ਪੰਜਾਬ ਸਰਕਾਰ ਗ੍ਰਿਫ਼ਤਾਰੀਆਂ ਤੋਂ ਭੱਜੀ-ਖੇੜੀ, ਚੰਨੋ
ਸੰਗਰੂਰ, 11 ਅਗਸਤ (ਚੌਧਰੀ ਨੰਦ ਲਾਲ ਗਾਂਧੀ) - ਅੱਜ ਇੱਥੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ, ਕੁੱਲ ਹਿੰਦ ਕਿਸਾਨ ਸਭਾ ਅਤੇ ਸੀਟੂ ਦੇ ਸੱਦੇ ਤੇ ਸੈਂਕੜੇ ਤਿੰਨੇ ਜਥੇਬੰਦੀਆਂ ਦੇ ਵਰਕਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਹਮਣੇ ਗ੍ਰਿਫ਼ਤਾਰੀਆਂ ਲਈ ਪੇਸ਼ ਕੀਤਾ। ਜਿਸ ਦੀ ਅਗਵਾਈ ਕਾਮਰੇਡ ਚਮਕੌਰ ਸਿੰਘ ਖੇੜੀ ਅਤੇ ਕਾਮਰੇਡ ਭੂਪ ਚੰਦ ਚੰਨੋ ਕਰ ਰਹੇ ਸਨ ਜਿਸ ਤੇ ਸਰਕਾਰ ਭੱਜ ਗਈ ਉਨ੍ਹਾਂ ਗ੍ਰਿਫ਼ਤਾਰ ਕਰਨ ਤੋਂ ਇਨਕਾਰ ਕਰ ਦਿੱਤਾ।
ਸੰਗਰੂਰ, 11 ਅਗਸਤ (ਚੌਧਰੀ ਨੰਦ ਲਾਲ ਗਾਂਧੀ) - ਅੱਜ ਇੱਥੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ, ਕੁੱਲ ਹਿੰਦ ਕਿਸਾਨ ਸਭਾ ਅਤੇ ਸੀਟੂ ਦੇ ਸੱਦੇ ਤੇ ਸੈਂਕੜੇ ਤਿੰਨੇ ਜਥੇਬੰਦੀਆਂ ਦੇ ਵਰਕਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਹਮਣੇ ਗ੍ਰਿਫ਼ਤਾਰੀਆਂ ਲਈ ਪੇਸ਼ ਕੀਤਾ। ਜਿਸ ਦੀ ਅਗਵਾਈ ਕਾਮਰੇਡ ਚਮਕੌਰ ਸਿੰਘ ਖੇੜੀ ਅਤੇ ਕਾਮਰੇਡ ਭੂਪ ਚੰਦ ਚੰਨੋ ਕਰ ਰਹੇ ਸਨ ਜਿਸ ਤੇ ਸਰਕਾਰ ਭੱਜ ਗਈ ਉਨ੍ਹਾਂ ਗ੍ਰਿਫ਼ਤਾਰ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਸੱਦਾ ਜਿਸ ਤਰ੍ਹਾਂ 9 ਅਗਸਤ 1942 ਨੂੰ ਭਾਰਤ ਛੱਡੋ ਦਾ ਅੰਗਰੇਜ਼ ਸਾਮਰਾਜ ਦੇ ਖ਼ਿਲਾਫ਼ ਨਾਅਰਾ ਦਿੱਤਾ ਸੀ ਅੱਜ ਉਸੇ ਤਰ੍ਹਾਂ ਕੇਂਦਰ ਸਰਕਾਰ ਸਾਮਰਾਜ ਅਤੇ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਨੀਤੀਆਂ ਅਪਣਾ ਰਹੇ ਹਨ। ਦੇਸ਼ ਦੇ ਕਰੋੜਾਂ ਲੋਕਾਂ ਦਾ ਰੁਜ਼ਗਾਰ ਮਗਨਰੇਗਾ ਖ਼ਤਮ ਕਰ ਕੇ ਵੀਬੀ ਗਰਾਮ ਜੀ ਲਾਗੂ ਕਰ ਦਿੱਤਾ। ਜਿਸ ਵਿੱਚ ਕੋਈ ਕੰਮ ਦੀ ਗਰੰਟੀ ਨਹੀਂ ਉਸ ਨੂੰ ਵਾਪਸ ਲਿਆ ਜਾਵੇ, ਮਜ਼ਦੂਰਾਂ ਦੇ 29 ਕੋਡਾਂ ਨੂੰ ਦੁਬਾਰਾ ਲਾਗੂ ਕੀਤਾ ਜਾਵੇ। ਸਾਰੀਆਂ ਫ਼ਸਲਾਂ ਤੇ ਐਮ.ਐਸ.ਪੀ ਲਾਗੂ ਕੀਤੀ ਜਾਵੇ ਅਤੇ ਅਮਰੀਕਨ ਵਪਾਰ ਸੰਧੀ ਖ਼ਤਮ ਕੀਤੀ ਜਾਵੇ, ਬਿਜਲੀ ਬਿਲ 2025 ਵਾਪਸ ਲਿਆ ਜਾਵੇ, ਖੇਤ ਮਜ਼ਦੂਰਾਂ ਨੂੰ 10-10 ਮਰਲੇ ਦੇ ਪਲਾਟ ਤੇ ਪੰਜ ਪੰਜ ਲੱਖ ਮਕਾਨ ਪਾਉਣ ਵਾਸਤੇ ਦਿੱਤੇ ਜਾਣ। ਮਜ਼ਦੂਰ, ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ, ਆਂਗਣਵਾੜੀ ਵਰਕਰਾਂ ਦਾ ਮਾਣ ਪੱਤਾ ਦੁੱਗਣਾ ਕੀਤਾ ਜਾਵੇ। ਆਉਣ ਜਾਣ ਦਾ ਭੱਤਾ ਰੁਪਏ 200 ਕੀਤਾ ਜਾਵੇ, ਆਂਗਣਵਾੜੀ ਸੈਂਟਰਾਂ ਦੀਆਂ ਸਥਾਈ ਬਿਲਡਿੰਗਾਂ ਦਾ ਪ੍ਰਬੰਧ ਕੀਤਾ ਜਾਵੇ। ਇਸ ਧਰਨੇ ਨੂੰ ਕਾਮਰੇਡ ਸਤਿੰਦਰ ਪਾਲ ਚੀਮਾ ਨੂਰਪੁਰਾ, ਜੋਗਿੰਦਰ ਸਿੰਘ ਬੱਧਨ, ਜੀਤ ਸਿੰਘ ਘਰਾਚੋਂ, ਹਰਬੰਸ ਸਿੰਘ ਨਮੋਲ, ਮਨਜੀਤ ਕੌਰ ਛਾਹੜ, ਹੰਗੀ ਖਾਂ, ਪੱਪੀ ਗੋਰਾ, ਸ਼ਿੰਗਾਰਾ ਸਿੰਘ ਬਲਿਆਲ, ਗੁਰਮੀਤ ਸਿੰਘ ਬਲਿਆਲ, ਵਰਿੰਦਰ ਕੌਸ਼ਿਕ, ਨਛੱਤਰ ਗੰਢੂਆਂ, ਜੋਗਾ ਸਿੰਘ ਉੱਪਲੀ, ਇੰਦਰਜੀਤ ਸਿੰਘ ਛੰਨਾ, ਸਰਬਜੀਤ ਕੌਰ, ਪਰਮਜੀਤ ਕੌਰ, ਹਰਮੇਸ਼ ਕੌਰ, ਭਰਪੂਰ ਸਿੰਘ, ਅਜਮੇਰ ਸਿੰਘ, ਰਮੇਸ਼ ਧੂਰੀ, ਨਾਜ਼ਰ ਸਿੰਘ ਜਹਾਂਗੀਰ ਨੇ ਸੰਬੋਧਨ ਕੀਤਾ।