ਨਾਇਬ ਸਿੰਘ ਬੁੱਕਣਵਾਲ ਦਾ ਚੌਥਾ ਕਾਵਿ ਸੰਗ੍ਰਹਿ ‘ਰੂਹ ਦੇ ਰੰਗ’ ਲੋਕ ਅਰਪਣ
ਸੰਦੌੜ, 29 ਅਗਸਤ (ਗੁਰਪ੍ਰੀਤ ਸਿੰਘ ਚੀਮਾ) - ਸਕੂਲ ਆਫ ਐਮੀਨੈਂਸ ਸੰਦੌੜ ਵਿਖੇ ਹੋਏ ਇਕ ਸਮਾਗ ਦੌਰਾਨ ਸਾਹਿਤਕਾਰ ਨਾਇਬ ਸਿੰਘ ਬੁੱਕਣਵਾਲ ਦਾ ਚੌਥਾ ਕਾਵਿ ਸੰਗ੍ਰਹਿ ‘ਰੂਹ ਦੇ ਰੰਗ’ ਲੋਕ ਅਰਪਣ ਕੀਤਾ ਗਿਆ। ਪ੍ਰਿੰਸੀਪਲ ਦਲਬੀਰ ਸਿੰਘ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਵਿਚ ਕਾਵਿ ਸੰਗ੍ਰਹਿ ਦੀ ਘੁੰਢ ਚੁਕਾਈ ਕੀਤੀ ਗਈ।
ਸੰਦੌੜ, 29 ਅਗਸਤ (ਗੁਰਪ੍ਰੀਤ ਸਿੰਘ ਚੀਮਾ) - ਸਕੂਲ ਆਫ ਐਮੀਨੈਂਸ ਸੰਦੌੜ ਵਿਖੇ ਹੋਏ ਇਕ ਸਮਾਗ ਦੌਰਾਨ ਸਾਹਿਤਕਾਰ ਨਾਇਬ ਸਿੰਘ ਬੁੱਕਣਵਾਲ ਦਾ ਚੌਥਾ ਕਾਵਿ ਸੰਗ੍ਰਹਿ ‘ਰੂਹ ਦੇ ਰੰਗ’ ਲੋਕ ਅਰਪਣ ਕੀਤਾ ਗਿਆ।ਪ੍ਰਿੰਸੀਪਲ ਦਲਬੀਰ ਸਿੰਘ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਵਿਚ ਕਾਵਿ ਸੰਗ੍ਰਹਿ ਦੀ ਘੁੰਢ ਚੁਕਾਈ ਕੀਤੀ ਗਈ। ਪ੍ਰਿੰਸੀਪਲ ਦਲਬੀਰ ਸਿੰਘ ਨੇ ਵਿਦਿਅਰਥੀਆਂ ਅਤੇ ਸਟਾਫ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨਾਇਬ ਸਿੰਘ ਬੁੱਕਣਵਾਲ ਕੰਪਿਊਟਰ ਅਧਿਆਪਕ ਵੱਲੋਂ ਰਚਿਆ ਗਿਆ ਇਹ ਕਾਵਿ-ਸੰਗ੍ਰਹਿ ਉਨ੍ਹਾਂ ਦੀ ਸੰਵੇਦਨਸ਼ੀਲ ਸੋਚ, ਸਮਾਜ ਪ੍ਰਤੀ ਚਿੰਤਾ ਅਤੇ ਸਾਹਿਤਕ ਸਮਰਪਣ ਦਾ ਸੁੰਦਰ ਪ੍ਰਤੀਕ ਹੈ ਭਾਵੇਂ ਉਹ ਸਕੂਲ ਵਿਚ ਕੰਪਿਊਟਰ ਫੈਕਲਟੀ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਪਰ ਉਨ੍ਹਾਂ ਦੀ ਕਲਮ ਨੇ ਇਹ ਸਾਬਤ ਕੀਤਾ ਹੈ ਕਿ ਇੱਕ ਸੱਚਾ ਅਧਿਆਪਕ ਆਪਣੇ ਅੰਦਰ ਇੱਕ ਸਿਰਜਣਹਾਰ ਵੀ ਹੁੰਦਾ ਹੈ। ਉਨ੍ਹਾਂ ਦੀਆਂ ਕਵਿਤਾਵਾਂ ਵਿਚ ਮਨੁੱਖਤਾ, ਪ੍ਰੇਮ, ਸਮਾਜਿਕ ਸਰੋਕਾਰ, ਦੇਸ਼-ਪਿਆਰ ਅਤੇ ਜੀਵਨ ਦੇ ਅਨੇਕ ਪੱਖਾਂ ਨੂੰ ਬਹੁਤ ਹੀ ਸਧਾਰਨ ਤੇ ਪ੍ਰਭਾਵਸ਼ਾਲੀ ਭਾਸ਼ਾ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਮੌਕੇ ਇਕਬਾਲ ਸਿੰਘ, ਕੁਲਦੀਪ ਸਿੰਘ, ਜਗਸੀਰ ਸਿੰਘ, ਸਵਰਨਜੀਤ ਸਿੰਘ, ਸਤਪਾਲ ਸਿੰਘ, ਕਰਮਜੀਤ ਕੌਰ, ਸਰਿਤਾ ਰਾਣੀ, ਨਵਦੀਪ ਕੌਰ, ਜਸਪ੍ਰੀਤ ਕੌਰ, ਹਰਜਿੰਦਰ ਕੌਰ, ਹਰਜੀਤ ਕੌਰ, ਪਾਲ ਸਿੰਘ, ਅਮਨਦੀਪ ਕੌਰ , ਹਰਵਿੰਦਰ ਸਿੰਘ, ਜਤਿੰਦਰ ਕੌਰ, ਅਮੀਨਾ ਖਾਨ, ਮਨਪ੍ਰੀਤ ਕੌਰ, ਪਰਮਿੰਦਰ ਕੌਰ, ਅਮਨਦੀਪ ਗੋਇਲ, ਹਰਪ੍ਰੀਤ ਕੌਰ, ਤਨਵੀਰ ਅਹਿਮਦ, ਸਤਿੰਦਰਪਾਲ ਸਿੰਘ, ਚਰਨਜੀਤ ਸਿੰਘ, ਰਮਨਦੀਪ ਸਿੰਘ, ਵੀਰਪਾਲ ਕੌਰ, ਆਰਜੂ ਬੱਗਾ ਹਾਜ਼ਰ ਸਨ।