ਅਕੇਡੀਆ ਵਰਲਡ ਸਕੂਲ ’ਚ ਵਨ ਮਿੰਟ ਟਾਕ ਮੁਕਾਬਲਾ ਕਰਵਾਇਆ
ਸੁਨਾਮ ਊਧਮ ਸਿੰਘ ਵਾਲਾ, 29 ਅਗਸਤ (ਧਾਲੀਵਾਲ, ਭੁੱਲਰ, ਸੱਗੂ) - ਸਥਾਨਕ ਅਕੇਡੀਆ ਵਰਲਡ ਸਕੂਲ ਵਿਖੇ ਹੋਏ ਵਨ ਮਿੰਟ ਟਾਕ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਆਪਣੀ ਕਲ੍ਹਾ ਦਾ ਪ੍ਰਦਰਸ਼ਨ ਕੀਤਾ। ਇਹ ਮੁਕਾਬਲਾ ਦੂਜੀ ਐਸਟਰ ਅਤੇ ਲਾਇਲੈਕ ਦੇ ਵਿਦਿਆਰਥੀਆਂ ਵਿਚਕਾਰ ਹੋਇਆ।
ਸੁਨਾਮ ਊਧਮ ਸਿੰਘ ਵਾਲਾ, 29 ਅਗਸਤ (ਧਾਲੀਵਾਲ, ਭੁੱਲਰ, ਸੱਗੂ) - ਸਥਾਨਕ ਅਕੇਡੀਆ ਵਰਲਡ ਸਕੂਲ ਵਿਖੇ ਹੋਏ ਵਨ ਮਿੰਟ ਟਾਕ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਆਪਣੀ ਕਲ੍ਹਾ ਦਾ ਪ੍ਰਦਰਸ਼ਨ ਕੀਤਾ। ਇਹ ਮੁਕਾਬਲਾ ਦੂਜੀ ਐਸਟਰ ਅਤੇ ਲਾਇਲੈਕ ਦੇ ਵਿਦਿਆਰਥੀਆਂ ਵਿਚਕਾਰ ਹੋਇਆ। ਵਿਦਿਆਰਥੀਆਂ ਨੇ ਬੜੇ ਉਤਸ਼ਾਹ ਅਤੇ ਆਤਮ ਵਿਸ਼ਵਾਸ ਨਾਲ ਆਪਣੇ ਹੁਨਰ ਦਾ ਪ੍ਰਗਟਾਵਾ ਕੀਤਾ। ਬੱਚਿਆਂ ਨੇ ਵੱਖ-ਵੱਖ ਪ੍ਰੋਪਸ ਦੀ ਵਰਤੋਂ ਕਰਕੇ ਮੁਕਾਬਲੇ ਨੂੰ ਹੋਰ ਵੀ ਰੋਮਾਂਚਕ ਬਣਾਇਆ। ਇਸ ਮੁਕਾਬਲੇ ‘ਚੋਂ ਦੂਜੀ ਐਸਟਰ ਜਮਾਤ ਦੀ ਵਿਦਿਆਰਥਣ ਰਹਿਮਤ ਕੌਰ ਨੇ ਪਹਿਲਾ, ਮਨਰਾਜ ਕੌਰ ਨੇ ਦੂਜਾ ਅਤੇ ਦੂਜੀ ਲਾਇਲੈਕ ਜਮਾਤ ਦੀ ਵਿਦਿਆਰਥਣ ਅਮਾਨਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।ਇਸ ਮੁਕਾਬਲੇ ਦੀ ਜਜਮੈਂਟ ਪੰਜਾਬੀ ਵਿਭਾਗ ਦੇ ਐਚ.ਓ .ਡੀ ਗੁਰਪ੍ਰੀਤ ਕੌਰ ਅਤੇ ਪੰਜਾਬੀ ਅਧਿਆਪਕਾ ਮਿਸ. ਰੁਪਿੰਦਰ ਕੌਰ ਵਲੋਂ ਕੀਤੀ ਗਈ। ਇਸ ਮੁਕਾਬਲੇ ਦੀ ਤਿਆਰੀ ਪੰਜਾਬੀ ਅਧਿਆਪਕਾ ਮਿਸ ਬਲਦੀਪ ਕੌਰ ਵੱਲੋਂ ਕਰਵਾਈ ਗਈ । ਸਕੂਲ ਦੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਵੱਖ-ਵੱਖ ਸਰਗਰਮੀਆਂ ਕਰਵਾ ਕੇ ਉਹਨਾਂ ਦੇ ਹੁਨਰ ਨੂੰ ਨਿਖਾਰਿਆ ਜਾਵੇ ਅਤੇ ਆਤਮ ਵਿਸ਼ਵਾਸ ਬਣਾਇਆ ਜਾਵੇ।