ਪਵਨ ਕੁਮਾਰ ਹੋਸ਼ੀ ਦਾ ਗ਼ਜ਼ਲ-ਸੰਗ੍ਰਹਿ ‘ਦਿਲ ਦੇ ਨੇੜੇ’ ਲੋਕ ਅਰਪਣ 6 ਨੂੰ
ਸੰਗਰੂਰ, 31 ਅਗਸਤ (ਸੁਖਵਿੰਦਰ ਸਿੰਘ ਫੁੱਲ) - ਮਾਲਵਾ ਲਿਖਾਰੀ ਸਭਾ ਸੰਗਰੂਰ ਵੱਲੋਂ ਲੇਖਕ ਭਵਨ ਸੰਗਰੂਰ ਵਿਖੇ 6 ਸਤੰਬਰ ਨੂੰ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਚਰਚਿਤ ਗ਼ਜ਼ਲਕਾਰ ਪਵਨ ਕੁਮਾਰ ਹੋਸ਼ੀ ਦਾ ਪਲੇਠਾ ਗ਼ਜ਼ਲ-ਸੰਗ੍ਰਹਿ ‘ਦਿਲ ਦੇ ਨੇੜੇ’ ਲੋਕ ਅਰਪਣ ਕੀਤਾ ਜਾਵੇਗਾ। ਇਸ ਗ਼ਜ਼ਲ-ਸੰਗ੍ਰਹਿ ਤੋਂ ਪਹਿਲਾਂ ਉਨ੍ਹਾਂ ਦਾ ਇੱਕ ਕਾਵਿ-ਸੰਗ੍ਰਹਿ ‘ਬੰਦ ਦਰਵਾਜ਼ੇ ਦੀ ਝਾਤ’ ਵੀ ਪ੍ਰਕਾਸ਼ਿਤ ਹੋ ਚੁੱਕਿਆ ਹੈ।
ਸੰਗਰੂਰ, 31 ਅਗਸਤ (ਸੁਖਵਿੰਦਰ ਸਿੰਘ ਫੁੱਲ) - ਮਾਲਵਾ ਲਿਖਾਰੀ ਸਭਾ ਸੰਗਰੂਰ ਵੱਲੋਂ ਲੇਖਕ ਭਵਨ ਸੰਗਰੂਰ ਵਿਖੇ 6 ਸਤੰਬਰ ਨੂੰ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਚਰਚਿਤ ਗ਼ਜ਼ਲਕਾਰ ਪਵਨ ਕੁਮਾਰ ਹੋਸ਼ੀ ਦਾ ਪਲੇਠਾ ਗ਼ਜ਼ਲ-ਸੰਗ੍ਰਹਿ ‘ਦਿਲ ਦੇ ਨੇੜੇ’ ਲੋਕ ਅਰਪਣ ਕੀਤਾ ਜਾਵੇਗਾ। ਇਸ ਗ਼ਜ਼ਲ-ਸੰਗ੍ਰਹਿ ਤੋਂ ਪਹਿਲਾਂ ਉਨ੍ਹਾਂ ਦਾ ਇੱਕ ਕਾਵਿ-ਸੰਗ੍ਰਹਿ ‘ਬੰਦ ਦਰਵਾਜ਼ੇ ਦੀ ਝਾਤ’ ਵੀ ਪ੍ਰਕਾਸ਼ਿਤ ਹੋ ਚੁੱਕਿਆ ਹੈ। ਸਭਾ ਦੇ ਪ੍ਰੈੱਸ ਸਕੱਤਰ ਪਵਨ ਕੁਮਾਰ ਹੋਸ਼ੀ ਨੇ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਲੇਖਕ ਅਤੇ ਚਿੰਤਕ ਸ੍ਰੀ ਮੋਹਨ ਸ਼ਰਮਾ ਸਾਬਕਾ ਨਿਰਦੇਸ਼ਕ ਨਸ਼ਾ ਛਡਾਊ ਕੇਂਦਰ ਸੰਗਰੂਰ ਕਰਨਗੇ। ਨਾਮਵਰ ਸਾਹਿਤਕਾਰ ਸ੍ਰੀ ਸੁਰਿੰਦਰ ਸਿੰਘ ਸੁੰਨੜ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਪੁਸਤਕ ਸਬੰਧੀ ਪਰਚਾ ਲੇਖਕ ਅਤੇ ਆਲੋਚਕ ਤਰਲੋਚਨ ਮੀਰ ਪੜ੍ਹਨਗੇ। ਵਿਚਾਰ-ਚਰਚਾ ਵਿੱਚ ਡਾ. ਮੀਤ ਖਟੜਾ, ਡਾ. ਮਨੀਸ਼ਾ ਰਾਣੀ, ਪ੍ਰਿੰ. ਸੰਤ ਸਿੰਘ ਬੀਹਲਾ, ਸੁਰਿੰਦਰ ਸ਼ਰਮਾ ਨਾਗਰਾ ਅਤੇ ਜੰਗੀਰ ਸਿੰਘ ਰਤਨ ਹਿੱਸਾ ਲੈਣਗੇ। ਇਸ ਮੌਕੇ ਜਨਮ ਅਸ਼ਟਮੀ ਅਤੇ ਅਧਿਆਪਕ ਦਿਵਸ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਵੀ ਹੋਵੇਗਾ।