31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਸੂਬਾ ਸਰਕਾਰ ਨੂੰ ਮਿੰਨੀ ਨਹਿਰ ਦੀ ਖੁਦਾਈ ਦਾ ਕੰਮ ਚਾਲੂ ਕਰਨ ਦੀ ਗੁਹਾਰ

ਮਲੇਰਕੋਟਲਾ, 31 ਅਗਸਤ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਸੂਬਾ ਸਰਕਾਰ ਨੂੰ ਗੁਹਾਰ ਲਗਾਉਂਦਿਆਂ ਆਖਿਆ ਕਿ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਜੇਕਰ ਮਿੰਨੀ ਨਹਿਰ ਦੀ ਖੁਦਾਈ ਦਾ ਕੰਮ ਚਾਲੂ ਨਾ ਕੀਤਾ ਗਿਆ ਤਾਂ ਅਗਲੇ ਸਮੇਂ ਨੂੰ ਕਰੀਬ 60 ਪਿੰਡਾਂ ਦੀ ਜ਼ਮੀਨ ਦਾ ਬਹੁਤਾ ਰਕਬਾ ਬੰਜਰ ਹੋ ਜਾਵੇਗਾ। ਅਮਰਗੜ੍ਹ, ਧੂਰੀ, ਮਹਿਲ ਕਲਾਂ ਤੇ ਮਾਲੇਰਕੋਟਲਾ ਦੇ ਕਰੀਬ 60 ਪਿੰਡਾਂ ਨੂੰ ਪਹਿਲੀ ਵਾਰ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਰ੍ਹਿਆਂ ਦੇ ਸੰਘਰਸ਼ ਤੇ ਯਤਨਾਂ ਸਦਕਾ ਨਹਿਰੀ ਪਾਣੀ ਮਿਲਣ ਦੀ ਉਮੀਦ ਜਾਗੀ ਹੈ ।

Ad Position 21
No active advertisement
ਅਜੀਤ ਡੈਸਕ 01-09-2026
ਮਲੇਰਕੋਟਲਾ, 31 ਅਗਸਤ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਸੂਬਾ ਸਰਕਾਰ ਨੂੰ ਗੁਹਾਰ ਲਗਾਉਂਦਿਆਂ ਆਖਿਆ ਕਿ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਜੇਕਰ ਮਿੰਨੀ ਨਹਿਰ ਦੀ ਖੁਦਾਈ ਦਾ ਕੰਮ ਚਾਲੂ ਨਾ ਕੀਤਾ ਗਿਆ ਤਾਂ ਅਗਲੇ ਸਮੇਂ ਨੂੰ ਕਰੀਬ 60 ਪਿੰਡਾਂ ਦੀ ਜ਼ਮੀਨ ਦਾ ਬਹੁਤਾ ਰਕਬਾ ਬੰਜਰ ਹੋ ਜਾਵੇਗਾ। ਅਮਰਗੜ੍ਹ, ਧੂਰੀ, ਮਹਿਲ ਕਲਾਂ ਤੇ ਮਾਲੇਰਕੋਟਲਾ ਦੇ ਕਰੀਬ 60 ਪਿੰਡਾਂ ਨੂੰ ਪਹਿਲੀ ਵਾਰ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਰ੍ਹਿਆਂ ਦੇ ਸੰਘਰਸ਼ ਤੇ ਯਤਨਾਂ ਸਦਕਾ ਨਹਿਰੀ ਪਾਣੀ ਮਿਲਣ ਦੀ ਉਮੀਦ ਜਾਗੀ ਹੈ । ਇਹ ਕਹਿਣਾ ਹੈ ਜਰਨੈਲ ਸਿੰਘ ਜਹਾਂਗੀਰ ਪ੍ਰਧਾਨ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਪੰਜਾਬ, ਸੀਨੀਅਰ ਆਗੂ ਸੁਖਵਿੰਦਰ ਸਿੰਘ ਚੁੰਘਾ, ਅਮਰੀਕ ਸਿੰਘ, ਚਮਕੌਰ ਸਿੰਘ, ਹਮੀਰ ਸਿੰਘ ਦਾ । ਉਨ੍ਹਾਂ ਕਿਹਾ ਕਿ ਅਸੀਂ ਨਹਿਰੀ ਪਾਣੀ ਲੈਣ ਲਈ 4 ਸਾਲਾਂ ਤੋਂ ਸੰਘਰਸ਼ ਕੀਤਾ ਹੈ ਸਾਡੇ ਨਾਲ ਸੰਘਰਸ਼ ਵਿੱਚ ਸ਼ਾਮਿਲ ਲੋਕ ਹੁਣ ਨਹਿਰ ਨੂੰ ਰੋਕਣ ਲਈ ਉਤਾਵਲੇ ਹਨ, ਇਹ ਹੀ ਲੋਕ ਪਹਿਲਾਂ ਸਾਡੇ ਨਾਲ ਧਰਨੇ ‘ਤੇ ਬੈਠਦੇ ਹੁੰਦੇ ਸੀ । ਕਿਸਾਨ ਆਗੂਆਂ ਨੇ ਆਖਿਆ ਜ਼ਮੀਨ ਸਰਕਾਰ ਨਹੀਂ ਖੋਹ ਰਹੀ ਇਹ ਤਾਂ ਸਾਡੀ ਸਾਰੇ ਪਿੰਡਾਂ ਦੀ ਮੰਗ ਸੀ ਜੋ ਪਿਛਲੇ ਚਾਰ ਸਾਲਾ ਤੋਂ ਸਰਕਾਰ ਨਾਲ ਸੰਘਰਸ਼ ਕਰਕੇ ਮੰਨਵਾਈ ਹੈ । ਸਰਕਾਰ ਮੁਆਵਜ਼ਾ ਦੇ ਰਹੀ ਹੈ ਫਿਰ ਵੀ ਪਤਾ ਨਹੀਂ ਕਿਉਂ ਕੁਝ ਲੋਕਾਂ ਵੱਲੋਂ ਨਹਿਰ ਦੀ ਖੁਦਾਈ ਦੇ ਵਿੱਚ ਅੜਿਕਾ ਪਾਇਆ ਜਾ ਰਿਹਾ ਹੈ । ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਨੇ ਕਿਹਾ ਕਿ ਕੁਝ ਉਹ ਆਗੂ ਨਹਿਰ ਦਾ ਵਿਰੋਧ ਕਰ ਰਹੇ ਹਨ ਜਿਨਾਂ ਦੇ ਆਪਣੇ ਜ਼ਮੀਨੀ ਰਕਬੇ ਨੂੰ ਨਹਿਰੀ ਪਾਣੀ ਲੱਗ ਰਿਹਾ ਹੈ । ਸਰਕਾਰ ਨੂੰ ਅਪੀਲ ਕਰਦਿਆਂ ਉਨ੍ਹਾਂ ਆਖਿਆ ਕਿ ਜਲਦੀ ਤੋਂ ਜਲਦੀ ਇਨ੍ਹਾਂ ਪਿੰਡਾਂ ਦੇ ਰਕਬੇ ਨੂੰ ਬਚਾਉਣ ਲਈ ਨਹਿਰੀ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਜਾਵੇ ਤਾਂ ਜੋ ਵੱਖ-ਵੱਖ ਹਲਕਿਆਂ ਦੇ ਇਹ 60 ਪਿੰਡ ਮਾਰੂਥਲ ਬਣਨ ਤੋਂ ਬਚ ਜਾਣ ਤੇ ਇਥੇ ਦੀਆਂ ਜ਼ਮੀਨਾਂ, ਪਾਣੀਂ ਤੇ ਜੀਵਨ ਬਚਿਆ ਰਹੇ । ਜਿਕਰਯੋਗ ਹੈ ਕਿ ਜਿੱਥੇ ਇੱਕ ਪਾਸੇ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਮਿੰਨੀ ਨਹਿਰ ਦੀ ਖੁਦਾਈ ਦਾ ਕੰਮ ਚਾਲੂ ਕਰਨ ਦੇ ਲਈ ਸਰਕਾਰ ਨੂੰ ਗੁਹਾਰ ਲਗਾਈ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਜਿਨ੍ਹਾਂ ਕਿਸਾਨਾਂ ਦੇ ਖੇਤਾਂ ਵਿੱਚੋਂ ਨਹਿਰ ਨਿਕਲਦੀ ਹੈ ਉਨ੍ਹਾਂ ਵਲੋਂ ਨਹਿਰ ਨੂੰ ਰੋਕਣ ਲਈ ਚਾਰਾਜੋਈ ਕਰਨੀ ਸ਼ੁਰੂ ਕਰ ਦਿੱਤੀ ਹੈ । ਇਸ ਮੌਕੇ ਦਰਸ਼ਨ ਸਿੰਘ, ਰਣਜੀਤ ਸਿੰਘ , ਪਰਮਜੀਤ ਸਿੰਘ, ਪਰਮੇਲ ਸਿੰਘ ਹਥਨ, ਜਸਪਾਲ ਸਿੰਘ, ਦਰਸ਼ਨ ਸਿੰਘ, ਮਨਪ੍ਰੀਤ ਸਿੰਘ ਈਸਾਪੁਰ, ਗੁਰਜੀਤ ਸਿੰਘ, ਕੁਲਦੀਪ ਸਿੰਘ, ਸੁੱਖਾ ਪ੍ਰਧਾਨ ਸੁਸਾਇਟੀ ਫਰਵਾਹੀ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਜ਼ਿਲ੍ਹੇ ਦੇ ਦੋ ਦਰਜ਼ਨ ਆਗੂ ਸ਼੍ਰੋਮਣੀ ਅਕਾਲੀ ਦਲ (ਬ) ਦੇ ਜਨਰਲ ਕੌਂਸਲ ਮੈਂਬਰ ਨਿਯੁਕਤ ਅਗਲੀ ਖ਼ਬਰ ਨਗਰ ਪੰਚਾਇਤ ਅਮਰਗੜ੍ਹ ਵਲੋਂ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ
Ad Position 24