03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਨਵੀਂ ਸੜਕ, ਪੁਰਾਣਾ ਖ਼ਤਰਾ! ਖਨੌਰੀ - ਕੈਥਲ ਸੜਕ ਬਣੀ ਚਕਾਚਕ, ਪਰ ਬਰਮਾਂ ਖਾਲੀ ਛੱਡਣ ਕਾਰਨ ਹਮੇਸ਼ਾ ਹਾਦਸਿਆਂ ਦਾ ਖ਼ਤਰਾ

ਖਨੌਰੀ, 1 ਸਤੰਬਰ (ਬਲਵਿੰਦਰ ਸਿੰਘ ਥਿੰਦ)- ਪੰਜਾਬ ਨੂੰ ਹਰਿਆਣਾ ਨਾਲ ਜੋੜਨ ਵਾਲੇ ਮਹੱਤਵਪੂਰਨ ਖਨੌਰੀ–ਅਰਨੋਂ–ਕੈਥਲ ਮਾਰਗ ਦੀ ਹਾਲ ਹੀ ’ਚ ਵਧੀਆ ਢੰਗ ਨਾਲ ਉਸਾਰੀ ਹੋਣ ਤੋਂ ਬਾਅਦ ਜਿੱਥੇ ਇਲਾਕਾ ਵਾਸੀਆਂ ’ਚ ਖੁਸ਼ੀ ਪਾਈ ਜਾ ਰਹੀ ਹੈ, ਉੱਥੇ ਸੜਕ ਦੀਆਂ ਕਿਨਾਰੀਆਂ (ਬਰਮਾਂ) ’ਤੇ ਮਿੱਟੀ ਨਾ ਪਾਏ ਜਾਣ ਕਾਰਨ ਇਹ ਸੜਕ ਹੁਣ ਹਾਦਸਿਆਂ ਦੇ ਖ਼ਤਰੇ ਨੂੰ ਵੀ ਸੱਦਾ ਦੇ ਰਹੀ ਹੈ । ਸੜਕ ਦੀ ਸਤ੍ਹਾ ਨਾਲ ਲੱਗਦੀ ਜ਼ਮੀਨ ਕਾਫ਼ੀ ਹੇਠਾਂ ਹੋਣ ਕਾਰਨ ਕਈ ਥਾਵਾਂ ’ਤੇ ਸੜਕ ਦੀ ਕਿਨਾਰੀ ਕਰੀਬ ਪੌਣੇ ਫੁੱਟ ਤੋਂ ਲੈ ਕੇ ਇੱਕ ਫੁੱਟ ਤੱਕ ਉੱਚੀ ਬਣੀ ਹੋਈ ਹੈ, ਜਿਸ ਕਾਰਨ ਖ਼ਾਸ ਕਰਕੇ ਦੋਪਹੀਆ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Ad Position 21
repet_subhas-goyals [Copy P29]
ਕਾਂਗਰਸੀ ਆਗੂ ਜਤਿੰਦਰ ਸ਼ਰਮਾ। 02-09-2026
ਖਨੌਰੀ, 1 ਸਤੰਬਰ (ਬਲਵਿੰਦਰ ਸਿੰਘ ਥਿੰਦ)- ਪੰਜਾਬ ਨੂੰ ਹਰਿਆਣਾ ਨਾਲ ਜੋੜਨ ਵਾਲੇ ਮਹੱਤਵਪੂਰਨ ਖਨੌਰੀ–ਅਰਨੋਂ–ਕੈਥਲ ਮਾਰਗ ਦੀ ਹਾਲ ਹੀ ’ਚ ਵਧੀਆ ਢੰਗ ਨਾਲ ਉਸਾਰੀ ਹੋਣ ਤੋਂ ਬਾਅਦ ਜਿੱਥੇ ਇਲਾਕਾ ਵਾਸੀਆਂ ’ਚ ਖੁਸ਼ੀ ਪਾਈ ਜਾ ਰਹੀ ਹੈ, ਉੱਥੇ ਸੜਕ ਦੀਆਂ ਕਿਨਾਰੀਆਂ (ਬਰਮਾਂ) ’ਤੇ ਮਿੱਟੀ ਨਾ ਪਾਏ ਜਾਣ ਕਾਰਨ ਇਹ ਸੜਕ ਹੁਣ ਹਾਦਸਿਆਂ ਦੇ ਖ਼ਤਰੇ ਨੂੰ ਵੀ ਸੱਦਾ ਦੇ ਰਹੀ ਹੈ । ਸੜਕ ਦੀ ਸਤ੍ਹਾ ਨਾਲ ਲੱਗਦੀ ਜ਼ਮੀਨ ਕਾਫ਼ੀ ਹੇਠਾਂ ਹੋਣ ਕਾਰਨ ਕਈ ਥਾਵਾਂ ’ਤੇ ਸੜਕ ਦੀ ਕਿਨਾਰੀ ਕਰੀਬ ਪੌਣੇ ਫੁੱਟ ਤੋਂ ਲੈ ਕੇ ਇੱਕ ਫੁੱਟ ਤੱਕ ਉੱਚੀ ਬਣੀ ਹੋਈ ਹੈ, ਜਿਸ ਕਾਰਨ ਖ਼ਾਸ ਕਰਕੇ ਦੋਪਹੀਆ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਖਨੌਰੀ ਤੋਂ ਅਰਨੋਂ ਰਾਹੀਂ ਕੈਥਲ ਨੂੰ ਜਾਣ ਵਾਲੀ ਇਹ ਸੜਕ ਲੰਮੇ ਸਮੇਂ ਤੋਂ ਬੇਹੱਦ ਖ਼ਸਤਾ ਹਾਲਤ ’ਚ ਸੀ । ਸੜਕ ’ਚ ਥਾਂ-ਥਾਂ ਟੋਏ ਪਏ ਹੋਣ ਅਤੇ ਆਵਾਜਾਈ ਵਿੱਚ ਆ ਰਹੀਆਂ ਮੁਸ਼ਕਿਲਾਂ ਕਾਰਨ ਬੱਸਾਂ ਸਮੇਤ ਹੋਰ ਵਾਹਨਾਂ ਦੇ ਚਾਲਕ ਵੀ ਇਸ ਮਾਰਗ ’ਤੇ ਜਾਣ ਤੋਂ ਗੁਰੇਜ਼ ਕਰਨ ਲੱਗ ਪਏ ਸਨ ਅਤੇ ਉਹ ਬਦਲਵੇਂ ਰਸਤਿਆਂ ਰਾਹੀਂ ਕੈਥਲ ਜਾਣ ਲੱਗੇ ਸਨ। ਇਸ ਕਾਰਨ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਆਉਣ-ਜਾਣ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ । ਪਿੰਡ ਸੇ਼ੇਰਗੜ੍ਹ ਦੇ ਨਿਵਾਸੀ ਅਵਤਾਰ ਸਿੰਘ ਸੰਧੂ ਅਤੇ ਭੁਪਿੰਦਰ ਸਿੰਘ ਸੰਧੂ ਦਾ ਕਹਿਣਾ ਹੈ ਕਿ ਨਵੀਂ ਸੜਕ ਪਹਿਲਾਂ ਨਾਲੋਂ ਕੁਝ ਉੱਚੀ ਬਣਾਈ ਗਈ ਹੈ, ਪਰ ਸੜਕ ਦੇ ਦੋਵੇਂ ਪਾਸਿਆਂ ਮਿੱਟੀ ਨਾ ਪਾਏ ਜਾਣ ਕਾਰਨ ਵਾਹਨ ਲਈ ਸੜਕ ਤੋਂ ਹੇਠਾਂ ਉਤਰਨਾ ਜਾਂ ਮੁੜ ਸੜਕ ’ਤੇ ਚੜ੍ਹਨਾ ਮੁਸ਼ਕਿਲ ਬਣਿਆ ਹੋਇਆ ਹੈ। ਇਸ ਮਾਰਗ ’ਤੇ ਸਥਿਤ ਬਿਜਲੀ ਗਰਿੱਡ ਸ਼ੇਰਗੜ੍ਹ ਦੇ ਦਫ਼ਤਰ ਦੇ ਸਾਹਮਣੇ ਵੀ ਸੜਕ ਦੀ ਕਿਨਾਰੀ ਕਾਫ਼ੀ ਉੱਚੀ ਹੋਣ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਨੌਰੀ ਸ਼ਹਿਰ ਸਮੇਤ ਆਸ-ਪਾਸ ਦੇ ਕਈ ਪਿੰਡਾਂ ਦੇ ਲੋਕ ਬਿਜਲੀ ਸਪਲਾਈ ਨਾਲ ਸਬੰਧਤ ਕੰਮਾਂ, ਬਿਜਲੀ ਬਿੱਲ ਜਮ੍ਹਾਂ ਕਰਵਾਉਣ ਅਤੇ ਹੋਰ ਕੰਮਾਂ ਲਈ ਇਸ ਦਫ਼ਤਰ ਵਿੱਚ ਆਉਂਦੇ-ਜਾਂਦੇ ਹਨ । ਦਫ਼ਤਰ ਦੇ ਮੁੱਖ ਰਸਤੇ ਨੇੜੇ ਸੜਕ ਦੀ ਉੱਚੀ ਕਿਨਾਰੀ ਕਾਰਨ ਵਾਹਨ ਚਾਲਕਾਂ ਨੂੰ ਅੰਦਰ ਜਾਣ ਅਤੇ ਬਾਹਰ ਆਉਣ ਸਮੇਂ ਵਿਸ਼ੇਸ਼ ਸਾਵਧਾਨੀ ਵਰਤਣੀ ਪੈਂਦੀ ਹੈ। ਖ਼ਾਸ ਕਰਕੇ ਬਜ਼ੁਰਗਾਂ ਅਤੇ ਦੋਪਹੀਆ ਵਾਹਨ ਚਾਲਕਾਂ ਲਈ ਇੱਥੇ ਸੱਟ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਲੋਕਾਂ ਨੇ ਸੰਬੰਧਿਤ ਵਿਭਾਗ ਤੋਂ ਤੁਰੰਤ ਕਾਰਵਾਈ ਦੀ ਕੀਤੀ ਮੰਗ : ਕਾਂਗਰਸੀ ਆਗੂ ਜਤਿੰਦਰ ਸ਼ਰਮਾ, ਭਾਜਪਾ ਆਗੂ ਰਾਂਝਾ ਬਖਸ਼ੀ, ਬਲਜੀਤ ਸਿੰਘ ਬੋਪੁਰ ਤੋਂ ਇਲਾਵਾ ਹੋਰ ਬਹੁਤ ਸਾਰੇ ਇਲਾਕਾ ਵਾਸੀਆਂ ਨੇ ਸਬੰਧਤ ਸੜਕ ਨਿਰਮਾਣ ਵਿਭਾਗ ਤੋਂ ਮੰਗ ਕੀਤੀ ਹੈ ਕਿ ਖਨੌਰੀ–ਅਰਨੋਂ–ਕੈਥਲ ਮਾਰਗ ਦੀਆਂ ਕਿਨਾਰੀਆਂ ’ਤੇ ਜਲਦ ਤੋਂ ਜਲਦ ਮਿੱਟੀ ਪਾ ਕੇ ਉਨ੍ਹਾਂ ਨੂੰ ਸੜਕ ਦੇ ਪੱਧਰ ਨਾਲ ਮਿਲਾਇਆ ਜਾਵੇ ।
Ad Position 22
No active advertisement
ਪਿਛਲੀ ਖ਼ਬਰ ਸਮਾਗਮਾਂ ਦੇ ਤੀਸਰੇ ਦਿਨ ਹੋਇਆ ਕਥਾ-ਕੀਰਤਨ ਦਰਬਾਰ ਅਗਲੀ ਖ਼ਬਰ ਭੁੱਲਰ ਪਰਿਵਾਰ ਵਲੋਂ ਮਾਰਕੀਟ ਕਮੇਟੀ ਚੇਅਰਮੈਨ ਅਤੇ ਨਗਰ ਕੌਂਸਲ ਪ੍ਰਧਾਨ ਦਾ ਵਿਸ਼ੇਸ਼ ਸਨਮਾਨ
Ad Position 24