ਉੱਭਰਦੇ ਦੌੜਾਕ ਜਸਕਰਨ ਸਿੰਘ ਨੇ ਜਿੱਤੇ 3 ਤਗਮੇ
ਸਰਕਾਰੀ ਹਸਪਤਾਲ ਵਿਖੇ ਮਰੀਜ਼ਾਂ ਦੇ ਐਂਟੀ-ਰੈਬੀਜ਼ ਵੈਕਸੀਨ ਦੇ ਟੀਕੇ ਉਸੇ ਦਿਨ ਨਾ ਲਗਾਉਣ ਕਾਰਨ ਮਰੀਜ਼ਾਂ ’ਚ ਭਾਰੀ ਰੋਸ
ਭਵਾਨੀਗੜ੍ਹ 31 ਅਗਸਤ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ) : ਬੀਤੇ ਕੁਝ ਦਿਨ ਪਹਿਲਾ ਸ਼ਹਿਰ ਦੇ ਮੇਨ ਬਾਜ਼ਾਰ ’ਚ ਇਕ ਕੁੱਤੇ ਵਲੋਂ ਕਈ ਵਿਅਕਤੀਆਂ ਨੂੰ ਵੱਢ ਕੇ ਜਖ਼ਮੀ ਕਰ ਦੇਣ ਕਾਰਨ ਸਥਾਨਕ ਸਰਕਾਰੀ ਹਸਪਤਾਲ ਵਿਖੇ ਇਲਾਜ ਕਰਵਾਉਣ ਗਏ ਮਰੀਜ਼ਾਂ ਨੂੰ ਹਲਾਕ ਤੋਂ ਬਚਾਉਣ ਦੇ ਲਈ ਉਸੇ ਦਿਨੇ ਐਂਟੀ-ਰੈਬੀਜ਼ ਵੈਕਸੀਨ ਦੇ ਟੀਕੇ ਨਾ ਲਗਾਉਣ ਕਾਰਨ ਮਰੀਜ਼ਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਸਬੰਧੀ ਮਰੀਜ਼ਾਂ ਵਲੋਂ ਸਥਾਨਕ ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਨੂੰ ਇਕ ਲਿਖ਼ਤੀ ਸ਼ਿਕਾਇਤ ਵੀ ਕੀਤੀ ਗਈ ਹੈ।
ਆ
ਆਪਣੇ ਜਿੱਤੇ ਹੋਏ ਤਗਮੇ ਵਿਖਾਉਂਦਾ ਹੋਇਆ ਦੌੜਾਕ ਜਸਕਰਨ ਸਿੰਘ।
01-09-2026
ਭਵਾਨੀਗੜ੍ਹ 31 ਅਗਸਤ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ) : ਬੀਤੇ ਕੁਝ ਦਿਨ ਪਹਿਲਾ ਸ਼ਹਿਰ ਦੇ ਮੇਨ ਬਾਜ਼ਾਰ ’ਚ ਇਕ ਕੁੱਤੇ ਵਲੋਂ ਕਈ ਵਿਅਕਤੀਆਂ ਨੂੰ ਵੱਢ ਕੇ ਜਖ਼ਮੀ ਕਰ ਦੇਣ ਕਾਰਨ ਸਥਾਨਕ ਸਰਕਾਰੀ ਹਸਪਤਾਲ ਵਿਖੇ ਇਲਾਜ ਕਰਵਾਉਣ ਗਏ ਮਰੀਜ਼ਾਂ ਨੂੰ ਹਲਾਕ ਤੋਂ ਬਚਾਉਣ ਦੇ ਲਈ ਉਸੇ ਦਿਨੇ ਐਂਟੀ-ਰੈਬੀਜ਼ ਵੈਕਸੀਨ ਦੇ ਟੀਕੇ ਨਾ ਲਗਾਉਣ ਕਾਰਨ ਮਰੀਜ਼ਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਸਬੰਧੀ ਮਰੀਜ਼ਾਂ ਵਲੋਂ ਸਥਾਨਕ ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਨੂੰ ਇਕ ਲਿਖ਼ਤੀ ਸ਼ਿਕਾਇਤ ਵੀ ਕੀਤੀ ਗਈ ਹੈ। ਇਸ ਸਬੰਧੀ 8 ਮਰੀਜ਼ਾਂ ਨੇ ਲਿਖ਼ਤੀ ਸ਼ਿਕਾਇਤ ਵਿਚ ਦੱਸਿਆ ਕਿ ਬੀਤੇ ਦਿਨੀ 24 ਅਗਸਤ ਨੂੰ ਸ਼ਹਿਰ ਦੇ ਮੇਨ ਬਾਜ਼ਾਰ ਵਿਚ ਇਕ ਕੁੱਤੇ ਦੁਆਰਾ ਕਈ ਵਿਅਕਤੀਆਂ ਨੂੰ ਕੱਟ ਲਿਆ ਗਿਆ ਸੀ ਜਦੋਂ ਉਹ ਸਥਾਨਕ ਸਰਕਾਰੀ ਹਸਪਤਾਲ ਵਿਖੇ ਇਲਾਜ ਕਰਵਾਉਣ ਲਈ ਗਏ ਸੀ ਤਾਂ ਡਾਕਟਰਾਂ ਵਲੋਂ ਉਨ੍ਹਾਂ ਨੂੰ ਹਲਕਾ ਤੋਂ ਬਚਾਉਣ ਦੇ ਲਈ ਐਂਟੀ-ਰੈਬੀਜ਼ ਵੈਕਸੀਨ ਦਵਾਈ ਦੇ ਟੀਕੇ ਨਹੀਂ ਲਗਾਏ ਗਏ। ਡਾਕਟਰਾਂ ਵਲੋਂ ਮਰੀਜ਼ਾਂ ਦੇ ਦਰਦ ਨਿਵਾਰਕ ਅਤੇ ਟੈਟਨਸ ਵਗੈਰਾ ਦੇ ਟੀਕੇ ਲਗਾ ਕੇ ਹੀ ਉਨ੍ਹਾਂ ਨੂੰ ਘਰ ਵਾਪਸ ਭੇਜ ਦਿੱਤਾ ਸੀ। ਇਸ ਲਈ ਉਨ੍ਹਾਂ ਨੇ ਹਸਪਤਾਲ ਵਿਚੋਂ ਮੌਕੇ ’ਤੇ ਸਹੀ ਇਲਾਜ ਨਾ ਮਿਲਣ ਕਾਰਨ ਇਸ ਦੀ ਸ਼ਿਕਾਇਤ ਸੀਨੀਅਰ ਮੈਡੀਕਲ ਅਫ਼ਸਰ ਕੋਲ ਕਰਕੇ ਇਸ ਦੀ ਜਾਂਚ ਪੜਤਾਲ ਕਰਨ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਸਥਾਨਕ ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਹੀਪ ਕੌਰ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਲਿਖ਼ਤੀ ਸ਼ਿਕਾਇਤ ਆਈ ਹੈ ਜਿਸ ਸਬੰਧੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਅਗਰ ਇਕੱਠੇ 45 ਮਰੀਜ਼ ਵੀ ਆ ਜਾਣ ਤਾਂ ਉਸ ਦੇ ਇਲਾਜ ਲਈ ਵੀ ਐਂਟੀ- ਰੈਬੀਜ਼ ਵੈਕਸੀਨ ਦੇ ਟੀਕੇ ਮੌਜੂਦ ਹੈ। ਪਰ ਉਸ ਦਿਨ ਡਿਊਟੀ ਡਾਕਟਰ ਵਲੋਂ ਮਰੀਜ਼ਾਂ ਦੇ ਐਂਟੀ-ਰੈਬੀਜ਼ ਵੈਕਸੀਨ ਦੇ ਟੀਕੇ ਕਿਉਂ ਨਹੀਂ ਲਗਾਏ ਗਏ ਇਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਗਲੇ ਦਿਨ ਪਹੁੰਚੇ 8-10 ਮਰੀਜ਼ਾਂ ਦੇ ਹਸਪਤਾਲ ਵਿਚ ਐਂਟੀ-ਰੈਬੀਜ਼ ਵੈਕਸੀਨ ਦੇ ਟੀਕੇ ਲਗਾ ਦਿੱਤੇ ਗਏ ਸੀ।