03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸਮਾਗਮਾਂ ਦੇ ਤੀਸਰੇ ਦਿਨ ਹੋਇਆ ਕਥਾ-ਕੀਰਤਨ ਦਰਬਾਰ

ਸੰਗਰੂਰ, 1 ਸਤੰਬਰ (ਸੁਖਵਿੰਦਰ ਸਿੰਘ ਫੁੱਲ) - ਸਥਾਨਿਕ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਆਮਦ ਦਿਹਾੜੇ ਨੂੰ ਸਮਰਪਿਤ ਤਿੰਨ ਰੋਜਾ ਸਮਾਗਮਾਂ ਦੇ ਤੀਸਰੇ ਅਤੇ ਆਖਰੀ ਦਿਨ ਗੁਰਮਤਿ ਸਮਾਗਮ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਮਲਕੀਤ ਸਿੰਘ ਚੰਗਾਲ, ਰਾਜਿੰਦਰ ਸਿੰਘ ਮੈਨੇਜਰ ਦੀ ਅਗਵਾਈ ਅਤੇ ਸੁਰਿੰਦਰ ਪਾਲ ਸਿੰਘ ਸਿਦਕੀ ਕੋਆਰਡੀਨੇਟਰ, ਰਾਜਵਿੰਦਰ ਸਿੰਘ ਲੱਕੀ, ਦਲਵੀਰ ਸਿੰਘ ਬਾਬਾ, ਭੁਪਿੰਦਰ ਸਿੰਘ ਗਰੇਵਾਲ, ਸਤਨਾਮ ਸਿੰਘ ਦਮਦਮੀ ਦੀ ਦੇਖ ਰੇਖ ਹੋਇਆ । ਭਾਈ ਅਮਰਜੀਤ ਸਿੰਘ ਹੈੱਡ ਗ੍ਰੰਥੀ ਅਤੇ ਭਾਈ ਹਰਪ੍ਰੀਤ ਸਿੰਘ ਗ੍ਰੰਥੀ ਦੀ ਨਿਗਰਾਨੀ ਹੇਠ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।

Ad Position 21
repet_subhas-goyals [Copy P29]
ਵਾਰਦਾਤ ’ਚ ਵਰਤੀ ਗਈ ਗੱਡੀ ਅਤੇ ਦੋ ਮੋਬਾਈਲ ਬਰਾਮਦ 02-09-2026
ਸੰਗਰੂਰ, 1 ਸਤੰਬਰ (ਸੁਖਵਿੰਦਰ ਸਿੰਘ ਫੁੱਲ) - ਸਥਾਨਿਕ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਆਮਦ ਦਿਹਾੜੇ ਨੂੰ ਸਮਰਪਿਤ ਤਿੰਨ ਰੋਜਾ ਸਮਾਗਮਾਂ ਦੇ ਤੀਸਰੇ ਅਤੇ ਆਖਰੀ ਦਿਨ ਗੁਰਮਤਿ ਸਮਾਗਮ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਮਲਕੀਤ ਸਿੰਘ ਚੰਗਾਲ, ਰਾਜਿੰਦਰ ਸਿੰਘ ਮੈਨੇਜਰ ਦੀ ਅਗਵਾਈ ਅਤੇ ਸੁਰਿੰਦਰ ਪਾਲ ਸਿੰਘ ਸਿਦਕੀ ਕੋਆਰਡੀਨੇਟਰ, ਰਾਜਵਿੰਦਰ ਸਿੰਘ ਲੱਕੀ, ਦਲਵੀਰ ਸਿੰਘ ਬਾਬਾ, ਭੁਪਿੰਦਰ ਸਿੰਘ ਗਰੇਵਾਲ, ਸਤਨਾਮ ਸਿੰਘ ਦਮਦਮੀ ਦੀ ਦੇਖ ਰੇਖ ਹੋਇਆ । ਭਾਈ ਅਮਰਜੀਤ ਸਿੰਘ ਹੈੱਡ ਗ੍ਰੰਥੀ ਅਤੇ ਭਾਈ ਹਰਪ੍ਰੀਤ ਸਿੰਘ ਗ੍ਰੰਥੀ ਦੀ ਨਿਗਰਾਨੀ ਹੇਠ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਭਾਈ ਮੋਹਨ ਸਿੰਘ ਪ੍ਰਚਾਰਕ ਦੇ ਸਟੇਜ ਸੰਚਾਲਨ ਅਧੀਨ ਭਾਈ ਜਤਿੰਦਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸਾਹਿਬ ਨੇ ਸਮਾਗਮ ਦੀ ਆਰੰਭਤਾ ਕੀਤੀ। ਵਿਸ਼ੇਸ਼ ਤੌਰ ’ਤੇ ਪਹੁੰਚੇ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਸਾਬਕਾ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਨੇ ਗੁਰੂ ਸਾਹਿਬ ਦੇ ਜੀਵਨ ਇਤਿਹਾਸ ਤੇ ਕਥਾ ਵਿਚਾਰ ਕੀਤੀ । ਭਾਈ ਗੋਬਿੰਦ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਨੇ ਰਸਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ । ਇਸ ਮੌਕੇ ਤੇ ਰਾਜਸੀ ਆਗੂ ਅਰਵਿੰਦ ਖੰਨਾ, ਇਕਬਾਲਜੀਤ ਸਿੰਘ ਪੂਨੀਆ, ਗੁਰਨੈਬ ਸਿੰਘ ਰਾਮਪੁਰਾ, ਵਿਜੈ ਇੰਦਰ ਸਿੰਗਲਾ ਤੋਂ ਇਲਾਵਾ ਹਰਦੇਵ ਸਿੰਘ ਰੋਗਲਾ, ਰਾਮਪਾਲ ਸਿੰਘ ਬਹਿਣੀਵਾਲ, ਬੁੱਧ ਸਿੰਘ ਘੁਮੰਡ ਸਿੰਘ ਵਾਲਾ, ਕਿ੍ਸ਼ਨ ਸਿੰਘ ਭਵਾਨੀਗੜ੍ਹ, ਜਸਵਿੰਦਰ ਕੌਰ ਇੰਚਾਰਜ ਥਾਣਾ ਬਾਲੀਆਂ ਦੇ ਨਾਲ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਵਜੋਂ ਹਰਪ੍ਰੀਤ ਸਿੰਘ ਪ੍ਰੀਤ, ਹਰਭਜਨ ਸਿੰਘ ਭੱਟੀ, ਬਲਵੰਤ ਸਿੰਘ ਭਿੱਖੀ, ਹਰਵਿੰਦਰ ਸਿੰਘ ਬਿੱਟੂ, ਗੁਰਿੰਦਰ ਸਿੰਘ ਗੁਜਰਾਲ, ਭਾਈ ਮਨਦੀਪ ਸਿੰਘ ਮੁਰੀਦ, ਤੇਜਿੰਦਰ ਸਿੰਘ ਸੋਢੀ, ਭਾਈ ਗੁਰਧਿਆਨ ਸਿੰਘ, ਜਸਵਿੰਦਰ ਸਿੰਘ, ਹਰਜੀਤ ਸਿੰਘ, ਮਹਿੰਦਰ ਸਿੰਘ ਢੀਂਡਸਾ, ਗੁਰਮੇਲ ਸਿੰਘ ਅਤੇ ਇਸਤਰੀ ਸਤਿਸੰਗ ਸਭਾਵਾਂ ਵਲੋਂ ਸੁਰਿੰਦਰ ਕੌਰ, ਮਨਜੀਤ ਕੌਰ, ਹਰਵਿੰਦਰ ਕੌਰ, ਅਮਨਦੀਪ ਕੌਰ, ਗੁਰਮੀਤ ਕੌਰ, ਰਵਨੀਤ ਕੌਰ, ਵਰਿੰਦਰ ਕੌਰ, ਮਨਪ੍ਰੀਤ ਕੌਰ, ਸੁਖਵਿੰਦਰ ਕੌਰ, ਭੁਪਿੰਦਰ ਕੌਰ, ਹਰਮਨਪ੍ਰੀਤ ਕੌਰ ਆਦਿ ਵੀ ਸੰਗਤਾਂ ’ਚ ਸ਼ਾਮਿਲ ਸਨ। ਸੰਤ ਬਲਵੀਰ ਸਿੰਘ ਘੁੰਨਸ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਨਾਲ ਵਧਾਈ ਸੰਦੇਸ਼ ਸਾਂਝਾ ਕੀਤਾ । ਭਾਈ ਭੁਪਿੰਦਰ ਸਿੰਘ ਭਲਵਾਨ ਨੇ ਸ਼ਹਿਰ ਦੀਆਂ ਸਮੂਹ ਧਾਰਮਿਕ ਸੰਸਥਾਵਾਂ ਵਲੋਂ ਮਿਲੇ ਵੱਡਮੁੱਲੇ ਸਹਿਯੋਗ ਲਈ ਧੰਨਵਾਦ ਕੀਤਾ। ਸਮਾਗਮ ਦੇ ਪ੍ਰਬੰਧਕਾਂ ਉਪਰੋਕਤ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਨੇਜਰ ਰਾਜਿੰਦਰ ਸਿੰਘ, ਭਾਈ ਅਮਰਜੀਤ ਸਿੰਘ ਹੈੱਡ ਗ੍ਰੰਥੀ, ਹਰਪ੍ਰੀਤ ਸਿੰਘ ਗ੍ਰੰਥੀ, ਸੁਰਿੰਦਰ ਪਾਲ ਸਿੰਘ ਸਿਦਕੀ, ਭੁਪਿੰਦਰ ਸਿੰਘ ਗਰੇਵਾਲ, ਸਤਨਾਮ ਸਿੰਘ ਦਮਦਮੀ, ਅਜੈਬ ਸਿੰਘ ਮਸਤੂਆਣਾ, ਪ੍ਰਚਾਰਕ ਮੋਹਨ ਸਿੰਘ ਨੇ ਜਥਿਆਂ, ਕਥਾਵਾਚਕ ਅਤੇ ਸਹਿਯੋਗੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ । ਸਮਾਗਮ ਲਈ ਰਾਜਵੀਰ ਸਿੰਘ, ਹਰਪ੍ਰੀਤ ਸਿੰਘ, ਤਰਸਵੀਰ ਸਿੰਘ, ਭਾਈ ਮਹਿੰਦਰ ਸਿੰਘ, ਸਤਗੁਰ ਸਿੰਘ, ਸੰਦੀਪ ਸਿੰਘ ਆਦਿ ਨੇ ਵਿਸ਼ੇਸ਼ ਸੇਵਾਵਾਂ ਨਿਭਾਈਆਂ।
Ad Position 22
No active advertisement
ਪਿਛਲੀ ਖ਼ਬਰ ਅਗਰਵਾਲ ਸਭਾ ਵਲੋਂ ਚੇਅਰਮੈਨ ਈਲਵਾਲ ਸਨਮਾਨਿਤ ਅਗਲੀ ਖ਼ਬਰ ਨਵੀਂ ਸੜਕ, ਪੁਰਾਣਾ ਖ਼ਤਰਾ! ਖਨੌਰੀ - ਕੈਥਲ ਸੜਕ ਬਣੀ ਚਕਾਚਕ, ਪਰ ਬਰਮਾਂ ਖਾਲੀ ਛੱਡਣ ਕਾਰਨ ਹਮੇਸ਼ਾ ਹਾਦਸਿਆਂ ਦਾ ਖ਼ਤਰਾ
Ad Position 24