਪੁਲਿਸ਼ ਪ੍ਰਸਾਸ਼ਨ ਦੇ ਖਿਲਾਫ ਜੰਮਕੇ ਨਾਅਰੇਬਾਜੀ ਕੀਤੀ ਗਈ।

Ad Position 21
No active advertisement
ਪਿੰਡ ਘਾਸੀਵਾਲਾ ਵਿਖੇ ਕੈਬਨਿਟ ਮੰਤਰੀ ਅਮਨ ਅਰੋੜਾ ਗਰਾਮ ਪੰਚਾਇਤ ਚਾਓੁਵਾਸ ਸਰਪੰਚ ਗੁਰਚਰਨ ਸਿੰਘ ਨੂੰ ਵਿਕਾਸ ਕਾਰਜਾਂ ਲਈ ਚੈੱਕ ਦਿੰਦੇ ਹੋਏ। ਤਸਵੀਰ: ਮੇਜਰ ਸਿੰਘ ਸਿੱਧੂ 09-08-2026
ਸ਼ੇਰਪੁਰ, 8 ਅਗਸਤ (ਦਰਸ਼ਨ ਸਿੰਘ ਖੇੜੀ, ਮੇਂਘ ਰਾਜ਼ ਜੋਸ਼ੀ) - ਭਾਰਤੀ ਕਿਸਾਨ ਯੂਨੀਅਨ ਡਕੌਦਾ (ਧਨੇਰ) ਦੇ ਆਗੂ ਗਗਨਦੀਪ ਸਿੰਘ ਵਾਸੀ ਰਾਮਨਗਰ ਛੰਨਾ ਦੇ ਗ੍ਰਹਿ ਵਿਖੇ 31 ਮਈ 2026 ਨੂੰ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਆਪਣੇ ਹੋਰ ਚਾਰ-ਪੰਜ ਸਾਥੀਆਂ ਦੀ ਮਦਦ ਨਾਲ ਗੇਟ ਤੇ ਆਕੇ ਧੱਕੇ ਤੇ ਲਲਕਾਰੇ ਮਾਰਨ ਅਤੇ ਗਾਲੀ ਗਲੋਚ ਕਰਨ ਮਗਰੋਂ ਦੋ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਸ਼ੇਰਪੁਰ ਪੁਲਿਸ਼ ਪ੍ਰਸਾਸ਼ਨ ਵੱਲੋਂ ਕੋਈ ਠੋਸ਼ ਕਰਵਾਈ ਨਾ ਕਰਨ ਦੇ ਵਿਰੋਧ ਵਿੱਚ ਕਿਸਾਨ ਜੱਥੇਬੰਦੀ ਵੱਲੋਂ ਥਾਣਾ ਸ਼ੇਰਪੁਰ ਦੇ ਮੁੱਖ ਗੇਟ ਤੇ ਵਿਸ਼ਾਲ ਧਰਨਾ ਦਿੱਤਾ ਗਿਆ। ਜਿਸ ਦੌਰਾਨ ਕਿਸਾਨ ਆਗੂਆਂ ਤੇ ਬੀਬੀਆਂ ਵੱਲੋਂ ਸ਼ੇਰਪੁਰ ਪੁਲਿਸ਼ ਪ੍ਰਸਾਸ਼ਨ ਦੇ ਖਿਲਾਫ ਜੰਮਕੇ ਨਾਅਰੇਬਾਜੀ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ ਡਕੌਦਾ (ਧਨੇਰ) ਦੇ ਸੂਬਾ ਕਿਸਾਨ ਆਗੂ ਕਰਮਜੀਤ ਸਿੰਘ ਛੰਨਾ ਨੇ ਕਿਹਾ ਕਿ ਉਕਤ ਵਿਅਕਤੀ ਵੱਲੋਂ ਪਹਿਲਾਂ ਸਾਡੇ ਕਿਸਾਨ ਆਗੂ ਗਗਨਦੀਪ ਸਿੰਘ ਨੂੰ ਫੋਨ ਕਰਕੇ ਕਿਹਾ ਕਿ ਤਕੜਾ ਹੋਜਾ ਅਸੀਂ ਤੈਨੂੰ ਟੱਕਰਣ ਲਈ ਆ ਰਹੇ ਹਾਂ। ਕੁਝ ਕੁ ਮਿੰਟਾ ਬਾਅਦ ਇਹ ਆਪਣੇ ਹੋਰ ਸਾਥੀਆਂ ਨਾਲ ਗੱਡੀ ਵਿੱਚ ਸਵਾਰ ਹੋਕੇ ਗਗਨਦੀਪ ਸਿੰਘ ਦੇ ਗੇਟ ਤੇ ਆਕੇ ਲਲਕਾਰੇ ਮਾਰਨ ਲੱਗ ਗਏ ਅਤੇ ਗੇਟ ਵਿੱਚ ਧੱਕੇ ਮਾਰੇ ਤੇ ਗਾਲੀ ਗਲੋਚ ਕੀਤੀ। ਜਿਆਦਾ ਰੌਲਾ ਪੈ ਜਾਣ ਕਾਰਨ ਨੇੜੇ ਗੁਆਂਢੀ ਲੋਕ ਮੌਕੇ ਤੇ ਆ ਗਏ ਤਾਂ ਇਹ ਉਕਤ ਸਾਰੇ ਵਿਅਕਤੀ ਆਪਣੀ ਗੱਡੀ ਉੱਥੇ ਛੱਡ ਕੇ ਫਰਾਰ ਹੋ ਗਏ। ਬਾਅਦ ਵਿੱਚ ਗਗਨਦੀਪ ਸਿੰਘ ਨੇ ਪੁਲਿਸ਼ ਨੂੰ ਸੂਚਿਤ ਕੀਤਾ ਤਾਂ ਪੁਲਿਸ਼ ਪਾਰਟੀ ਮੌਕੇ ਤੋਂ ਗੱਡੀ ਕਬਜ਼ੇ ਵਿੱਚ ਲੈਕੇ ਉੱਥੋਂ ਆ ਗਈ। ਕਿਸਾਨ ਆਗੂ ਕਰਮਜੀਤ ਸਿੰਘ ਛੰਨਾ ਨੇ ਕਿਹਾ ਕਿ ਉਸ ਗੱਡੀ ਵਿੱਚ ਨਸ਼ੀਲੇ ਪਦਾਰਥ ਵੀ ਸਨ ਤੇ ਜਿਸਦੀ ਵੀਡੀਓ ਵੀ ਬਣੀ ਹੋਈ ਹੈ। ਉਨ੍ਹਾਂ ਸ਼ੇਰਪੁਰ ਪੁਲਿਸ਼ ਤੇ ਦੋਸ਼ੀਆਂ ਨਾਲ ਮਿਲੀਭੁਗਤ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮਾਮਲਾ ਪੁਲਿਸ਼ ਦੇ ਧਿਆਨ ਵਿੱਚ ਹੋਣ ਦੇ ਬਾਵਜੂਦ ਪੁਲਿਸ਼ ਨੇ ਕਬਜ਼ੇ ਵਿੱਚ ਲਈ ਹੋਈ ਗੱਡੀ ਨੂੰ ਛੱਡ ਦਿੱਤਾ ਅਤੇ ਨਾ ਹੀ ਉਕਤ ਵਿਅਕਤੀਆਂ ਉੱਪਰ ਕੋਈ ਠੋਸ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਇੰਨਸਾਫ ਮਿਲਣ ਤੱਕ ਅਣਮਿਥੇ ਸਮੇਂ ਲਈ ਇਹ ਧਰਨਾ ਜਾਰੀ ਰਹੇਗਾ। ਇਸ ਮੌਕੇ ਸੂਬਾ ਆਗੂ ਕਰਮਜੀਤ ਸਿੰਘ ਛੰਨਾ, ਜਿਲ੍ਹਾ ਪ੍ਰਧਾਨ ਰਣਧੀਰ ਸਿੰਘ ਭੱਟੀਵਾਲ, ਜਿਲ੍ਹਾ ਖਜਾਨਚੀ ਸੁਖਦੇਵ ਸਿੰਘ ਘਰਾਚੋਂ, ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ ਮੱਖਣ, ਜਿਲ੍ਹਾ ਜਨਰਲ ਸਕੱਤਰ ਜਗਤਾਰ ਸਿੰਘ, ਜਿਲ੍ਹਾ ਕਮੇਟੀ ਮੈਂਬਰ ਮਹਿੰਦਰ ਸਿੰਘ ਮਾਝੀ, ਭਰਪੂਰ ਸਿੰਘ ਮਾਝੀ, ਬਹਾਦਰ ਸਿੰਘ ਦੁੱਗਾਂ, ਕਰਮ ਸਿੰਘ ਦੁੱਗਾਂ, ਸਾਬਕਾ ਵਿਧਾਇਕ ਚੰਦ ਸਿੰਘ ਚੋਪੜਾ, ਰਣਜੀਤ ਸਿੰਘ ਬਾਜਵਾ, ਚਰਨ ਸਿੰਘ ਕਾਤਰੋ, ਮਨੋਜ ਕੁਮਾਰ, ਅਮਨਦੀਪ ਸਿੰਘ, ਜਗਰੂਪ ਸਿੰਘ, ਅਮਰਜੀਤ ਸਿੰਘ, ਚਤਰ ਸਿੰਘ, ਸੁਖਜੀਤ ਸਿੰਘ, ਭੋਲਾ ਸਿੰਘ, ਸਤਨਾਮ ਸਿੰਘ, ਜੈਦੀਪ ਸਿੰਘ, ਇਕਬਾਲ ਸਿੰਘ ਆਦਿ ਕਿਸਾਨ ਆਗੂ ਮੌਜੂਦ ਸਨ। ਇਸ ਮੌਕੇ ਪਹੁੰਚੇ ਸਬ ਡਵੀਜਨ ਧੂਰੀ ਦੇ ਡੀ.ਐਸ.ਪੀ ਗੁਰਪ੍ਰੀਤ ਸਿੰਘ ਨੇ ਕਿਸਾਨ ਆਗੂਆਂ ਨੂੰ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਮਾਮਲੇ ਵਿੱਚ ਕੁਤਾਹੀ ਵਰਤਣ ਵਾਲੇ ਪੁਲਿਸ਼ ਕਰਮਚਾਰੀਆਂ ਖਿਲਾਫ ਵੀ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਨਿਰਪੱਖ ਪੜਤਾਲ ਕਰਵਾਕੇ ਪੀੜਤ ਪਰਿਵਾਰ ਨੂੰ ਜਲਦ ਹੀ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਇੰਨਸਾਫ ਦਿੱਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਸ਼ਬਦ ਚੌਂਕੀ ਵਜੋਂ ਨਗਰ ਕੀਰਤਨ ਕੱਢਿਆ ਅਗਲੀ ਖ਼ਬਰ ਸ਼ੈਲਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਤਰਸੇਮ ਸੈਣੀ ਨੇ ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਦੇ ਸੈਲਰ ਮਾਲਕਾਂ ਨਾਲ ਕੀਤੀ ਬੈਠ...
Ad Position 24