12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਓ.ਐੱਸ.ਡੀ ਸੁੱਖੀ ਨੇ 9 ਕਰੋੜ ਰੁਪਏ ਦੀ ਲਾਗਤ ਨਾਲ ਅਨਾਜ ਮੰਡੀ ਧੂਰੀ ਦੀ ਨੁਹਾਰ ਬਦਲਣ ਦਾ ਕੀਤਾ ਐਲਾਨ

ਧੂਰੀ , 11 ਅਗਸਤ ( ਸੰਜੇ ਲਹਿਰੀ , ਸੁਖਵੰਤ ਸਿੰਘ ਭੁੱਲਰ , ਲਖਵੀਰ ਸਿੰਘ ਧਾਂਦਰਾ ) - ਮੁੱਖ ਮੰਤਰੀ ਭਗਵੰਤ ਮਾਨ ਦੇ ਓ . ਐਸ .

Ad Position 21
No active advertisement
ਅਗਰਵਾਲ ਸਭਾ ਦੇ ਇਜਲਾਸ ਵਿੱਚ ਵੱਡੀ ਗਿਣਤੀ ਵਿੱਚ ਭਾਈਚਾਰੇ ਨੇ ਕੀਤੀ ਸ਼ਮੂਲੀਅਤ 12-08-2026
ਧੂਰੀ , 11 ਅਗਸਤ ( ਸੰਜੇ ਲਹਿਰੀ , ਸੁਖਵੰਤ ਸਿੰਘ ਭੁੱਲਰ , ਲਖਵੀਰ ਸਿੰਘ ਧਾਂਦਰਾ ) - ਮੁੱਖ ਮੰਤਰੀ ਭਗਵੰਤ ਮਾਨ ਦੇ ਓ . ਐਸ . ਡੀ ਸੁਖਬੀਰ ਸਿੰਘ ਸੁੱਖੀ ਵੱਲੋਂ ਅੱਜ ਆੜਤੀਆ ਐਸੋਸੀਏਸ਼ਨ ਦੇ ਆਗੂਆਂ ਨਾਲ ਇੱਕ ਮੀਟਿੰਗ ਕਰਕੇ ਜਿੱਥੇ ਆੜਤੀਆ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਧਿਆਨ ਨਾਲ ਸੁਣਿਆ ਉੱਥੇ ਹੀ ਉਹਨਾਂ ਨੇ 9 ਕਰੋੜ ਰੁਪਏ ਦੀ ਲਾਗਤ ਨਾਲ ਅਨਾਜ ਮੰਡੀ ਧੂਰੀ ਦੇ ਫੜ ਉੱਚੇ ਕਰਨ , ਅਨਾਜ ਮੰਡੀ ਦੇ ਨਾਲ ਲੱਗਦੀਆਂ ਸੜਕਾਂ ਬਣਾਉਣ ਅਤੇ ਅਨਾਜ ਮੰਡੀ ਵਿੱਚ ਬਣੇ ਹੋਏ ਸ਼ੈਡਾਂ ਦੀ ਮੁਰੰਮਤ ਆਦਿ ਕਰਾਉਣ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਵੀ ਕੀਤਾ ਇਸ ਮੌਕੇ ਸ਼੍ਰੀ ਸੁਖਬੀਰ ਸਿੰਘ ਸੁੱਖੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਜ਼ਾਨੇ ਧੂਰੀ ਵਾਸੀਆਂ ਲਈ ਹਰਦਮ ਖੁੱਲੇ ਹਨ ਅਤੇ ਜਦੋਂ ਵੀ ਕਿਤੇ ਧੂਰੀ ਦੇ ਵਿਕਾਸ ਕਾਰਜਾਂ ਦੀ ਗੱਲ ਚੱਲਦੀ ਹੈ ਤਾਂ ਹਮੇਸ਼ਾ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹਨ ਕਿ ਧੂਰੀ ਦੇ ਲੋਕਾਂ ਦੀ ਕੋਈ ਵੀ ਮੰਗ ਅਧੂਰੀ ਨਹੀਂ ਰਹਿਣ ਦੇਣੀ ਉਹਨਾਂ ਕਿਹਾ ਕਿ ਸ਼ਹਿਰ ਵਿੱਚ ਵੱਖ - ਵੱਖ ਥਾਵਾਂ ਤੇ ਚੱਲ ਰਹੇ ਵਿਕਾਸ ਕਾਰਜਾਂ ਦੇ ਬਾਰੇ ਸ਼ਹਿਰ ਦੇ ਲੋਕ ਹੀ ਭਲੀ ਭਾਂਤ ਦੱਸਣਗੇ । ਅਵਾਰਾ ਪਸ਼ੂਆਂ / ਗਊਆਂ ਦੀ ਸਾਂਭ ਸੰਭਾਲ ਨੂੰ ਲੈ ਕੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਸ੍ਰੀ ਸੁਖਬੀਰ ਸਿੰਘ ਨੇ ਕਿਹਾ ਕਿ ਜਲਦ ਹੀ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਅਸ਼ੋਕ ਕੁਮਾਰ ਲੱਖਾ ਨਾਲ ਗੱਲਬਾਤ ਕਰਕੇ ਵੱਧ ਤੋਂ ਵੱਧ ਪਸ਼ੂ ਧਨ ਨੂੰ ਝਨੇੜੀ ਵਿਖੇ ਬਣੀ ਗਊਸ਼ਾਲਾ ਵਿੱਚ ਭੇਜਣ ਦੀ ਤਜਵੀਜ਼ ਬਣਾਈ ਜਾ ਰਹੀ ਹੈ ਉਹਨਾਂ ਕਿਹਾ ਕਿ ਇਸ ਵਾਰ ਲੋਕ ਆਮ ਆਦਮੀ ਪਾਰਟੀ ਨੂੰ ਪਹਿਲਾਂ ਨਾਲੋਂ ਵੱਡਾ ਫਤਵਾ ਦੇ ਕੇ 92 ਤੋਂ ਵੀ ਵੱਧ ਸੀਟਾਂ ਤੇ ਜਿਤਾ ਕੇ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਤਾਂ ਪੂਰੇ ਕੀਤੇ ਹੀ ਹਨ ਅਤੇ ਇਨ੍ਹਾਂ ਵਾਅਦਿਆਂ ਤੋਂ ਇਲਾਵਾ ਮਾਨ ਸਰਕਾਰ ਨੇ ਹੋਰ ਅਨੇਕਾਂ ਵਿਕਾਸ ਕਾਰਜ ਕਰਵਾ ਕੇ ਪੰਜਾਬ ਵਾਸੀਆਂ ਦਾ ਦਿਲ ਜਿੱਤਿਆ ਹੈ । ਇਸ ਮੌਕੇ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਸਿੰਘ ਸੋਨੀ ਮੰਡੇਰ , ਮੈਂਬਰ ਵਕਫ ਬੋਰਡ ਡਾਕਟਰ ਅਨਵਰ ਭਸੌੜ , ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਰਛਪਾਲ ਸਿੰਘ ਭੁੱਲਰ , ਠੇਕੇਦਾਰ ਹਰਜਿੰਦਰ ਸਿੰਘ ਕਾਂਝਲਾ , ਅੰਮ੍ਰਿਤਪਾਲ ਸਿੰਘ , ਗਗਨ ਜਵੰਦਾ ਪ੍ਰਧਾਨ ਟਰੱਕ ਯੂਨੀਅਨ , ਪੁਸ਼ਪਿੰਦਰ ਸ਼ਰਮਾ ਕੌਸਲਰ , ਕੌਂਸਲਰ ਵਿਕਰਾਂਤ ਚੱਠਾ , ਅਸ਼ਵਨੀ ਧੀਰ ਕੌਂਸਲਰ , ਰਾਜੀਵ ਚੌਧਰੀ ਕੌਂਸਲਰ , ਹੈਪੀ ਗਰਗ ਐਡਵੋਕੇਟ , ਸ਼ਮੀ ਕੁਮਾਰ ਆੜਤੀ ਬਲਵਿੰਦਰ ਸਿੰਘ ਬਿੱਲੂ ਆਦ ਵੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਬਰੌਡਵੇ ਪਬਲਿਕ ਸਕੂਲ ਮਨਾਲ ਦੀਆਂ ਖਿਡਾਰਨਾਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਚੰਡੀਗੜ੍ਹ ਦੀ ਇਤਿਹਾਸਕ ਰੈਲੀ ਦੀ ਸਫਲਤਾ ਲਈ ਪੈਨਸ਼ਨਰਾਂ ਦਾ ਕੀਤਾ ਧੰਨਵਾਦ
Ad Position 24