11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਕਮਲ ਧਾਲੀਵਾਲ ਦੀਆਂ ਸਰਗਰਮੀਆਂ ਨੇ ਵਰਕਰਾਂ ਦੇ ਹੌਸਲੇ ਕੀਤੇ ਬੁਲੰਦ ਕੀਤੇ

ਅਮਰਗੜ੍ਹ, 11 ਅਗਸਤ (ਪਵਿੱਤਰ ਸਿੰਘ,ਜਤਿੰਦਰ ਮੰਨਵੀ) - ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਸੀਨੀਅਰ ਕਾਂਗਰਸ ਆਗੂ ਕਮਲ ਧਾਲੀਵਾਲ ਦੀਆਂ ਰਾਜਨੀਤਿਕ ਅਤੇ ਸਮਾਜਿਕ ਸਰਗਰਮੀਆਂ ਨਾਲ ਕਾਂਗਰਸੀ ਵਰਕਰਾਂ ਦੇ ਹੋਸਲੇ ਬੁਲੰਦ ਹੋਣ ਲੱਗੇ ਹਨ ਅਤੇ ਉਨ੍ਹਾਂ ਨੂੰ ਧਾਲੀਵਾਲ ਚੋਂ ਹਲਕੇ ਦੀ ਅਗਵਾਈ ਕਰਨ ਵਾਲੇ ਭਵਿੱਖ ਦੇ ਆਗੂ ਦੀ ਉਮੀਦ ਦਿਖਾਈ ਦੇਣ ਲੱਗ ਪਈ ਹੈ । ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਹਲਕੇ ਦੇ ਕਾਂਗਰਸੀ ਆਗੂ ਹਰਜਿੰਦਰ ਸਿੰਘ ਕਾਕਾ ਨੱਥੂ ਮਾਜਰਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ,ਪ੍ਰਧਾਨ ਪ੍ਰਿੰਸ ਜੋਸ਼ੀ ਤੇ ਗੁਰਪ੍ਰੀਤ ਸਿੰਘ ਬਾਬਾ ਸੂਬਾ ਜਨਰਲ ਸਕੱਤਰ ਕਾਂਗਰਸ ਐਸਸੀ ਸੈੱਲ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 12-08-2026
ਅਮਰਗੜ੍ਹ, 11 ਅਗਸਤ (ਪਵਿੱਤਰ ਸਿੰਘ,ਜਤਿੰਦਰ ਮੰਨਵੀ) - ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਸੀਨੀਅਰ ਕਾਂਗਰਸ ਆਗੂ ਕਮਲ ਧਾਲੀਵਾਲ ਦੀਆਂ ਰਾਜਨੀਤਿਕ ਅਤੇ ਸਮਾਜਿਕ ਸਰਗਰਮੀਆਂ ਨਾਲ ਕਾਂਗਰਸੀ ਵਰਕਰਾਂ ਦੇ ਹੋਸਲੇ ਬੁਲੰਦ ਹੋਣ ਲੱਗੇ ਹਨ ਅਤੇ ਉਨ੍ਹਾਂ ਨੂੰ ਧਾਲੀਵਾਲ ਚੋਂ ਹਲਕੇ ਦੀ ਅਗਵਾਈ ਕਰਨ ਵਾਲੇ ਭਵਿੱਖ ਦੇ ਆਗੂ ਦੀ ਉਮੀਦ ਦਿਖਾਈ ਦੇਣ ਲੱਗ ਪਈ ਹੈ । ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਹਲਕੇ ਦੇ ਕਾਂਗਰਸੀ ਆਗੂ ਹਰਜਿੰਦਰ ਸਿੰਘ ਕਾਕਾ ਨੱਥੂ ਮਾਜਰਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ,ਪ੍ਰਧਾਨ ਪ੍ਰਿੰਸ ਜੋਸ਼ੀ ਤੇ ਗੁਰਪ੍ਰੀਤ ਸਿੰਘ ਬਾਬਾ ਸੂਬਾ ਜਨਰਲ ਸਕੱਤਰ ਕਾਂਗਰਸ ਐਸਸੀ ਸੈੱਲ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਉਨ੍ਹਾਂ ਕਿਹਾ ਹਲਕਾ ਅਮਰਗੜ੍ਹ ਦੇ ਲੋਕਾਂ ਦੇ ਹਰ ਦੁੱਖ-ਸੁੱਖ ਵਿੱਚ ਹਮੇਸਾ ਹਾਜ਼ਰ ਰਹਿਣ ਵਾਲੇ ਕਮਲ ਧਾਲੀਵਾਲ ਹਲਕੇ ਅੰਦਰ ਹੋਣ ਵਾਲੇ ਹਰ ਖੇਡ ਮੇਲੇ, ਧਾਰਮਿਕ ਅਤੇ ਸਮਾਜਿਕ ਸਮਾਗਮਾਂ ਵਿੱਚ ਨਿਰੰਤਰ ਸ਼ਿਰਕਤ ਕਰ ਰਹੇ ਹਨ। ਉਨ੍ਹਾਂ ਵੱਲੋਂ ਕਾਂਗਰਸ ਪਾਰਟੀ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕਰਨ ਦੇ ਲਈ ਦਿਨ-ਰਾਤ ਸਖਤ ਮਿਹਨਤ ਜਾਰੀ ਹੈ। ਕਮਲ ਧਾਲੀਵਾਲ ਦੀਆਂ ਸਰਗਰਮੀਆਂ ਨੂੰ ਦੇਖ ਕੇ ਕਾਂਗਰਸੀ ਆਗੂਆਂ ਤੇ ਵਰਕਰਾਂ ਦੇ ਹੌਸਲੇ ਪੂਰੇ ਸਿਖਰਾਂ ‘ਤੇ ਹਨ । ਉਨ੍ਹਾ ਆਖਿਆ ਕਿ ਕਮਲ ਧਾਲੀਵਾਲ ਨੇ ਆਪਣੀਆਂ ਜ਼ੋਰਦਾਰ ਸਰਗਰਮੀਆਂ ਨਾਲ਼ ਹਲਕੇ ਦੀ ਕਾਂਗਰਸ ਪਾਰਟੀ ਅੰਦਰ ਨਵੀਂ ਜਾਨ ਪਾ ਦਿੱਤੀ ਹੈ ਅਤੇ ਧਾਲੀਵਾਲ ਆਪਣੇ ਮਿਲਾਪੜੇ ਸੁਭਾਅ ਤੇ ਚੰਗੀ ਸ਼ਖਸ਼ੀਅਤ ਹੋਣ ਕਰਕੇ ਹਲਕੇ ਦੇ ਹਰ ਇੱਕ ਵਿਅਕਤੀ ਨੂੰ ਆਪਣੇ ਨਾਲ ਤੋਰਨ ਵਿੱਚ ਸਫਲ ਹੋ ਰਹੇ ਹਨ। ਉਨ੍ਹਾ ਕਿਹਾ ਕੇ ਹਲਕਾ ਅਮਰਗੜ੍ਹ ਦੇ ਲੋਕਾਂ ਦੀ ਪਹਿਲੀ ਪਸੰਦ ਦਾ ਆਗੂ ਹੋਣ ਕਾਰਨ ਕਮਲ ਧਾਲੀਵਾਲ ਬਹੁਤ ਵੱਡੇ ਅੰਤਰ ਦੇ ਨਾਲ ਇਹ ਸੀਟ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਪਾਉਣਗੇ। ਇਸ ਮੌਕੇ ਬਲਾਕ ਕਾਂਗਰਸ ਸ਼ਹਿਰੀ ਪ੍ਰਧਾਨ ਮਹਿੰਦਰ ਸਿੰਘ,ਜਿਲ੍ਹਾ ਪੰਚਾਇਤੀ ਰਾਜ ਸੰਗਠਨ ਦੇ ਪ੍ਰਧਾਨ ਭੁਪਿੰਦਰ ਸਿੰਘ ਲਾਂਗੜੀਆਂ, ਸੀਨੀਅਰ ਕਾਂਗਰਸ ਆਗੂ ਚਤਿੰਨ ਸਿੰਘ ਚੌਂਦਾ, ਅਮਰਿੰਦਰ ਸਿੰਘ ਭੁੱਲਰ, ਹਲਕਾ ਯੂਥ ਪ੍ਰਧਾਨ ਬਬਲੂ ਮਾਹੋਰਾਣਾ, ਲਖਵੀਰ ਸਿੰਘ ਨਿੱਕਾ, ਸਾਬਕਾ ਮੈਂਬਰ ਬਲਾਕ ਸੰਮਤੀ ਦੀਪਾ ਲਸੋਈ,ਹਰਪ੍ਰੀਤ ਸਿੰਘ ਸੋਹੀ ਬਾਗੜੀਆਂ, ਬਲਵੰਤ ਸਿੰਘ ਭੱਟੀ, ਸੇਠੀ ਨਿਆਮਤਪੁਰ, ਧਰਮਾਂ ਬਗੜੀਆਂ, ਹਰਪ੍ਰੀਤ ਸਿੰਘ ਫੌਜੀ ਭੱਟੀਆਂ ਖੁਰਦ, ਰਮੇਸ਼ ਕੁਮਾਰ, ਸਾਬਕਾ ਪੰਚ ਰੂਪ ਸਿੰਘ, ਚੇਤਨ ਜੋਸ਼ੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਨਿਕਾ ਪਟਿਆਲਾ ਬਣੀ ਮਿਸ ਤੀਜ ਅਗਲੀ ਖ਼ਬਰ ਸਿਆਸੀ ਡਰਾਮੇ ਦੀ ਬਜਾਏ ਸੰਸਦ ’ਚ ਬਹਿਸ ਕਰਨ ਰਾਹੁਲ ਗਾਂਧੀ-ਕੇਵਲ ਸਿੰਘ ਢਿੱਲੋਂ
Ad Position 24