17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਅਹਿਮਦਗੜ੍ਹ ਤੋਂ ਹਿੰਦੂ ਤੀਰਥਾਂ ਲਈ ਪਹਿਲੀ ਬੱਸ ਯਾਤਰਾ ਰਵਾਨਾ

ਅਹਿਮਦਗੜ, 17 ਅਗਸਤ (ਸੁਖਜੀਤ ਸਿੰਘ ਖੇੜਾ) - ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਅੱਜ ਪੁਰਾਣੀ ਅਨਾਜ ਮੰਡੀ ਅਹਿਮਦਗੜ੍ਹ ਤੋਂ ਵੱਖ-ਵੱਖ ਹਿੰਦੂ ਤੀਰਥਾਂ ਲਈ ਤਿੰਨ ਬੱਸਾਂ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੇ ਇਹਨਾਂ ਬੱਸਾਂ ਨੂੰ ਝੰਡੀ ਦੇ ਕੇ ਰਵਾਨਾ ਕੀਤਾ।

Ad Position 21
No active advertisement
ਅਜੀਤ ਡੈਸਕ 18-08-2026
ਅਹਿਮਦਗੜ, 17 ਅਗਸਤ (ਸੁਖਜੀਤ ਸਿੰਘ ਖੇੜਾ) - ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਅੱਜ ਪੁਰਾਣੀ ਅਨਾਜ ਮੰਡੀ ਅਹਿਮਦਗੜ੍ਹ ਤੋਂ ਵੱਖ-ਵੱਖ ਹਿੰਦੂ ਤੀਰਥਾਂ ਲਈ ਤਿੰਨ ਬੱਸਾਂ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੇ ਇਹਨਾਂ ਬੱਸਾਂ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਉਭੀ ਤੇ ਜਤਿੰਦਰ ਭੋਲਾ ਨੇ ਦੱਸਿਆ ਕਿ ਇਹ ਬੱਸ ਯਾਤਰਾ ਸ੍ਰੀਸਾਲਾਸਰ ਬਾਲਾ ਜੀ ਧਾਮ, ਸ੍ਰੀ ਖਾਟੂ ਸ਼ਿਆਮ, ਹਰਿਦੁਆਰ, ਰਿਸ਼ੀਕੇਸ਼, ਬਰਿੰਦਾਵਣ, ਮਥੁਰਾ ਆਦਿ ਤੀਰਥ ਸਥਾਨਾਂ ਤੇ ਅਹਿਮਦਗੜ੍ਹ ਤੇ ਇਲਾਕੇ ਦੀਆਂ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਣਗੇ। ਇਸ ਮੌਕੇ ਚੇਅਰਮੈਨ ਕੇਵਲ ਸਿੰਘ ਜਾਗੋਵਾਲ, ਹਲਕਾ ਇੰਚਾਰਜ ਚਮਕੌਰ ਸਿੰਘ ਗਵਾਰਾ, ਤਰਸੇਮ ਸਿੰਘ, ਕੌਸਲ ਪ੍ਧਾਨ ਕਮਲਜੀਤ ਸਿੰਘ ਉੱਭੀ, ਉਪ ਪ੍ਰਧਾਨ ਸਵੀਟੀ ਕਾਕੜੀਆ, ਕੌਸਲਰ ਮਹਿੰਦਰ ਸਿੰਘ ਧਾਲੀਵਾਲ, ਕੌਂਸਲਰ ਆਨੰਦੀ ਦੇਵੀ, ਕੌਂਸਲਰ ਸੰਜੇ ਸੂਦ, ਵਿਜੇ ਰੋਡਾ, ਪ੍ਰਧਾਨ ਮਨਿੰਦਰਪਾਲ ਸਿੰਘ, ਹਨੀ ਗੁਪਤਾ , ਕੌਂਸਲਰ ਕਮਿੱਕਰ ਰਾਮ, ਆੜਤੀ ਐਸੋਸੀਏਸ਼ਨ ਦੇ ਪ੍ਧਾਨ ਮਨੋਜ ਸ਼ਰਮਾਂ, ਸਰਬਜੀਤ ਸਿੰਘ ਛਪਾਰ, ਚੌਧਰੀ ਦਿਲਸ਼ਾਦ, ਸੰਦੀਪ ਬੱਧਨ, ਜਤਿੰਦਰ ਕੁਮਾਰ ਭੋਲਾ, ਚੇਅਰਮੈਨ ਬਲਦੇਵ ਰਾਜ ਮਲੌਦ, ਸੁਖਜਿੰਦਰ ਸਿੰਘ ਰਾਜੜ, ਗੁਰਪ੍ਰੀਤ ਸਿੰਘ ਪ੍ਰੀਤ, ਸੁਖਚਰਨਜੀਤ ਸ਼ਰਮਾਂ, ਪਾਲੀ ਛੰਨਾ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਗਰੂਰ ’ ਚ ਕਾਂਗਰਸ ਦੇ ਸੀਨੀਅਰ ਆਗੂ ਅਤੇ ਪ੍ਰਮੁੱਖ ਵਰਕਰ ‘ਆਪ’ ’ਚ ਸ਼ਾਮਿਲ ਅਗਲੀ ਖ਼ਬਰ ਬਾਦਲ ਦਲ ਨੂੰ ਸੰਤ ਲੌਂਗੋਵਾਲ ਦੀ ਬਰਸੀ ਮਨਾਉਣ ਦਾ ਕੋਈ ਹੱਕ ਨਹੀਂ - ਗੁਰਜੀਤ ਸਿੰਘ ਤਲਵੰਡੀ
Ad Position 24