01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਕੀਰਤਨ ਦਰਬਾਰ ਕਰਵਾਇਆ

ਸੰਦੌੜ, 1 ਸਤੰਬਰ (ਜਸਵੀਰ ਸਿੰਘ ਜੱਸੀ) - ਗੁਰਦੁਆਰਾ ਸਾਹਿਬ ਭਾਈ ਲਾਲੋ ਜੀ ਵਿਖੇ ਭਾਈ ਲਾਲੋ ਚੈਰੀਟੇਬਲ ਸੋਸਾਇਟੀ ਦੀ ਦੇਖ-ਰੇਖ ਹੇਠ ਇਕ ਵਿਸ਼ੇਸ਼ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ । ਇਹ ਸਮਾਗਮ ਸੋਸਾਇਟੀ ਦੇ ਚੇਅਰਮੈਨ ਇੰਦਰਜੀਤ ਸਿੰਘ ਮੁੰਡੇ ਸਟੇਟ ਐਵਾਰਡੀ (ਕੇ.

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਸੰਦੌੜ, 1 ਸਤੰਬਰ (ਜਸਵੀਰ ਸਿੰਘ ਜੱਸੀ) - ਗੁਰਦੁਆਰਾ ਸਾਹਿਬ ਭਾਈ ਲਾਲੋ ਜੀ ਵਿਖੇ ਭਾਈ ਲਾਲੋ ਚੈਰੀਟੇਬਲ ਸੋਸਾਇਟੀ ਦੀ ਦੇਖ-ਰੇਖ ਹੇਠ ਇਕ ਵਿਸ਼ੇਸ਼ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ । ਇਹ ਸਮਾਗਮ ਸੋਸਾਇਟੀ ਦੇ ਚੇਅਰਮੈਨ ਇੰਦਰਜੀਤ ਸਿੰਘ ਮੁੰਡੇ ਸਟੇਟ ਐਵਾਰਡੀ (ਕੇ. ਐੱਸ. ਗਰੁੱਪ) ਅਤੇ ਪ੍ਰਧਾਨ ਗਿਆਨੀ ਅਮਰ ਸਿੰਘ (ਦਸਮੇਸ਼ ਗਰੁੱਪ) ਦੀ ਯੋਗ ਅਗਵਾਈ ਹੇਠ ਸ਼ਰਧਾ ਅਤੇ ਉਤਸ਼ਾਹ ਨਾਲ ਸੰਪੰਨ ਹੋਇਆ। ਇਸ ਸਮਾਗਮ ਦੀ ਸੇਵਾ ਗੁਰਵਿੰਦਰ ਸਿੰਘ ਸੋਖੀ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਮੁੱਖ ਰੂਪ ‘ਚ ਕਰਵਾਈ ਗਈ। ਸਮਾਗਮ ਦੀ ਸ਼ੁਰੂਆਤ ਦੌਰਾਨ ਸਵੇਰੇ 9:00 ਵਜੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ । ਪਾਠ ਦੇ ਭੋਗ ਦੀ ਅਰਦਾਸ ਅਤੇ ਸੇਵਾ ਹੈੱਡ ਗ੍ਰੰਥੀ ਭਾਈ ਗੁਰਮੇਲ ਸਿੰਘ ਨਿਮਾਣਾ ਵਲੋਂ ਨਿਭਾਈ ਗਈ। ਭੋਗ ਉਪਰੰਤ ਵਿਸ਼ੇਸ਼ ਕੀਰਤਨ ਦਰਬਾਰ ਸਜਾਇਆ ਗਿਆ, ਜਿਸ ਵਿਚ ਸਭ ਤੋਂ ਪਹਿਲਾਂ ਗਰੀਬ ਨਿਵਾਜ ਕੀਰਤਨੀ ਜਥਾ ਲੁਧਿਆਣਾ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਗਿਆ। ਇਸ ਤੋਂ ਬਾਅਦ ਹੈੱਡ ਗ੍ਰੰਥੀ ਭਾਈ ਗੁਰਮੇਲ ਸਿੰਘ ਨਿਮਾਣਾ ਨੇ ਆਪਣੇ ਇਲਾਹੀ ਗੁਰਬਾਣੀ ਕੀਰਤਨ ਦੁਆਰਾ ਆਈਆਂ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਦੇ ਅੰਤ ’ਚ ਪ੍ਰਬੰਧਕ ਕਮੇਟੀ ਵਲੋਂ ਮੁੱਖ ਸੇਵਾਦਾਰ ਗੁਰਵਿੰਦਰ ਸਿੰਘ ਸੋਖੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਗੁਰੂ ਘਰ ਦੀ ਬਖਸ਼ਿਸ਼ ‘ਸਿਰੋਪਾਓ’ (ਸਿਰਪਾਓ) ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਚੇਅਰਮੈਨ ਇੰਦਰਜੀਤ ਸਿੰਘ ਮੁੰਡੇ, ਅਮਰਜੀਤ ਸਿੰਘ ਹੁੱਜਣ, ਹਰਜਿੰਦਰ ਸਿੰਘ ਖੁਰਲ, ਠੇਕੇਦਾਰ ਬਲਵੀਰ ਸਿੰਘ, ਤਿਰਲੋਚਨ ਸਿੰਘ ਜਗਦੇਵ ਅਤੇ ਜਨਰਲ ਸਕੱਤਰ ਚਰਨਦਾਸ ਸੋਂਦ ਦੁਆਰਾ ਸਾਂਝੇ ਤੌਰ ’ਤੇ ਦਿੱਤਾ ਗਿਆ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਮਹਿੰਦਰ ਸਿੰਘ ਕੇ.ਕੇ, ਤ੍ਰਿਲੋਚਨ ਸਿੰਘ ਜਗਦੇਵ, ਜਸਵਿੰਦਰ ਸਿੰਘ ਹੁੱਜਣ, ਤੇਜਿੰਦਰ ਸਿੰਘ ਸੋਖੀ, ਪਰਮਜੀਤ ਸਿੰਘ ਘੜਿਆਲ, ਜਸਵੀਰ ਸਿੰਘ ਸੋਖੀ, ਅਮਨਿੰਦਰ ਸਿੰਘ ਸੱਲ, ਅਤੇ ਰਛਪਾਲ ਸਿੰਘ ਘੜਿਆਲ ਸਮੇਤ ਹੋਰ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਤੀਆਂ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਅਗਲੀ ਖ਼ਬਰ ਨਸ਼ਿਆਂ ਖ਼ਿਲਾਫ਼ ਨਮੋਲ ਵਾਸੀਆਂ ਨੇ ਵਜਾਇਆ ਬਿਗਲ
Ad Position 24