ਐਸ . ਐਚ . ਓ . ਨਰਿੰਦਰ ਸਿੰਘ ਨੂੰ ਸਨਮਾਨਿਤ ਕੀਤਾ
ਅਹਿਮਦਗੜ੍ਹ, 11 ਨਵੰਬਰ (ਰਣਧੀਰ ਸਿੰਘ ਮਹੋਲੀ, ਸੁਖਜੀਤ ਸਿੰਘ ਖੇੜਾ)- ਚੌੜਾ ਬਾਜ਼ਾਰ ਰਾਇਲ ਕਲੱਬ ਅਹਿਮਦਗੜ੍ਹ ਵਲੋਂ ਤਰਸੇਮ ਗਰਗ ਦੀ ਅਗਵਾਈ ’ਚ ਸਮੂਹ ਮੈਂਬਰਾਂ ਵਲੋਂ ਐਸ. ਐਚ.
ਅਹਿਮਦਗੜ੍ਹ, 11 ਨਵੰਬਰ (ਰਣਧੀਰ ਸਿੰਘ ਮਹੋਲੀ, ਸੁਖਜੀਤ ਸਿੰਘ ਖੇੜਾ)- ਚੌੜਾ ਬਾਜ਼ਾਰ ਰਾਇਲ ਕਲੱਬ ਅਹਿਮਦਗੜ੍ਹ ਵਲੋਂ ਤਰਸੇਮ ਗਰਗ ਦੀ ਅਗਵਾਈ ’ਚ ਸਮੂਹ ਮੈਂਬਰਾਂ ਵਲੋਂ ਐਸ.ਐਚ.ਓ. ਨਰਿੰਦਰ ਸਿੰਘ ਨੂੰ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਕੱਤਰ ਹੋਏ ਕਲੱਬ ਮੈਂਬਰਾਂ ਨੇ ਚੌੜਾ ਬਾਜ਼ਾਰ ਸਮੇਤ ਹੋਰਨਾਂ ਬਾਜ਼ਾਰਾਂ ਵਿੱਚ ਵੀ ਟ੍ਰੈਫਿਕ ਦੀ ਸਮੱਸਿਆ ਨਾਲ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ ਗਿਆ। ਐਸ.ਐਚ.ਓ. ਨਰਿੰਦਰ ਸਿੰਘ ਨੇ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਇਹਨਾਂ ਦੇ ਹੱਲ ਲਈ ਲੋੜੀਂਦੇ ਠੋਸ ਕਦਮ ਚੁੱਕਣ ਅਤੇ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਉਣ ਦਾ ਭਰੋਸਾ ਦਿੰਦੇ ਹੋਏ ਸਮੂਹ ਸ਼ਹਿਰ ਵਾਸੀਆਂ ਤੋਂ ਵੀ ਪ੍ਰਸ਼ਾਸਨ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ। ਪ੍ਰਬੰਧਕ ਤਰਸੇਮ ਗਰਗ ਵਲੋਂ ਐਸ. ਐਚ. ਓ ਨਰਿੰਦਰ ਸਿੰਘ ਅਤੇ ਸਮੂਹ ਦੁਕਾਨਦਾਰਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਹਿੰਮਤ ਸਿੰਘ, ਰਿਤਸ ਸਿੰਗਲਾ, ਅਰੁਣ ਜਿੰਦਲ, ਰੋਹਿਤ ਗਰਗ, ਵਿਸ਼ਨੂ ਗਰਗ, ਸੁਰਿੰਦਰ ਵਰਮਾ, ਪ੍ਰਮੋਦ ਬਰਮਾ, ਚੰਦਰ ਭੂਸ਼ਣ ਕਾਂਸਲ , ਮਹਾਂਵੀਰ ਗੋਇਲ, ਦੀਪਕ ਕੁਮਾਰ ਦੀਪਾ, ਚੇਤਵਿੰਦਰ ਸਿੰਘ ਰਿੰਪਾ, ਸ਼ਾਮ ਲਾਲ ਸਿੰਗਲਾ, ਕਾਲੀ ਸਿੰਗਲਾ, ਭੂਸ਼ਣ ਗੋਇਲ, ਅਮਨ ਵਰਮਾ, ਰਾਹੁਲ ਭੁੱਟਾ, ਨੀਰਜ ਭੁੱਟਾ, ਪਵਨ ਕੁਮਾਰ ਕਾਕਾ, ਸਾਹਿਲ ਗਰਗ, ਸ਼ਰਨਜੀਤ ਸਿੰਘ ਮਹੋਲੀ, ਗੁਰਦਾਸ ਮਹੋਲੀ ਆਦਿ ਮੌਜੂਦ ਸਨ।