19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਮਲੇਰਕੋਟਲਾ ਦੀ ਪਰਫੈਕਟ ਸ਼ੂਟਿੰਗ ਅਕੈਡਮੀ ਵਿਖੇ ਪਹਿਲੀ ਡਿਸਟ੍ਰਿਕਟ ਪ੍ਰਤੀਯੋਗਤਾ ਸੰਪੰਨ, ਇਮਰਾਨ ਖ਼ਾਨ ਨੇ ਜਿੱਤਿਆ ਸੋਨ ਤਗਮਾ

ਮਲੇਰਕੋਟਲਾ, 19 ਅਗਸਤ (ਮੁਹੰਮਦ ਹਨੀਫ਼ ਥਿੰਦ) - ਸਥਾਨਕ ਪਰਫੈਕਟ ਸ਼ੂਟਿੰਗ ਅਕੈਡਮੀ ਵਿਖੇ ਲੜਕੇ ਅਤੇ ਲੜਕੀਆਂ ਲਈ ਪਹਿਲੀ ਡਿਸਟ੍ਰਿਕਟ 10 ਮੀਟਰ ਏਅਰ ਪਿਸਟਲ ਸ਼ੂਟਿੰਗ ਪ੍ਰਤੀਯੋਗਤਾ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿਚ ਇਲਾਕੇ ਦੇ ਉੱਭਰਦੇ ਹੋਏ ਨਿਸ਼ਾਨੇਬਾਜ਼ਾਂ ਨੇ ਆਪਣੀ ਅਚੂਕ ਨਿਸ਼ਾਨੇਬਾਜ਼ੀ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ।

Ad Position 21
No active advertisement
ਵਲੰਟੀਅਰਜ ਨੂੰ ਸਹੁੰ ਚੁਕਵਾਉਂਦੇ ਹੋਏ ਵਾਇਸ ਪ੍ਰਿੰਸੀਪਲ ਡਾ. ਅਚਲਾ ਅਤੇ ਹੋਰ। ਤਸਵੀਰ- ਧਾਲੀਵਾਲ 20-08-2026
ਮਲੇਰਕੋਟਲਾ, 19 ਅਗਸਤ (ਮੁਹੰਮਦ ਹਨੀਫ਼ ਥਿੰਦ) - ਸਥਾਨਕ ਪਰਫੈਕਟ ਸ਼ੂਟਿੰਗ ਅਕੈਡਮੀ ਵਿਖੇ ਲੜਕੇ ਅਤੇ ਲੜਕੀਆਂ ਲਈ ਪਹਿਲੀ ਡਿਸਟ੍ਰਿਕਟ 10 ਮੀਟਰ ਏਅਰ ਪਿਸਟਲ ਸ਼ੂਟਿੰਗ ਪ੍ਰਤੀਯੋਗਤਾ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿਚ ਇਲਾਕੇ ਦੇ ਉੱਭਰਦੇ ਹੋਏ ਨਿਸ਼ਾਨੇਬਾਜ਼ਾਂ ਨੇ ਆਪਣੀ ਅਚੂਕ ਨਿਸ਼ਾਨੇਬਾਜ਼ੀ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ। ਇਸ ਪ੍ਰਤੀਯੋਗਤਾ ਵਿਚ ਹੋਣਹਾਰ ਖਿਡਾਰੀ ਇਮਰਾਨ ਖ਼ਾਨ ਨੇ ਸਰਵੋਤਮ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ’ਤੇ ਕਬਜ਼ਾ ਕੀਤਾ। ਇਸਦੇ ਨਾਲ ਹੀ ਗੁਰਸੰਤ ਨੇ ਮੁਕਾਬਲੇ ਵਿਚ ਦੂਜਾ ਸਥਾਨ ਹਾਸਿਲ ਕਰਕੇ ਸਿਲਵਰ ਮੈਡਲ ਅਤੇ ਜੌਨ ਸੇਠ ਤੀਜਾ ਸਥਾਨ ਪ੍ਰਾਪਤ ਕਰਕੇ ਅਤੇ ਬ੍ਰੌਂਜ ਮੈਡਲ ਆਪਣੇ ਨਾਂਅ ਕੀਤਾ। ਪਰਫੈਕਟ ਸ਼ੂਟਿੰਗ ਅਕੈਡਮੀ ਦੇ ਮੁੱਖ ਕੋਚ ਮੁਹੰਮਦ ਅਜ਼ਮਲ ਨੇ ਜੇਤੂ ਖਿਡਾਰੀਆਂ ਨੂੰ ਟਰਾਫੀ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ। ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਕੋਚ ਮੁਹੰਮਦ ਅਜ਼ਮਲ ਨੇ ਕਿਹਾ ਕਿ ਮਲੇਰਕੋਟਲਾ ਵਿਚ ਸ਼ੂਟਿੰਗ ਖੇਡ ਦਾ ਭਵਿੱਖ ਬਹੁਤ ਉੱਜਵਲ ਹੈ। ਅਕੈਡਮੀ ਦੇ ਬੱਚੇ ਲਗਾਤਾਰ ਸਖ਼ਤ ਮਿਹਨਤ ਕਰ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਇਲਾਕੇ ਦਾ ਨਾਂਅ ਰੌਸ਼ਨ ਕਰਨਗੇ। ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਇਮਰਾਨ ਖਾਨ ਨੇ ਆਪਣੀ ਇਸ ਸਫਲਤਾ ਦਾ ਸਿਹਰਾ ਆਪਣੇ ਕੋਚ ਦੀ ਯੋਗ ਅਗਵਾਈ ਅਤੇ ਪਰਿਵਾਰ ਦੇ ਸਹਿਯੋਗ ਨੂੰ ਦਿੱਤਾ। ਇਸ ਮੌਕੇ ਅਕੈਡਮੀ ਦਾ ਸਟਾਫ਼ ਅਤੇ ਕਈ ਖੇਡ ਪ੍ਰੇਮੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਵਲੋਂ ਆਜ਼ਾਦੀ ਦੇ 80ਵੇਂ ਦਿਹਾੜੇ ਨੂੰ ਸਮਰਿਪਤ ਸੱਭਿਆਚਾਰਕ ਅਤੇ ਸਨਮਾਨ ਸਮਾਰੋਹ ਕਰਵਾਇ... ਅਗਲੀ ਖ਼ਬਰ ਜੁਆਇੰਟ ਕੋਆਰਡੀਨੇਸ਼ਨ ਕਮੇਟੀ ਵਲੋਂ ਸੰਘਰਸ਼ ਤੇਜ਼ ਕਰਨ ਦਾ ਸੱਦਾ
Ad Position 24