12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

‘ ਸਾਚੀ ਸਾਖੀ ਦਾ ਅਸਲੀ ਸੱਚ’ ਪੁਸਤਕ ਬਾਰੇ ਗੰਭੀਰ ਮੰਥਨ

ਸੰਗਰੂਰ, 11 ਅਗਸਤ (ਸੁਖਵਿੰਦਰ ਸਿੰਘ ਫੁੱਲ) - ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਅਜ਼ਾਦੀ ਦਿਹਾੜੇ ਨੂੰ ਸਮਰਪਿਤ ਪੰਜ ਪੁਸਤਕਾਂ ਦੇ ਰਚਾਇਤਾ ਸ਼ਾਇਰ ਏ. ਪੀ.

Ad Position 21
No active advertisement
ਪੰਜਾਬੀ ਸਾਹਿਤ ਸਭਾ ਸੰਗਰੂਰ ਦੇ ਸਮਾਗਮ ਦੀ ਝਲਕ। ਤਸਵੀਰ : ਮੁਕੇਸ਼ ਕੁਮਾਰ 12-08-2026
ਸੰਗਰੂਰ, 11 ਅਗਸਤ (ਸੁਖਵਿੰਦਰ ਸਿੰਘ ਫੁੱਲ) - ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਅਜ਼ਾਦੀ ਦਿਹਾੜੇ ਨੂੰ ਸਮਰਪਿਤ ਪੰਜ ਪੁਸਤਕਾਂ ਦੇ ਰਚਾਇਤਾ ਸ਼ਾਇਰ ਏ.ਪੀ. ਸਿੰਘ ਦੇ ਜਨਮ ਦਿਵਸ ਅਵਸਰ ਤੇ ਪੁਸਤਕ ਚਰਚਾ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ। ਡਾ. ਭਗਵੰਤ ਸਿੰਘ ਅਤੇ ਸੰਦੀਪ ਸਿੰਘ ਦੀ ਸੰਪਾਦਤ ਪੁਸਤਕ ‘ਸਾਚੀ ਸਾਖੀ ਦਾ ਅਸਲੀ ਸੱਚ’ ਉੱਤੇ ਗੰਭੀਰ ਮੰਥਨ ਹੋਇਆ। ਉੱਘੇ ਸਿੱਖ ਚਿੰਤਕ ਸਿਰਦਾਰ ਕਪੂਰ ਸਿੰਘ ਰਚਿਤ ਸਾਚੀ ਸਾਖੀ ਦੇ ਵਿਭਿੰਨ ਪਹਿਲੂਆਂ ਦਾ ਵਿਸ਼ਲੇਸ਼ਣ ਕਰਦੀ ਇਸ ਪੁਸਤਕ ਵਿੱਚ ਵੱਡੇ ਵਿਦਵਾਨਾਂ ਦੇ ਲੇਖ ਸੰਮਿਲਤ ਕੀਤੇ ਗਏ ਹਨ। ਡਾ. ਤੇਜਵੰਤ ਮਾਨ ਦੇ ਆਸ਼ੀਰਵਾਦ ਨਾਲ ਅਤੇ ਏ.ਪੀ. ਸਿੰਘ ਦੇ ਸ਼ਬਦ ਗਾਇਨ ਅਤੇ ਭੋਲਾ ਸਿੰਘ ਸੰਗਰਾਮੀ ਦੇ ਗੀਤ ਨਾਲ ਆਰੰਭ ਹੋਏ ਸਮਾਗਮ ਦੀ ਪ੍ਰਧਾਨਗੀ ਜਗਦੀਪ ਸਿੰਘ ਗੰਧਾਰਾ ਐਡਵੋਕੇਟ ਨੇ ਕੀਤੀ। ਮੁੱਖ ਮਹਿਮਾਨ ਵੱਲੋਂ ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ ਸ਼ਾਮਿਲ ਹੋਏ। ਡਾ. ਤੇਜਾ ਸਿੰਘ ਤਿਲਕ ਨੇ ਪੇਪਰ ਪੜ੍ਹਿਆ ਅਤੇ ਪੁਸਤਕ ਨੂੰ ਬਹੁਮੁੱਲਾ ਦਸਤਾਵੇਜ ਦੱਸਿਆ। ਮੁੱਖ ਬੁਲਾਰੇ ਡਾ. ਨਰਵਿੰਦਰ ਸਿੰਘ ਕੌਸ਼ਲ ਸਾਬਕਾ ਡੀਨ ਨੇ ਪੁਸਤਕ ਬਾਰੇ ਗੰਭੀਰ ਨੁਕਤਿਆਂ ਨੂੰ ਉਭਾਰਿਆ। ਕਾਮਰੇਡ ਬਸ਼ੇਸ਼ਰ ਰਾਮ ਨੇ ਪੁਸਤਕ ਨੂੰ ਅਜੋਕੇ ਪ੍ਰਸੰਗ ਦੀ ਬਹੁਮੁੱਲੀ ਰਚਨਾ ਦੱਸਿਆ। ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ ਨੇ ਕਿਹਾ ਕਿ ਸਿਰਦਾਰ ਕਪੂਰ ਸਿੰਘ ਇੱਕ ਮਹਾਨ ਵਿਦਵਾਨ ਸਨ, ਉਨ੍ਹਾਂ ਦਾ ਗਿਆਨ ਵਿਸ਼ਾਲ ਅਤੇ ਬਹੁਪੱਖੀ ਸੀ। ਉਹ ਗਿਆਨ ਦੇ ਕੁਦਰਤੀ ਵਿਕਾਸ ਵਿੱਚ ਯਕੀਨ ਰੱਖਦੇ ਸਨ। ਉਨ੍ਹਾਂ ਨੇ ਵੇਦਾਂ, ਗੀਤਾਠ ਬੁੱਧ ਧਰਮ, ਇਸਾਈ ਧਰਮ, ਇਸਲਾਮ ਅਤੇ ਹੋਰ ਫ਼ਲਸਫ਼ਿਆਂ ਦਾ ਬਹੁਤ ਡੂੰਘਾਈ ਨਾਲ ਅਧਿਐਨ ਕੀਤਾ। ਇਸ ਡੂੰਘੇ ਅਤੇ ਤੁਲਨਾਤਮਿਕ ਅਧਿਐਨ ਤੋਂ ਹੀ ਉਨ੍ਹਾਂ ਦੀ ਇਹ ਭਾਵਨਾ ਬਣੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗਿਆਨ, ਗਿਆਨ ਦੇ ਸਿਖਰ ਦੀ ਪ੍ਰਤੀਨਿੱਧਤਾ ਕਰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰਬੱਤ ਦੇ ਭਲੇ, ਸਦੀਵੀਂ ਸੱਚ ਅਤੇ ਅਨੇਕਤਾ ਵਿੱਚ ਏਕਤਾ ਦੇ ਸਿਧਾਂਤ ਵਿਲੱਖਣ ਹਨ, ਅੱਜ ਪੰਜਾਬ ਬੌਧਿਕ ਕੰਗਾਲੀ ਅਤੇ ਉਜੱਡਵਾਦ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਅਜਿਹੀ ਸਥਿਤੀ ਵਿੱਚ ਸਰਦਾਰ ਕਪੂਰ ਵਰਗੇ ਵਿਦਵਾਨ ਦੀ ਇਤਿਹਾਸਿਕ ਭੂਮਿਕਾ ਨੂੰ ਸਮਝਣ ਦੀ ਬਹੁਤ ਜਰੂਰਤ ਹੈ। ਵਿਸ਼ੇਸ਼ ਮਹਿਮਾਨ ਜੋਗਿੰਦਰ ਕੌਰ ਅਗਨੀਹੋਤਰੀ ਤੇ ਅਨੋਖ ਸਿੰਘ ਵਿਰਕ ਨੇ ਬਹਿਸ ਵਿੱਚ ਹਿੱਸਾ ਲਿਆ। ਬਲਵੰਤ ਸਿੰਘ ਜੋਗਾ, ਡਾ. ਰਜੀਵ ਪੁਰੀ, ਸੁਰਿੰਦਰਪਾਲ ਸਿਦਕੀ, ਦਰਬਾਰਾ ਸਿੰਘ ਢੀਂਡਸਾ, ਮੇਘ ਰਾਜ ਬਠਿੰਡਾ, ਬਾਬਾ ਪਿਆਰਾ ਸਿੰਘ, ਹਰਵਿੰਦਰ ਕੌਰ, ਜਗੀਰ ਸਿੰਘ ਰਤਨ, ਡਾ. ਰਾਕੇਸ਼ ਸ਼ਰਮਾ, ਮੋਹੀ ਅਮਰਜੀਤ, ਮਨਜੀਤ ਸਿੰਘ, ਪੂਰਨ ਚੰਦ ਜੋਸ਼ੀ, ਡਾ. ਦਵਿੰਦਰ ਕੌਰ ਐਡਵੋਕੇਟ, ਅਮਰ ਗਰਗ ਕਲਮਦਾਨ, ਪ੍ਰਿੰਸੀਪਲ ਪ੍ਰੇਮ ਲਤਾ, ਦਰਬਾਰ ਸਿੰਘ ਚੱਠੇ ਸੇਖਵਾਂ, ਗੁਰਨਾਮ ਸਿੰਘ, ਕੁਲਵੰਤ ਕਸਕ, ਸੁਖਦੇਵ ਸਿੰਘ ਔਲਖ ਨੇ ਪੁਸਤਕ/ਪੇਪਰ ਬਾਰੇ ਕਈ ਗੰਭੀਰ ਸਵਾਲ ਉਠਾਏ। ਡਾ. ਤੇਜਾ ਸਿੰਘ ਤਿਲਕ ਨੇ ਇਨ੍ਹਾਂ ਸਵਾਲਾਂ ਦੇ ਤਰਕਸੰਗਤ ਜਵਾਬ ਦਿੱਤੇ । ਡਾ. ਭਗਵੰਤ ਸਿੰਘ ਨੇ ਸਿਰਦਾਰ ਕਪੂਰ ਸਿੰਘ ਦੀ ਵਿਚਾਰਧਾਰਾ ਬਾਰੇ ਗੱਲ ਕਰਦੇ ਹੋਏ ਆਨੰਦਪੁਰ ਸਾਹਿਬ ਦੇ ਮਤੇ ਦੇ ਸੰਦਰਭ ਵਿੱਚ ਇਸ ਨੂੰ ਅਜੋਕੀਆਂ ਪ੍ਰਸਥਿਤੀਆਂ ਵਿੱਚ ਬਹੁਤ ਉਪਯੋਗੀ ਦੱਸਿਆ। ਪੰਜਾਬੀ ਸਾਹਿਤ ਸਭਾ ਵੱਲੋਂ ਦਰਬਾਰਾ ਸਿੰਘ ਢੀਂਡਸਾ, ਸੁਖਦੇਵ ਸਿੰਘ ਔਲਖ, ਸੁਰਿੰਦਰਪਾਲ ਸਿੰਘ ਸਿਦਕੀ, ਬਾਬਾ ਪਿਆਰਾ ਸਿੰਘ, ਕੈਪਟਨ ਹਰਕੇਸ਼ ਸਿੰਘ, ਬਬੀਤਾ ਪਟਿਆਲ, ਹਰਵਿੰਦਰ ਕੌਰ, ਅਮਨਦੀਪ ਕੌਰ, ਡਾ. ਤੇਜਾ ਸਿੰਘ ਤਿਲਕ ਤੇ ਪੂਰਨ ਚੰਦ ਜੋਸ਼ੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪੂਰਨ ਚੰਦ ਜੋਸ਼ੀ ਅਤੇ ਮੀਤ ਸਕਰੌਦੀ ਦੀਆਂ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ। ਪਵਨ ਕੁਮਾਰ ਹੋਸ਼ੀ, ਬਲੀ ਈਲਵਾਲ, ਭੋਲਾ ਸਿੰਘ ਸੰਗਰਾਮੀ, ਧਰਮ ਸਿੰਘ, ਦਲਬਾਰ ਸਿੰਘ, ਜੀ.ਐਸ. ਧਾਲੀਵਾਲ, ਬਹਾਦਰ ਸਿੰਘ ਧੌਲਾ, ਜਗਮੇਲ ਸਿੱਧੂ, ਤਾਰਾ ਸਿੰਘ, ਕਰਨੈਲ ਸਿੰਘ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ। ਜਗਦੀਪ ਸਿੰਘ ਗੰਧਾਰਾ ਐਡਵੋਕੇਟ ਨੇ ਪ੍ਰਧਾਨਗੀ ਦੌਰਾਨ ਕਿਹਾ ਕਿ ਅੱਜ ਦੇ ਸਮਾਗਮ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਸਾਹਿਤ ਸਭਾ ਆਪਣੇ ਟਿੱਚਿਆਂ ਨੂੰ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਈ। ਗੁਰਨਾਮ ਸਿੰਘ ਨੇ ਬਹੁਤ ਹੀ ਸੁਹਜਮਈ ਢੰਗ ਨਾਲ ਮੰਚ ਸੰਚਾਲਣਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਭਾਰਤ ਵਿੱਚ ਫਲ ਅਤੇ ਸਬਜ਼ੀਆਂ ਦੇ ਖਰਾਬ ਹੋਣ ਨਾਲ ਹਰ ਸਾਲ ਹੁੰਦਾ ਹੈ ਅਰਬਾਂ ਰੁਪਏ ਦਾ ਨੁਕਸਾਨ ਇਸ ਨੁਕਸਾਨ ਤੋਂ ਬਚਣ ਲਈ... ਅਗਲੀ ਖ਼ਬਰ ਰੀਪੀਟ/ਜ਼ਰੂਰੀ ਮੀਟਿੰਗ ਦੇ ਬੇਸਿੱਟਾਂ ਰਹਿਣ ਉੱਤੇ ਬੇਰੁਜਗਾਰਾਂ ਨੇ 15 ਨੂੰ ਮੁੱਖ ਮੰਤਰੀ ਨਿਵਾਸ ਦੇ ਘਿਰਾਓ ਦੀ ਦਿੱਤੀ ਚਿ...
Ad Position 24