ਟੈਗੋਰ ਵਿਦਿਆਲਿਆ ਵਿਖੇ ਰੱਖੜੀ ਬਣਾਉਣ ਦੇ ਮੁਕਾਬਲੇ ਕਰਵਾਏ
ਲੌਂਗੋਵਾਲ, 30 ਅਗਸਤ (ਵਿਨੋਦ, ਖੰਨਾ) - ਟੈਗੋਰ ਵਿਦਿਆਲਿਆ ਸੀਨੀਅਰ ਸੈਕੰਡਰੀ ਸਕੂਲ ਲੌਂਗੋਵਾਲ ਵਿਖੇ ਰੱਖੜੀ ਅਤੇ ਕਾਰਡ ਬਣਾਉਣ ਦਾ ਮੁਕਾਬਲਾ ਉਤਸ਼ਾਹ ਅਤੇ ਖੁਸ਼ੀ ਨਾਲ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਆਪਣੀ ਕਲਾ, ਰਚਨਾਤਮਕਤਾ ਅਤੇ ਹੁਨਰ ਦਾ ਸੁੰਦਰ ਪ੍ਰਦਰਸ਼ਨ ਕੀਤਾ।
ਲੌਂਗੋਵਾਲ, 30 ਅਗਸਤ (ਵਿਨੋਦ, ਖੰਨਾ) - ਟੈਗੋਰ ਵਿਦਿਆਲਿਆ ਸੀਨੀਅਰ ਸੈਕੰਡਰੀ ਸਕੂਲ ਲੌਂਗੋਵਾਲ ਵਿਖੇ ਰੱਖੜੀ ਅਤੇ ਕਾਰਡ ਬਣਾਉਣ ਦਾ ਮੁਕਾਬਲਾ ਉਤਸ਼ਾਹ ਅਤੇ ਖੁਸ਼ੀ ਨਾਲ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਆਪਣੀ ਕਲਾ, ਰਚਨਾਤਮਕਤਾ ਅਤੇ ਹੁਨਰ ਦਾ ਸੁੰਦਰ ਪ੍ਰਦਰਸ਼ਨ ਕੀਤਾ। ਬੱਚਿਆਂ ਵੱਲੋਂ ਤਿਆਰ ਕੀਤੀਆਂ ਰੰਗ-ਬਿਰੰਗੀਆਂ ਅਤੇ ਸੁੰਦਰ ਰੱਖੜੀਆਂ ਅਤੇ ਕਾਰਡ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮੈਡਮ ਜਸਵਿੰਦਰ ਕੌਰ ਨੇ ਵਿਦਿਆਰਥੀਆਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਬੱਚਿਆਂ ਦੀ ਰਚਨਾਤਮਕ ਸੋਚ ਅਤੇ ਆਤਮ-ਵਿਸ਼ਵਾਸ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਸਕੂਲ ਦੇ ਮੈਨੇਜਮੈਂਟ ਮੈਂਬਰ ਕੁਲਦੀਪ ਸਿੰਘ ਮੰਡੇਰ, ਗੋਬਿੰਦ ਸਿੰਘ ਗਿੱਲ ਅਤੇ ਜਤਿੰਦਰ ਰਿਸ਼ੀ ਨੇ ਬੱਚਿਆਂ ਦੀ ਕਲਾ ਦੀ ਸ਼ਲਾਘਾ ਕੀਤੀ।