30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਸੀਵਰੇਜ ਬੋਰਡ ਕਾਮਿਆਂ ਵਲੋਂ ਸਕੱਤਰ ਸਥਾਨਕ ਸਰਕਾਰਾਂ ਨੂੰ ਧਰਨੇ ਦਾ ਨੋਟਿਸ

ਲੌਂਗੋਵਾਲ, 30 ਅਗਸਤ (ਵਿਨੋਦ ਸ਼ਰਮਾ) ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇੰਪਲਾਈਜ ਕੰਟਰੈਕਟ ਵਰਕਰਜ ਤੇ ਲੇਬਰ ਯੂਨੀਅਨ ਦਾ ਇਕ ਵਫਦ ਸਕੱਤਰ ਸਥਾਨਕ ਸਰਕਾਰਾਂ ਘਣਸ਼ਾਮ ਥੋਰੀ (ਆਈ. ਏ.

Ad Position 21
No active advertisement
ਵ੍ਰਿੰਦਾਵਨ ਵਿਖੇ ਭੰਡਾਰਾ ਲਗਾਉਣ ਲਈ ਲੌਂਗੋਵਾਲ ਤੋਂ ਰਸਦ ਲੈ ਕੇ ਰਵਾਨਾ ਹੁੰਦੇ ਹੋਏ ਸ਼ਰਧਾਲੂ। ਤਸਵੀਰ – ਵਿਨੋਦ 31-08-2026
ਲੌਂਗੋਵਾਲ, 30 ਅਗਸਤ (ਵਿਨੋਦ ਸ਼ਰਮਾ) ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇੰਪਲਾਈਜ ਕੰਟਰੈਕਟ ਵਰਕਰਜ ਤੇ ਲੇਬਰ ਯੂਨੀਅਨ ਦਾ ਇਕ ਵਫਦ ਸਕੱਤਰ ਸਥਾਨਕ ਸਰਕਾਰਾਂ ਘਣਸ਼ਾਮ ਥੋਰੀ (ਆਈ.ਏ.ਐਸ.) ਨੂੰ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ ਦੀ ਅਗਵਾਈ ਵਿੱਚ ਮਿਲਿਆ। ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਇਹ ਢੰਡੋਰਾ ਪਿੱਟਿਆ ਜਾ ਰਿਹਾ ਹੈ ਕਿ ਸੀਵਰੇਜ ਬੋਰਡ ਦੇ ਆਊਟਸੋਰਸ ਮੁਲਾਜ਼ਮਾਂ ਨੂੰ ਸਿੱਧਾ ਕੰਟਰੈਕਟ ਤੇ ਕੀਤਾ ਜਾ ਰਿਹਾ ਹੈ, ਪਰ ਸਥਾਨਕ ਸਰਕਾਰਾਂ ਵਿਭਾਗ ਦਾ।ਬਿਲਕੁਲ ਕੋਰਾ ਝੂਠ ਸਾਹਮਣੇ ਆ ਚੁੱਕਾ ਹੈ ਕਿਉੰਕਿ ਨਗਰ ਪੰਚਾਇਤਾਂ, ਨਗਰ ਕੌਂਸਲਾਂ ਨਗਰ ਅਤੇ ਕਾਰਪੋਰੇਸ਼ਨਾਂ ਦੇ ਵਿੱਚ ਕੰਮ ਕਰਦੇ ਆਊਟ ਸੋਰਸ ਮੁਲਾਜ਼ਮਾਂ ਨੂੰ ਹੀ ਪੱਕਾ ਕੀਤਾ ਜਾ ਰਿਹਾ ਹੈ। ਜਦਕਿ ਦੂਜੇ ਪਾਸੇ ਸੀਵਰੇਜ ਬੋਰਡ ਵਿੱਚ ਕੰਮ ਕਰਦੇ 2500 ਦੇ ਕਰੀਬ ਮੁਲਾਜ਼ਮਾਂ ਨੂੰ ਇਸ ਐਕਟ ਵਿੱਚੋਂ ਬਾਹਰ ਕੀਤਾ ਗਿਆ ਹੈ।ਸੂਬਾ ਆਗੂ ਖੰਨਾ ਦਾ ਕਹਿਣਾ ਇਸ ਤੋਂ ਪਹਿਲਾਂ ਸਾਡੀ ਜਥੇਬੰਦੀ ਦੀਆਂ ਸੀਵਰੇਜ ਬੋਰਡ ਦੇ ਉੱਚ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਜਿਸ ਦੇ ਵਿੱਚ ਉਨਾਂ ਵੱਲੋਂ ਆਖਿਆ ਗਿਆ ਕਿ ਸੀਵਰੇਜ ਬੋਰਡ ਦਾ ਪੂਰੇ ਪੰਜਾਬ ਦੇ ਵਿੱਚੋਂ ਇੱਕ ਵੀ ਮੁਲਾਜ਼ਮ ਇਸ ਐਕਟ ਦੇ ਅਧੀਨ ਨਹੀਂ ਆ ਰਿਹਾ। ਜਿਸ ਨੂੰ ਲੈ ਕੇ ਆਊਟਸੋਰਸ ਮੁਲਾਜ਼ਮਾਂ ਦੇ ਵਿੱਚ ਭਾਰੀ ਰੋਸ ਹੈ ਜਥੇਬੰਦੀ ਵੱਲੋਂ 1 ਸਤੰਬਰ ਨੂੰ ਪੂਰੇ ਪੰਜਾਬ ਦੀਆਂ ਵਾਟਰ ਸਪਲਾਈਆ ਅਤੇ ਸੀਵਰੇਜ ਸਿਸਟਮ ਬੰਦ ਕਰਕੇ ਮੁਕੰਮਲ ਹੜਤਾਲ ਕਰਨ ਤੋਂ ਬਾਅਦ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਦੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਣਮਿਥੇ ਸਮੇਂ ਲਈ ਧਰਨੇ ਤੇ ਜਾਣਗੇ। ਜਥੇਬੰਦੀ ਵੱਲੋਂ ਇਸ ਹੜਤਾਲ ਦਾ ਨੋਟਿਸ 20 ਦਿਨ ਪਹਿਲਾਂ ਕੈਬਨਿਟ ਮੰਤਰੀਆਂ, ਜਿਲ੍ਹਿਆਂ ਡਿਪਟੀ ਕਮਿਸ਼ਨਰ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਨੋਟਿਸ ਦਿੱਤੇ ਜਾ ਚੁੱਕੇ ਹਨ ।ਗੱਲਬਾਤ ਨਾ ਹੋਣ ਦੀ ਸੂਰਤ ਵਿੱਚ ਜਥੇਬੰਦੀ ਵੱਲੋਂ ਇਹ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸੀਵਰੇਜ ਆਊਟਸੋਰਸ ਮੁਲਾਜ਼ਮਾਂ ਨੂੰ ਸਿੱਧਾ ਠੇਕੇ ਤੇ ਲਿਆ ਕੇ ਰੈਗੂਲਰ ਨਹੀਂ ਕੀਤਾ ਜਾਂਦਾ। ਇਸ ਮੌਕੇ ਸੂਬਾ ਆਗੂ ਗਗਨਦੀਪ ਸਿੰਘ ਸੁਨਾਮ, ਗੁਰਵਿੰਦਰ ਸਿੰਘ ਲਹਿਰਾਗਾਗਾ, ਯਾਦਵਿੰਦਰ ਸਿੰਘ ਚੀਮਾ, ਪਰਦੀਪ ਸਿੰਘ ਭੀਖੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦਾ ਐੱਸ.ਸੀ ਸੈੱਲ ਉਮੀਦਵਾਰਾਂ ਦੀ ਜਿੱਤ ਲਈ ਹਰ ਉੱਦਮ ਕਰੇਗਾ–ਜੱਸੀ ਕਰਤਾਰਪੁਰਾ ਅਗਲੀ ਖ਼ਬਰ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
Ad Position 24