14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਸ਼ਰਾਬ ਦੇ ਠੇਕੇਦਾਰਾਂ ਵਲੋਂ ਗੱਡੀਆਂ ਘੇਰਨ ਤੋਂ ਭੜਕੇ ਸਬਜ਼ੀ ਮੰਡੀ ਦੇ ਆੜ੍ਹਤੀਆਂ ਨੇ ਕੀਤੀ ਨਾਅਰੇਬਾਜ਼ੀ

ਸੁਨਾਮ ਊਧਮ ਸਿੰਘ ਵਾਲਾ, 14 ਅਗਸਤ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਅੱਜ ਸਵੱਖਤੇ ਸਵੇਰੇ ਕਥਿਤ ਤੌਰ ’ਤੇ ਸ਼ਰਾਬ ਦੇ ਠੇਕੇਦਾਰਾਂ ਦੀ ਗੱਡੀ ਵਲੋਂ ਸਥਾਨਕ ਸਬਜੀ ਮੰਡੀ ਦੇ ਇਕ ਆੜ੍ਹਤੀ ਪਿਉ ਪੁੱਤ ਦੀ ਗੱਡੀ ਦਾ ਪਿੱਛਾ ਕਰਨ ਤੋਂ ਭੜਕੇ ਸਬਜੀ ਮੰਡੀ ਦੇ ਆੜ੍ਹਤੀਆਂ ਵਲੋਂ ਸ਼ਰਾਬ ਦੇ ਠੇਕੇਦਾਰਾਂ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਗਈ। ਇਸ ਸਮੇ ਸਬਜੀ ਮੰਡੀ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਤਨ ਕੁਮਾਰ ਬਾਬੂ ਚਾਵਲਾ,ਸੁਰਜੀਤ ਸਿੰਘ ਥਿੰਦ ਆਦਿ ਨੇ ਦੱਸਿਆ ਕਿ ਅੱਜ ਸਵੇਰੇ ਸਵਾ ਕੁ ਚਾਰ ਵਜੇ ਸੁਨਾਮ ਸਬਜੀ ਮੰਡੀ ਦੇ ਆੜ੍ਹਤੀ ਨਹੀਮ ਮਨਸੂਰੀ ਆਪਣੇ ਪੁੱਤਰ ਸਮੇਤ ਕਾਰ ਰਾਹੀਂ ਆਪਣੇ ਘਰ ਤੋਂ ਸਬਜੀ ਮੰਡੀ ਆ ਰਹੇ ਸਨ।

Ad Position 21
No active advertisement
ਟੁੱਟੀਆਂ ਸੜਕਾਂ ਨੇ ਸਰਕਾਰ ਦੇ ‘ਵਿਕਾਸ ਦੀ ਹਨੇਰੀ’ ਦੇ ਦਾਅਵਿਆਂ ਦੀ ਖੋਲ੍ਹੀ ਪੋਲ - ਗੋਲਡੀ 15-08-2026
ਸੁਨਾਮ ਊਧਮ ਸਿੰਘ ਵਾਲਾ, 14 ਅਗਸਤ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਅੱਜ ਸਵੱਖਤੇ ਸਵੇਰੇ ਕਥਿਤ ਤੌਰ ’ਤੇ ਸ਼ਰਾਬ ਦੇ ਠੇਕੇਦਾਰਾਂ ਦੀ ਗੱਡੀ ਵਲੋਂ ਸਥਾਨਕ ਸਬਜੀ ਮੰਡੀ ਦੇ ਇਕ ਆੜ੍ਹਤੀ ਪਿਉ ਪੁੱਤ ਦੀ ਗੱਡੀ ਦਾ ਪਿੱਛਾ ਕਰਨ ਤੋਂ ਭੜਕੇ ਸਬਜੀ ਮੰਡੀ ਦੇ ਆੜ੍ਹਤੀਆਂ ਵਲੋਂ ਸ਼ਰਾਬ ਦੇ ਠੇਕੇਦਾਰਾਂ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਗਈ। ਇਸ ਸਮੇ ਸਬਜੀ ਮੰਡੀ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਤਨ ਕੁਮਾਰ ਬਾਬੂ ਚਾਵਲਾ,ਸੁਰਜੀਤ ਸਿੰਘ ਥਿੰਦ ਆਦਿ ਨੇ ਦੱਸਿਆ ਕਿ ਅੱਜ ਸਵੇਰੇ ਸਵਾ ਕੁ ਚਾਰ ਵਜੇ ਸੁਨਾਮ ਸਬਜੀ ਮੰਡੀ ਦੇ ਆੜ੍ਹਤੀ ਨਹੀਮ ਮਨਸੂਰੀ ਆਪਣੇ ਪੁੱਤਰ ਸਮੇਤ ਕਾਰ ਰਾਹੀਂ ਆਪਣੇ ਘਰ ਤੋਂ ਸਬਜੀ ਮੰਡੀ ਆ ਰਹੇ ਸਨ। ਇਸ ਦੌਰਾਨ ਰਸਤੇ ਵਿਚ ਕੁਝ ਕਾਰ ਸਵਾਰ ਵਿਅਕਤੀਆਂ ਨੇ ਉਨ੍ਹਾਂ ਨੂੰ ਰੋਕਣਾ ਚਾਹਿਆ ਤਾਂ ਉਨ੍ਹਾਂ ਨੇ ਲੁਟੇਰੇ ਸਮਝਕੇ ਆਪਣੀ ਕਾਰ ਭਜਾ ਲਈ ਪਰ ਦੋ ਕਾਰਾਂ ਪਿੱਛਾ ਕਰਦੀਆਂ ਸਬਜੀ ਵਿਚ ਆ ਵੜੀਆਂ ਅਤੇ ਕਾਰ ਸਵਾਰ ਉਨ੍ਹਾਂ ਦੀ ਗੱਡੀ ਦੀ ਤਲਾਸ਼ੀ ਲੈਣ ਲੱਗ ਪਏ ਅਤੇ ਆੜ੍ਹਤੀ ਨੂੰ ਜਬਰਦਸਤੀ ਬਾਹਰ ਕੱਢਕੇ ਧਮਕੀਆਂ ਦੇਣ ਲੱਗੇ ਕਿ ਤੈਨੂੰ ਨਹੀ ਪਤਾ ਅਸੀਂ ਸ਼ਰਾਬ ਦੇ ਠੇਕੇਦਾਰ ਹਾਂ ਅਤੇ ਕਿਸੇ ਦੀ ਵੀ ਤਲਾਸ਼ੀ ਲੈ ਸਕਦੇ ਹਾਂ।ਪ੍ਰਧਾਨ ਰਤਨ ਕੁਮਾਰ ਬਾਬੂ ਚਾਵਲਾ ਨੇ ਕਿਹਾ ਕਿ ਜਦੋਂ ਮ ੈਂ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਮੇਰੇ ਗਲ ਵਿਚ ਵੀ ਹੱਥ ਪਾਇਆ। ਪ੍ਰਧਾਨ ਨੇ ਕਿਹਾ ਕਿ ਠੇਕੇਦਾਰਾਂ ਦੀ ਅਜਿਹੀ ਗੁੰਡਾਗਰਦੀ ਕਰਕੇ ਆੜ੍ਹਤੀ ਦਹਿਸਤ ਵਿਚ ਹਨ ਕਿਉਂਕਿ ਸਬਜੀ ਫਰੂਟ ਦਾ ਕੰਮ ਕਰਨ ਵਾਲੇ ਸਾਰੇ ਹੀ ਸਵੇਰੇ ਆਪਣੇ ਘਰੋਂ ਕੁਝ ਨਾਂ ਕੁਝ ਰਕਮ ਲੈਕੇ ਆਉਂਦੇ ਹਨ। ਅਜਿਹੇ ਕੁਝ ਮਾੜੇ ਅਨਸਰਾਂ ਵਲੋਂ ਲੁੱਟ ਖੋਹ ਦਾ ਡਰ ਬਣਿਆ ਰਹਿੰਦਾ ਹੈ।ਪ੍ਰਧਾਨ ਨੇ ਕਿਹਾ ਕੀ ਜੇਕਰ ਉਕਤ ਵਿਅਕਤੀ ਸ਼ਰਾਬ ਦੇ ਠੇਕੇਦਾਰ ਹਨ ਤਾਂ ਆਬਕਾਰੀ ਵਿਭਾਗ ਦਾ ਇੰਸਪੈਕਟਰ ਅਤੇ ਪੁਲਿਸ ਦੀ ਸਹਾਇਤਾ ਨਾਲ ਹੀ ਗੱਡੀਆਂ ਦੀ ਤਲਾਸ਼ੀ ਲੈਣੀ ਬਣਦੀ ਹੈ। ਇਸ ਮੌਕੇ ਆੜ੍ਹਤੀਆਂ ਨੂੰ ਪੁਲਿਸ ਨੂੰ ਦਰਖਾਸਤ ਦੇਕੇ ਕਾਰ ਦਾ ਪਿੱਛਾ ਕਰਨ ਵਾਲੇ ਵਿਅਕਤੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਾਂ ਕੀਤੀ ਤਾਂ ਮੰਡੀ ਨੂੰ ਅਣਮਿੱਥੇ ਸਮੇ ਲਈ ਮੁਕੰਮਲ ਬੰਦ ਕਰ ਦਿੱਤਾ ਜਾਵੇਗਾ।ਇਸ ਮੌਕੇ ਕਾ ਗੁਰਮੀਤ ਸਿੰਘ, ਅਵਤਾਰ ਸਿੰਘ ਸੰਧੇ, ਸ਼ਾਮ ਲਾਲ ਰੱਬ ਰਾਖਾ, ਨਾਇਬ ਸਿੰਘ, ਕਾ ਹੰਗੀ ਖਾਂ ਅਤੇ ਅਨਿਲ ਕੁਮਾਰ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਧੂਰੀ ਦੀ ਚੋਣ ਅਮਰਜੋਤ ਕੌਰ ਬਾਜਵਾ ਬਣੇ ਪ੍ਰਧਾਨ, ਸੁਸ਼ੀਲ ਰਾਣੀ ਤੇ ਅਜੈਬ ਸਿੰਘ ਨੂੰ ਮਿਲੀ ਮੀਤ ਪ੍ਰਧਾਨਗੀ ਅਗਲੀ ਖ਼ਬਰ ਪੈਪਸੀਕੋ ਵਲੋਂ ਸਮਝੌਤੇ ਦੀ ਉਲੰਘਣਾ ਖ਼ਿਲਾਫ਼ ਵਰਕਰਾਂ ਵਲੋਂ ਐੱਸ.ਡੀ.ਐੱਮ. ਦਫ਼ਤਰ ਅੱਗੇ ਨਾਅਰੇਬਾਜ਼ੀ
Ad Position 24