ਬਠਿੰਡਾ ਜ਼ਿਲ੍ਹੇ ਦੇ ਦੋ ਦਰਜ਼ਨ ਆਗੂ ਸ਼੍ਰੋਮਣੀ ਅਕਾਲੀ ਦਲ (ਬ) ਦੇ ਜਨਰਲ ਕੌਂਸਲ ਮੈਂਬਰ ਨਿਯੁਕਤ
ਬਠਿੰਡਾ, 31 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਵਾਧਾ ਕਰਦਿਆਂ 8 ਜ਼ਿਲਿਆਂ ਦੇ ਸੀਨੀਅਰ ਆਗੂਆਂ ਦੀ ਪਾਰਟੀ ਦੀ ਜਨਰਲ ਕੌਂਸਲ ਦੇ ਮੈਂਬਰਾਂ ਵਜੋਂ ਨਿਯੁਕਤੀ ਕੀਤੀ ਗਈ ਹੈ, ਜਿਸ ਵਿਚ ਜਿਲ੍ਹਾ ਬਠਿੰਡਾ ਦੇ ਦੋ ਦਰਜ਼ਨ ਤੋਂ ਵੱਧ ਆਗੂਆਂ ਨੂੰ ਸਥਾਨ ਦਿੱਤਾ ਗਿਆ ਹੈ। ਇਸ ਸਬੰਧੀ ਪਾਰਟੀ ਦੇ ਸੀਨੀਅਰ ਉੱਪ-ਪ੍ਰਧਾਨ ਤੇ ਸਕੱਡਰ ਡਾ.
ਪ
ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੀਆਂ ਨਿਯੁਕਤੀਆਂ
01-09-2026
ਬਠਿੰਡਾ, 31 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਵਾਧਾ ਕਰਦਿਆਂ 8 ਜ਼ਿਲਿਆਂ ਦੇ ਸੀਨੀਅਰ ਆਗੂਆਂ ਦੀ ਪਾਰਟੀ ਦੀ ਜਨਰਲ ਕੌਂਸਲ ਦੇ ਮੈਂਬਰਾਂ ਵਜੋਂ ਨਿਯੁਕਤੀ ਕੀਤੀ ਗਈ ਹੈ, ਜਿਸ ਵਿਚ ਜਿਲ੍ਹਾ ਬਠਿੰਡਾ ਦੇ ਦੋ ਦਰਜ਼ਨ ਤੋਂ ਵੱਧ ਆਗੂਆਂ ਨੂੰ ਸਥਾਨ ਦਿੱਤਾ ਗਿਆ ਹੈ। ਇਸ ਸਬੰਧੀ ਪਾਰਟੀ ਦੇ ਸੀਨੀਅਰ ਉੱਪ-ਪ੍ਰਧਾਨ ਤੇ ਸਕੱਡਰ ਡਾ. ਦਲਜੀਤ ਸਿੰਘ ਚੀਮਾ ਵਲੋਂ ਜਾਰੀ ਸੂਚੀ ਅਨੁਸਾਰ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਨਾਲ ਸਬੰਧਤ ਅਕਾਲੀ ਆਗੂ ਮੋਹਨਜੀਤ ਸਿੰਘ ਪੁਰੀ, ਹੰਸ ਰਾਜ ਮਿੱਠੂ ਜਿੰਦਲ, ਮੱਖਣ ਸਿੰਘ ਐਮ.ਸੀ ਤੇ ਦਰਸ਼ਨ ਸਿੰਘ ਰੋਮਾਣਾ। ਹਲਕਾ ਰਾਮਪੁਰਾ ਫੂਲ ਤੋਂ ਜਸਵੀਰ ਸਿੰਘ ਹਰਨਾਮਪੁਰਾ, ਜਥੇਦਾਰ ਚਤਰ ਸਿੰਘ ਗੁੱਡ ਦਿਆਲਪੁਰਾ ਭਾਈਕਾ, ਕੌਰ ਸਿੰਘ ਜਵੰਧਾ, ਜਗਮੋਹਣ ਲਾਲ ਭਗਤਾ ਭਾਈਕਾ ਤੇ ਨਰੇਸ਼ ਕੁਮਾਰ ਸੀ.ਏ। ਹਲਕਾ ਮੌੜ ਤੋਂ ਧੰਨਾ ਸਿੰਘ ਰੰਧਾਵਾ ਕੋਟੜਾ ਕੌੜਾ, ਬਲਜੀਤ ਸਿੰਘ ਸੰਦੋਹਾ, ਰਣਜੀਤ ਸਿੰਘ ਜੋਧਪੁਰ ਪਾਖਰ ਤੇ ਹਰਵਿੰਦਰ ਸਿੰਘ ਕਾਕਾ ਬੁਰਜ। ਹਲਕਾ ਭੁੱਚੋ ਮੰਡੀ ਤੋਂ ਨਛੱਤਰ ਸਿੰਘ ਲਹਿਰਾ ਮੁਹੱਬਤ, ਨਰਦੇਵ ਸਿੰਘ ਪੂਹਲੀ, ਸਿਕੰਦਰ ਸਿੰਘ ਬਰਾੜ ਬਲਾਹੜ ਮਹਿਮਾ ਤੇ ਜਗਤਾਰ ਸਿੰਘ ਕੋਠੇ ਫੂਲਾ ਸਿੰਘ ਵਾਲੇ। ਹਲਕਾ ਤਲਵੰਡੀ ਸਾਬੋ ਤੋਂ ਰਣਜੀਤ ਸਿੰਘ ਤਲਵੰਡੀ ਸਾਬੋ, ਮੱਖਣ ਸਿੰਘ ਸੀਗੋਂ, ਸੁਖਮੰਦਰ ਸਿੰਘ ਭਾਗੀਵਾਂਦਰ ਤੇ ਅਵਤਾਰ ਸਿੰਘ ਨਵਾਂ ਪਿੰਡ। ਹਲਕਾ ਬਠਿੰਡਾ ਦਿਹਾਤੀ ਤੋਂ ਹਰਤੇਜ ਸਿੰਘ ਕੋਟਫੱਤਾ, ਬੰਤ ਸਿੰਘ ਪਥਰਾਲਾ, ਅਮਰਜੀਤ ਸਿੰਘ ਜੈ ਸਿੰਘ ਵਾਲਾ ਤੇ ਗੁਰਵਿੰਦਰ ਸਿੰਘ ਜੱਸੀ ਪੌ ਵਾਲੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਜਨਰਲ ਕੌਂਸਲ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇੰਨਾਂ ਆਗੂਆਂ ਨੇ ਆਪਣੀ ਨਿਯੁਕਤੀ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਨੂੰ ਹੋਰ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਦੀ ਮਜ਼ਬੂਤੀ ਲਈ ਪਹਿਲਾਂ ਨਾਲੋਂ ਵੀ ਡਟ ਕੇ ਕੰਮ ਕਰਨਗੇ। ਪਾਰਟੀ ਦੇ ਸੀਨੀਅਰ ਆਗੂਆਂ ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ, ਮੋਹਿਤ ਗੁਪਤਾ, ਬਲਕਾਰ ਸਿੰਘ ਬਰਾੜ, ਜਗਸੀਰ ਸਿੰਘ ਜੱਗਾ ਕਲਿਆਣ ਤੇ ਸੁਸ਼ੀਲ ਕੁਮਾਰ ਗੋਲਡੀ, ਗੁਰਚਰਨ ਸਿੰਘ ਓ.ਐੱਸ.ਡੀ, ਡਾ: ਦਲਜੀਤ ਸਿੰਘ ਗੁਰੂ, ਇਕਬਾਲ ਸਿੰਘ ਬਬਲੀ, ਬਲਜੀਤ ਸਿੰਘ ਬੀੜ ਬਹਿਮਣ, ਨਿਰਮਲ ਸਿੰਘ ਸੰਧੂ, ਦਲਜੀਤ ਬਰਾੜ, ਚਮਕੌਰ ਮਾਨ, ਗੁਰਸੇਵਕ ਸਿੰਘ ਮਾਨ, ਡਾ: ਓਮ ਪ੍ਰਕਾਸ਼ ਸ਼ਰਮਾ ਆਦਿ ਨੇ ਉਕਤ ਆਗੂਆਂ ਦੀ ਨਿਯੁਕਤੀ ਦਾ ਸਵਾਗਤ ਕੀਤਾ ਹੈ।