ਤੇਜਿੰਦਰ ਕੁਮਾਰ ਸ਼ਰਮਾ ਬ੍ਰਾਹਮਣ ਸਭਾ ਦੇ ਪ੍ਰਧਾਨ ਚੁਣੇ
ਭਵਾਨੀਗੜ੍ਹ, 11 ਅਗਸਤ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਬ੍ਰਾਹਮਣ ਸਭਾ ਦੀ ਚੋਣ ਮੀਟਿੰਗ ਸਭਾ ਦੇ ਪ੍ਰਧਾਨ ਮਨਦੀਪ ਅੱਤਰੀ ਦੀ ਅਗਵਾਈ ਹੇਠ ਹੋਈ। ਇਸ ਮੌਕੇ ਪੁਰਾਣੀ ਕਮੇਟੀ ਨੂੰ ਭੰਗ ਕਰ ਕੇ ਨਵੀਂ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ।
ਕ
ਕੌਲਾ ਪਾਰਕ ਮਾਰਕਿਟ ਦਾ ਬੰਦ ਪਿਆ ਬਾਥਰੂਮ। ਤਸਵੀਰ: ਮੁਕੇਸ਼ ਕੁਮਾਰ
12-08-2026
ਭਵਾਨੀਗੜ੍ਹ, 11 ਅਗਸਤ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਬ੍ਰਾਹਮਣ ਸਭਾ ਦੀ ਚੋਣ ਮੀਟਿੰਗ ਸਭਾ ਦੇ ਪ੍ਰਧਾਨ ਮਨਦੀਪ ਅੱਤਰੀ ਦੀ ਅਗਵਾਈ ਹੇਠ ਹੋਈ। ਇਸ ਮੌਕੇ ਪੁਰਾਣੀ ਕਮੇਟੀ ਨੂੰ ਭੰਗ ਕਰ ਕੇ ਨਵੀਂ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਜਿਸ ਵਿੱਚ ਤੇਜਿੰਦਰ ਕੁਮਾਰ ਸ਼ਰਮਾ ਨੂੰ ਸਭਾ ਦਾ ਪ੍ਰਧਾਨ ਚੁਣਿਆ ਗਿਆ। ਪਵਨ ਕੁਮਾਰ ਸ਼ਰਮਾ, ਗੋਪਾਲ ਕ੍ਰਿਸ਼ਨ, ਹਰਿੰਦਰ ਪਾਲ ਨੀਟਾ ਸ਼ਰਮਾ, ਸੋਮਦੱਤ ਸ਼ਰਮਾ ਅਤੇ ਰਾਜਕੁਮਾਰ ਲੋਮਿਸ਼ ਨੂੰ ਸਰਪ੍ਰਸਤ, ਵਿਨੋਦ ਕੁਮਾਰ ਸ਼ਰਮਾ ਨੂੰ ਮੁੱਖ ਸਲਾਹਕਾਰ, ਮਨਦੀਪ ਅੱਤਰੀ ਅਤੇ ਡਾ. ਰਿੰਪੀ ਸ਼ਰਮਾ ਨੂੰ ਸੀਨੀਅਰ ਮੀਤ ਪ੍ਰਧਾਨ, ਨਰਿੰਦਰ ਰਤਨ ਨੂੰ ਜਨਰਲ ਸਕੱਤਰ ਅਤੇ ਨਰਿੰਦਰ ਸ਼ਰਮਾ ਨੂੰ ਖ਼ਜ਼ਾਨਚੀ, ਅਵਿਨਾਸ਼ ਸ਼ਰਮਾ, ਪਰਮਜੀਤ ਸ਼ਰਮਾ ਘਰਾਚੋਂ, ਹਰਜੀਤ ਸ਼ਰਮਾ ਅਤੇ ਰਾਜੇਸ਼ ਕੁਮਾਰ ਨੂੰ ਮੀਤ ਪ੍ਰਧਾਨ, ਅਮਨਦੀਪ ਸ਼ਰਮਾ, ਯੁਗੇਸ਼ ਰਤਨ, ਰਜਿੰਦਰ ਸ਼ਰਮਾ, ਸੰਦੀਪ ਸ਼ਰਮਾ ਅਤੇ ਧਰਮਿੰਦਰ ਸ਼ਰਮਾ ਨੂੰ ਸਕੱਤਰ ਅਤੇ ਭਗਵਤੀ ਸ਼ਰਮਾ, ਜਗਦੀਸ਼ ਸ਼ਾਸਤਰੀ, ਜਗਵੀਰ ਸ਼ਰਮਾ, ਮਨਪ੍ਰੀਤ ਸ਼ਰਮਾ ਅਤੇ ਰਾਜਕੁਮਾਰ ਸ਼ਰਮਾ ਨੂੰ ਪ੍ਰਚਾਰ ਸਕੱਤਰ ਚੁਣਿਆ ਗਿਆ। ਇਸ ਮੌਕੇ ਸਭਾ ਦੇ ਮੈਂਬਰਾਂ ਨੇ ਨਵੀਂ ਚੁਣੀ ਕਮੇਟੀ ਨੂੰ ਵਧਾਈ ਦਿੰਦਿਆਂ ਸਭਾ ਦੀਆਂ ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਉਣ ਦੀ ਆਸ ਪ੍ਰਗਟਾਈ।