25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਮਾਰਕੀਟ ਕਮੇਟੀ ਤਪਾ ਦੇ ਮੁੜ ਤੋਂ ਚੇਅਰਮੈਨ ਬਣੇ ਤਰਸੇਮ ਸਿੰਘ ਕਾਹਨੇਕੇ

ਤਪਾ ਮੰਡੀ, 23 ਅਗਸਤ (ਵਿਜੇ ਸ਼ਰਮਾ)-ਪੰਜਾਬ ਸਰਕਾਰ ਵਲੋਂ ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਇਸੇ ਲੜੀ ਤਹਿਤ ਮਾਰਕੀਟ ਕਮੇਟੀ ਤਪਾ ਦੇ ਚੇਅਰਮੈਨ ਦੀ ਮੁੜ ਤੋਂ ਜ਼ਿੰਮੇਵਾਰੀ ਤਰਸੇਮ ਸਿੰਘ ਕਾਹਨੇਕੇ ਨੂੰ ਮਿਲੀ ਹੈ, ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਾਲੰਟਰੀਆਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ।

Ad Position 21
No active advertisement
ਮਾਰਕੀਟ ਕਮੇਟੀ ਤਪਾ ਦੇ ਮੁੜ ਤੋਂ ਚੇਅਰਮੈਨ ਬਣੇ ਤਰਸੇਮ ਸਿੰਘ ਕਾਹਨੇਕੇ 24-08-2026
ਤਪਾ ਮੰਡੀ, 23 ਅਗਸਤ (ਵਿਜੇ ਸ਼ਰਮਾ)-ਪੰਜਾਬ ਸਰਕਾਰ ਵਲੋਂ ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਇਸੇ ਲੜੀ ਤਹਿਤ ਮਾਰਕੀਟ ਕਮੇਟੀ ਤਪਾ ਦੇ ਚੇਅਰਮੈਨ ਦੀ ਮੁੜ ਤੋਂ ਜ਼ਿੰਮੇਵਾਰੀ ਤਰਸੇਮ ਸਿੰਘ ਕਾਹਨੇਕੇ ਨੂੰ ਮਿਲੀ ਹੈ, ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਾਲੰਟਰੀਆਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਮੌਕੇ ਚੇਅਰਮੈਨ ਤਰਸੇਮ ਸਿੰਘ ਕਾਹਨੇਕੇ ਨੇ ਦੱਸਿਆ ਕਿ ਮੁੜ ਤੋਂ ਜੋ ਜ਼ਿੰਮੇਵਾਰੀ ਮੈਨੂੰ ਪਾਰਟੀ ਹਾਈਕਮਾਂਡ ਵਲੋਂ ਦਿੱਤੀ ਗਈ ਹੈ ਉਸ ਨੂੰ ਪੂਰੀ ਜ਼ਿੰਮੇਵਾਰੀ ਅਤੇ ਤਨਦੇਹੀ ਨਾਲ ਅਦਾ ਕਰਾਂਗਾ ਕਿਉਂਕਿ ਮੈਂ ਪਹਿਲਾਂ ਵੀ ਆਪਣੇ ਕਾਰਜ ਕਾਲ ਦੌਰਾਨ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕੀਤਾ ਹੈ ਜਿਸ ਕਰ ਕੇ ਪਾਰਟੀ ਨੇ ਮੁੜ ਤੋਂ ਮੇਰੇ ’ਤੇ ਭਰੋਸਾ ਜਤਾਇਆ ਹੈ। ਇਸ ਲਈ ਪਾਰਟੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ, ਸੂਬਾ ਪ੍ਰਧਾਨ ਅਮਨ ਅਰੋੜਾ, ਜ਼ਿਲ੍ਹਾ ਪ੍ਰਧਾਨ ਪਰਮਿੰਦਰ ਭੰਗੂ, ਗੁਰਮੇਲ ਸਿੰਘ ਘਰਾਚੋਂ, ਇੰਦਰਜੀਤ ਸਿੰਘ ਮਾਨ, ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਦਾ ਵਿਸ਼ੇਸ਼ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ’ਤੇ ਮੁੜ ਤੋਂ ਭਰੋਸਾ ਕੀਤਾ ਹੈ ਅਤੇ ਮੈਂ ਪਾਰਟੀ ਦੀਆਂ ਨੀਤੀਆਂ ’ਤੇ ਖਰਾ ਉੱਤਰਾਂਗਾ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ, 5 ਕਾਬੂ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਘੱਗਰ ਦਰਿਆ ’ਚ ਪਾਣੀ ਦਾ ਪੱਧਰ ਘਟਿਆ, ਖਨੌਰੀ-ਮੂਨਕ ਇਲਾਕੇ ਦੇ ਲੋਕਾਂ ਨੇ ਲਿਆ ਸੁੱਖ ਦਾ ਸਾਹ
Ad Position 24