ਸ਼ਾਨਦਾਰ ਪ੍ਰਬੰਧਾਂ ਲਈ ਮੈਨੇਜਰ ਅਮਰੀਕ ਸਿੰਘ ਬਰਨਾਲਾ ਦਾ ਸਨਮਾਨ
ਲੌਂਗੋਵਾਲ, 30 ਅਗਸਤ (ਵਿਨੋਦ, ਖੰਨਾ) - ਗੁਰਦੁਆਰਾ ਸਾਹਿਬ ਚੁੱਲ੍ਹੇ ਬਾਬਾ ਆਲਾ ਸਿੰਘ ਲੌਂਗੋਵਾਲ ਵਿਖੇ ਤਾਇਨਾਤ ਮੈਨੇਜਰ ਅਮਰੀਕ ਸਿੰਘ ਬਰਨਾਲਾ ਵੱਲੋਂ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਬਦਲੇ ਇਲਾਕਾ ਨਿਵਾਸੀ ਸਮੂਹ ਸੰਗਤ ਅਤੇ ਸ਼੍ਰੋਅਦ (ਬ) ਦੇ ਹਲਕਾ ਸੁਨਾਮ ਤੋਂ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਵਲੋਂ ਸਨਮਾਨ ਕੀਤਾ ਗਿਆ ਹੈ। ਮੈਨੇਜਰ ਅਮਰੀਕ ਸਿੰਘ ਬਰਨਾਲਾ ਨੇ ਲੌਂਗੋਵਾਲ ਵਿਖੇ ਅਹੁਦਾ ਸੰਭਾਲਣ ਉਪਰੰਤ ਸੰਗਤਾਂ ਦੇ ਸਹਿਯੋਗ ਦੇ ਨਾਲ ਵੱਡੀ ਪੱਧਰ ’ਤੇ ਕੰਮ ਸ਼ੁਰੂ ਕੀਤੇ ਹੋਏ ਹਨ।
ਲੌਂਗੋਵਾਲ, 30 ਅਗਸਤ (ਵਿਨੋਦ, ਖੰਨਾ) - ਗੁਰਦੁਆਰਾ ਸਾਹਿਬ ਚੁੱਲ੍ਹੇ ਬਾਬਾ ਆਲਾ ਸਿੰਘ ਲੌਂਗੋਵਾਲ ਵਿਖੇ ਤਾਇਨਾਤ ਮੈਨੇਜਰ ਅਮਰੀਕ ਸਿੰਘ ਬਰਨਾਲਾ ਵੱਲੋਂ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਬਦਲੇ ਇਲਾਕਾ ਨਿਵਾਸੀ ਸਮੂਹ ਸੰਗਤ ਅਤੇ ਸ਼੍ਰੋਅਦ (ਬ) ਦੇ ਹਲਕਾ ਸੁਨਾਮ ਤੋਂ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਵਲੋਂ ਸਨਮਾਨ ਕੀਤਾ ਗਿਆ ਹੈ। ਮੈਨੇਜਰ ਅਮਰੀਕ ਸਿੰਘ ਬਰਨਾਲਾ ਨੇ ਲੌਂਗੋਵਾਲ ਵਿਖੇ ਅਹੁਦਾ ਸੰਭਾਲਣ ਉਪਰੰਤ ਸੰਗਤਾਂ ਦੇ ਸਹਿਯੋਗ ਦੇ ਨਾਲ ਵੱਡੀ ਪੱਧਰ ’ਤੇ ਕੰਮ ਸ਼ੁਰੂ ਕੀਤੇ ਹੋਏ ਹਨ। ਜਿਨ੍ਹਾਂ ਵਿਚ ਗੁਰੂ ਘਰ ਦੀਆਂ ਜ਼ਮੀਨਾਂ ਪੱਧਰ ਕਰਨਾ, ਪੁਰਾਣੀਆਂ ਇਮਾਰਤਾਂ ਦੀ ਸਾਂਭ ਸੰਭਾਲ ਅਤੇ ਨਵੀਆਂ ਇਮਾਰਤਾਂ ਲਈ ਕੰਮ ਸ਼ੁਰੂ ਕਰਨਾ, ਲੰਗਰ ਪ੍ਰਬੰਧਾ ਲਈ ਸੁਧਾਰ ਕਰਨਾ ਅਤੇ ਗੁਰੂ ਕੇ ਪ੍ਰਬੰਧਾ ਲਈ ਹਰ ਵਕਤ ਨਵੇਂ ਉਪਰਾਲੇ ਕਰਨ ਸਮੇਤ ਕਈ ਸ਼ਲਾਘਾ ਯੋਗ ਕਦਮ ਪੁੱਟੇ ਜਾ ਰਹੇ ਹਨ। ਇਸ ਤੋਂ ਇਲਾਵਾ ਹਾਲ ਹੀ ਵਿਚ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਰੰਭ ਹੋਏ ਮੀਰੀ ਪੀਰੀ ਖਾਲਸਾ ਮਾਰਚ ਦਾ ਲੌਂਗੋਵਾਲ ਵਿਖੇ ਰਾਤਰੀ ਵਿਸ਼ਰਾਮ ਲਈ ਪੁੱਜਣ ’ਤੇ ਵੀ ਸ਼ਲਾਘਾਯੋਗ ਪ੍ਰਬੰਧ ਕੀਤੇ। ਨਗਰ ਕੀਰਤਨ ਵਿੱਚ ਸ਼ਾਮਲ 300 ਸਿੰਘਾਂ ਦੇ ਰਾਤ ਦੇ ਠਹਿਰਰਾਓ ਲਈ ਪਿੰਡ ਦੀ ਸੰਗਤ ਦੇ ਸਹਿਯੋਗ ਨਾਲ ਵੱਖ ਵੱਖ ਘਰਾਂ ਵਿੱਚ ਕਮਰੇ ਲੈ ਕੇ ਪ੍ਰਬੰਧ ਕੀਤੇ ਗਏ ਅਤੇ ਗੁਰੂ ਕੇ ਲੰਗਰ ਵੀ ਬਹੁਤ ਵਧੀਆ ਢੰਗ ਨਾਲ ਤਿਆਰ ਕੀਤੇ ਗਏ। ਇਸ ਤੋਂ ਇਲਾਵਾ ਨਗਰ ਕੀਰਤਨ ਦੇ ਰਸਤੇ ਵਿਚ ਅਤੇ ਗੁਰੂ ਘਰ ਉਤੇ ਸੁੰਦਰ ਲੜੀਆ ਦੀ ਸਜਾਵਟ ਕੀਤੀ ਗਈ। ਇਹਨਾਂ ਪ੍ਰਬੰਧਾਂ ਦੇ ਚੱਲਦਿਆਂ ਇਲਾਕਾ ਨਿਵਾਸੀਆਂ ਵਲੋਂ ਮੈਨੇਜਰ ਅਮਰੀਕ ਸਿੰਘ ਬਰਨਾਲਾ ਨੂੰ ਉਚੇਚੇ ਤੌਰ ’ਤੇ ਸਨਮਾਨਿਤ ਕਰਨ ਦਾ ਫੈਸਲਾ ਕੀਤਾ । ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਅਪਣੀ ਪੂਰੀ ਟੀਮ ਸਮੇਤ ਗੁਰਦੁਆਰਾ ਚੁੱਲੇ ਬਾਬਾ ਆਲਾ ਸਿੰਘ ਵਿਖੇ ਪੁੱਜ ਕੇ ਮੈਨੇਜਰ ਅਮਰੀਕ ਸਿੰਘ ਦਾ ਸਨਮਾਨ ਕੀਤਾ। ਗੁ: ਸਾਹਿਬ ਚੁਲ੍ਹੇ ਬਾਬਾ ਆਲਾ ਸਿੰਘ ਲੌਂਗੋਵਾਲ ਵਿਖੇ ਉਹਨਾਂ ਦਾ ਗੁਰੂ ਬਖਸ਼ਿਸ਼ ਸਿਰੋਪਾਓ ਨਾਲ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ। ਇਸ ਮੌਕੇ ਗੁਰਮੀਤ ਸਿੰਘ ਲੱਲੀ ਸੁਬਾ ਡੈਲੀਗੇਟ, ਬੀਬੀ ਪਰਮਿੰਦਰ ਕੌਰ ਬਰਾੜ ਹਲਕਾ ਪ੍ਰਧਾਨ ਇਸਤਰੀ ਅਕਾਲੀ ਦਲ, ਇਸ਼ਵਿੰਦਰ ਸਿੰਘ ਬਿੰਦੀ, ਹਰਦੀਪ ਸਿੰਘ ਮਹਿਮੇ ਕਾ, ਜਗਸੀਰ ਸਿੰਘ ਬਬਲਾ, ਸਰਪੰਚ ਸੁਖਵਿੰਦਰ ਸਿੰਘ ਚਹਿਲ, ਜਸਵਿੰਦਰ ਸਿੰਘ ਦੁੱਲਟ ਜ਼ਿਲ੍ਹਾ ਮੀਤ ਪ੍ਰਧਾਨ, ਸੰਦੀਪ ਕੌਰ ਖਰਾਸੀਆ ਸ਼ਹਿਰੀ ਪ੍ਰਧਾਨ, ਰਵਿੰਦਰ ਸਿੰਘ ਰੰਧਾਵਾ, ਹਰਮੇਸ਼ ਸਿੰਘ ਸਿੱਧੂ, ਸਤਿਗੁਰ ਸਿੰਘ ਸ਼ੇਰੋਂ, ਬਚਿੱਤਰ ਸਿੰਘ ਮੱਟ, ਗੁਰਜੰਟ ਸਿੰਘ ਪ੍ਰਧਾਨ ਲੋਕਲ ਕਮੇਟੀ, ਪਰਮਜੀਤ ਸਿੰਘ ਭੋਲਾ, ਗੁਰਮੀਤ ਸਿੰਘ ਸਿੱਧੂ, ਭਗਵੰਤ ਸਿੰਘ ਸਰਕਲ ਪ੍ਰਧਾਨ, ਗੁਰਸੇਵਕ ਸਿੰਘ ਸਿੱਧੂ, ਕਮਲ ਬਰਾੜ, ਗਗਨਦੀਪ ਸਿੰਘ ਹੈਡ ਗ੍ਰੰਥੀ, ਰਾਜਵੀਰ ਸਿੰਘ ਅਕਾਊਂਟੈਂਟ, ਨਿਰਮਲ ਸਿੰਘ ਰੀਕਾਰਡ ਕੀਪਰ, ਲਵਪ੍ਰੀਤ ਸਿੰਘ ਸਹਾਇਕ ਸਟੋਰ ਕੀਪਰ, ਜਗਸੀਰ ਸਿੰਘ ਗਾਂਧੀ, ਕੁਲਦੀਪ ਸਿੰਘ ਦੂਲੋ, ਗੁਰਅਮ੍ਰਿਤਪਾਲ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।