17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਦੂਨ ਇੰਟਰਨੈਸ਼ਨਲ ਸਕੂਲ ਵਿਚ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ਼

ਸੰਗਰੂਰ, 17 ਅਗਸਤ (ਅਮਨਦੀਪ ਸਿੰਘ ਬਿੱਟਾ) - ਦੂਨ ਇੰਟਰਨੈਸ਼ਨਲ ਸਕੂਲ ਸੰਗਰੂਰ ਵਿਖੇ ਸਾਵਣ ਦੇ ਮਹੀਨੇ ਦੀ ਖ਼ੁਸ਼ੀ ਵਿੱਚ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪੰਜਾਬ ਦੀਆਂ ਅਮੀਰ ਸੱਭਿਆਚਾਰਕ ਪਰੰਪਰਾਵਾਂ ਤੇ ਵਿਰਸੇ ਨਾਲ ਜੋੜਨਾ ਸੀ ।

Ad Position 21
No active advertisement
ਅਜੀਤ ਡੈਸਕ 18-08-2026
ਸੰਗਰੂਰ, 17 ਅਗਸਤ (ਅਮਨਦੀਪ ਸਿੰਘ ਬਿੱਟਾ) - ਦੂਨ ਇੰਟਰਨੈਸ਼ਨਲ ਸਕੂਲ ਸੰਗਰੂਰ ਵਿਖੇ ਸਾਵਣ ਦੇ ਮਹੀਨੇ ਦੀ ਖ਼ੁਸ਼ੀ ਵਿੱਚ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪੰਜਾਬ ਦੀਆਂ ਅਮੀਰ ਸੱਭਿਆਚਾਰਕ ਪਰੰਪਰਾਵਾਂ ਤੇ ਵਿਰਸੇ ਨਾਲ ਜੋੜਨਾ ਸੀ । ਪੂਰੇ ਸਕੂਲ ਨੂੰ ਪਰੰਪਰਾਗਤ ਪੰਜਾਬੀ ਵਸਤੂਆਂ ਜਿਵੇਂ ਚਰਖੇ ,ਪੱਖੀਆਂ, ਸੱਜ ਅਤੇ ਫੁਲਕਾਰੀਆਂ ਨਾਲ ਪੰਜਾਬੀ ਪਿੰਡ ਦਾ ਰੂਪ ਦਿੱਤਾ ਗਿਆ ਸੀ।ਇਸ ਮੌਕੇ ਵਿਸ਼ੇਸ਼ ਸਭਾ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਗਿੱਧਾ, ਭੰਗੜਾ ਅਤੇ ਲੋਕ ਗੀਤਾਂ ਦੀਆਂ ਮਨਮੋਹਕ ਪੇਸ਼ਕਾਰੀਆਂ ਦਿੱਤੀਆਂ। ਵਿਦਿਆਰਥਣਾਂ ਪੰਜਾਬੀ ਪਰੰਪਰਾਗਤ ਪਹਿਰਾਵੇ (ਫ਼ੁਲਕਾਰੀ, ਸੂਟ ,ਪਰਾਂਦੇ ਅਤੇ ਗਹਿਣਿਆਂ) ਵਿੱਚ ਸੱਜ ਧੱਜ ਕੇ ਆਈਆਂ ਜਿਸ ਨਾਲ ਪੂਰਾ ਸਕੂਲ ਪੰਜਾਬੀ ਰੰਗ ਵਿੱਚ ਰੰਗਿਆ ਨਜ਼ਰ ਆਇਆ। ਸਕੂਲ ਦੇ ਸਤਿਕਾਰਯੋਗ ਚੇਅਰਮੈਨ ਸ.ਅਜੀਤਇੰਦਰ ਸਿੰਘ ਮਾਨਸ਼ਾਹੀਆ, ਮੇਨੈਜਿੰਗ ਡਾਇਰੈਕਟਰ ਹਰਨੀਤ ਕੌਰ ਮਾਨਸ਼ਾਹੀਆ, ਡਾਇਰੈਕਟਰ ਅਨੁਰੂਪ ਜੌਹਲ ਅਤੇ ਪ੍ਰਿੰਸੀਪਲ ਅੰਜਲੀ ਸਿੱਧੂ ਨੇ ਸਾਰਿਆਂ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਲੋਕ ਮੁੜ ਆਪ ਦੀ ਸਰਕਾਰ ਬਣਾਉਣ ਲਈ ਬੇਤਾਬ - ਐਡਵੋਕੇਟ ਗੋਇਲ ਅਗਲੀ ਖ਼ਬਰ ਡੀ.ਸੀ. ਰੇਟਾਂ ਨੂੰ ਲੈ ਕੇ ਭੱਠਾ ਮਾਲਕਾਂ ਅਤੇ ਪੰਚਾਇਤਾਂ ਵਿਚਾਲੇ ਤਣਾਅ, ਵਿਕਾਸ ਕਾਰਜ ਹੋਏ ਪ੍ਰਭਾਵਿਤ
Ad Position 24