25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਆਪ ਸਰਕਾਰ ਦੇ ਕਾਰਜਕਾਲ ਦੌਰਾਨ ਇੱਕ ਵੀ ਪ੍ਰੋਜੈਕਟ ਸੰਗਰੂਰ ਦੀ ਝੋਲੀ ਨਾ ਪੈਣ ਕਾਰਨ ਲੋਕ ਸਿੰਗਲਾ ਨੂੰ ਕਰ ਰਹੇ ਹਨ, ਯਾਦ – ਢੀਂਗਰਾ, ਬੋਦੀ

ਸੰਗਰੂਰ, 23 ਅਗਸਤ (ਅਮਨਦੀਪ ਸਿੰਘ ਬਿੱਟਾ) – ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਸਕੱਤਰ, ਕੌਂਸਲਰ ਨੱਥੂ ਲਾਲ ਢੀਂਗਰਾ, ਜ਼ਿਲ੍ਹਾ ਕਾਂਗਰਸ ਦੇ ਮੀਤ ਪ੍ਰਧਾਨ ਅਤੇ ਨਗਰ ਕੌਸਲ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਵਿਨੋਦ ਕੁਮਾਰ ਬੋਦੀ ਨੇ ਕਿਹਾ ਕਿ ਹਰ ਬੂਥ ਕਾਂਗਰਸ ਮਜਬੂਤ ਦੇ ਨਾਅਰੇ ਉੱਪਰ ਅਮਲ ਕਰਦਿਆਂ ਸੰਗਰੂਰ ਵਿੱਚ ਕਾਂਗਰਸ ਵੱਲੋਂ ਹਰ ਬੂਥ ਉੱਪਰ ਆਪਣੀ ਜਬਰਦਸਤ ਟੀਮ ਦਾ ਗਠਨ ਕੀਤਾ ਗਿਆ ਹੈ। ਇਸ ਦੇ ਚੱਲਦਿਆਂ ਹਰ ਵਾਰਡ ਵਿੱਚ ਨੁੱਕੜ ਮੀਟਿੰਗਾਂ ਰਾਹੀ ਵਰਕਰਾਂ ਨੂੰ ਲਾਮਬੰਧ ਕਰਨ ਦੇ ਨਾਲ –ਨਾਲ ਲੋਕਾਂ ਤੱਕ ਕਾਂਗਰਸ ਪਾਰਟੀ ਦੀ ਨੀਤੀਆਂ ਖਾਸ ਤੌਰ ਉੱਤੇ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੇ ਵਿਕਾਸ ਕਾਰਜਾਂ ਨੂੰ ਜਨਤਾ ਦੀ ਕਚਿਹਰੀ ਵਿੱਚ ਰੱਖਿਆ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 24-08-2026
ਸੰਗਰੂਰ, 23 ਅਗਸਤ (ਅਮਨਦੀਪ ਸਿੰਘ ਬਿੱਟਾ) – ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਸਕੱਤਰ, ਕੌਂਸਲਰ ਨੱਥੂ ਲਾਲ ਢੀਂਗਰਾ, ਜ਼ਿਲ੍ਹਾ ਕਾਂਗਰਸ ਦੇ ਮੀਤ ਪ੍ਰਧਾਨ ਅਤੇ ਨਗਰ ਕੌਸਲ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਵਿਨੋਦ ਕੁਮਾਰ ਬੋਦੀ ਨੇ ਕਿਹਾ ਕਿ ਹਰ ਬੂਥ ਕਾਂਗਰਸ ਮਜਬੂਤ ਦੇ ਨਾਅਰੇ ਉੱਪਰ ਅਮਲ ਕਰਦਿਆਂ ਸੰਗਰੂਰ ਵਿੱਚ ਕਾਂਗਰਸ ਵੱਲੋਂ ਹਰ ਬੂਥ ਉੱਪਰ ਆਪਣੀ ਜਬਰਦਸਤ ਟੀਮ ਦਾ ਗਠਨ ਕੀਤਾ ਗਿਆ ਹੈ। ਇਸ ਦੇ ਚੱਲਦਿਆਂ ਹਰ ਵਾਰਡ ਵਿੱਚ ਨੁੱਕੜ ਮੀਟਿੰਗਾਂ ਰਾਹੀ ਵਰਕਰਾਂ ਨੂੰ ਲਾਮਬੰਧ ਕਰਨ ਦੇ ਨਾਲ –ਨਾਲ ਲੋਕਾਂ ਤੱਕ ਕਾਂਗਰਸ ਪਾਰਟੀ ਦੀ ਨੀਤੀਆਂ ਖਾਸ ਤੌਰ ਉੱਤੇ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੇ ਵਿਕਾਸ ਕਾਰਜਾਂ ਨੂੰ ਜਨਤਾ ਦੀ ਕਚਿਹਰੀ ਵਿੱਚ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਫਸੋਸ ਦੀ ਗੱਲ ਮੁੱਖ ਮੰਤਰੀ ਦੀ ਜ਼ਿਲ੍ਹਾ ਕਹਾਉਦਾ ਸੰਗਰੂਰ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਇੱਕ ਵੀ ਅਜਿਹਾ ਪ੍ਰੋਜੈਕਟ ਨਹੀਂ ਹੈ ਜੋ ਬਿਆਨ ਕਰਨ ਦੇ ਯੋਗ ਹੋਵੇ। ਨੱਥੂ ਲਾਲ ਢੀਂਗਰਾ ਬੋਦੀ ਨੇ ਕਿਹਾ ਕਿ ਸੰਗਰੂਰ ਜ਼ਿਲ੍ਹੇ ਵਿੱਚ ਮੁੱਖ ਮੰਤਰੀ ਤੋਂ ਇਲਾਵਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਕੈਬਨਿਟ ਮੰਤਰੀ ਵਰਿੰਦਰ ਗੋਇਲ ਵੀ ਮੌਜੂਦ ਹਨ ਪਰ ਵਿਕਾਸ ਪੱਖੋਂ ਸੰਗਰੂਰ ਫਿਰ ਵੀ ਫਾਡੀ ਹੀ ਹੈ ਅਤੇ ਲੋਕ ਮੁੜ ਵਿਜੈਇੰਦਰ ਸਿੰਗਲਾ ਦੇ ਕੰਮਾਂ ਨੂੰ ਯਾਦ ਕਰ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਹੰਡਿਆਇਆ ਵਿਖੇ ਮੀਰੀ ਪੀਰੀ ਖਾਲਸਾ ਮਾਰਚ ਪੁੱਜੇਗਾ ਅੱਜ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਧੀਰਜ ਕੁਮਾਰ ਦੱਧਾਹੂਰ ਪੰਜਾਬ ਪੇਡਾ ਦੇ ਵਾਈਸ ਚੇਅਰਮੈਨ ਨਿਯੁਕਤ
Ad Position 24