01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਮਾਲਵਾ ਕਬੱਡੀ ਲੀਗ ਸੀਜ਼ਨ-2 ਕਰਵਾਉਣ ਸੰਬੰਧੀ ਫੈਡਰੇਸ਼ਨ ਵਲੋਂ ਫ਼ੈਸਲਾ

ਧੂਰੀ, 31 ਅਗਸਤ (ਲਖਵੀਰ ਸਿੰਘ ਧਾਂਦਰਾ) - ਮਾਂ ਖੇਡ ਕਬੱਡੀ ਨੂੰ ਹੋਰ ਪ੍ਰਫੁੱਲਤ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਮਨੋਰਥ ਨਾਲ ਮਾਲਵਾ ਕਬੱਡੀ ਲੀਗ ਫੈਡਰੇਸ਼ਨ ਦੀ ਇੱਕ ਅਹਿਮ ਅਤੇ ਵਿਸ਼ੇਸ਼ ਮੀਟਿੰਗ ਵਿੱਚ ਕਬੱਡੀ ਜਗਤ ਦੀਆਂ ਨਾਮਵਰ ਤੇ ਕੌਮੀ ਪੱਧਰ ਦੀਆਂ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਦਿਲਬਰ ਝਨੇਰ, ਕਰਮੀ ਬਰੜਵਾਲ, ਕਾਲਾ ਸਰਪੰਚ ਮੀਮਸਾ, ਗੁਰਮੀਤ ਮੰਡੀਆ, ਬਾਬਾ ਮਤੋਈ, ਬਘੇਲ ਬਰੜਵਾਲ, ਬੁੱਧੂ ਮਾਮਗੜ੍ਹੀਆ, ਕਾਲਾ ਝਨੇਰ, ਬੋਸ ਖਿਲਰੀਆ, ਜਗਤਾਰ ਕੁੱਪ, ਹਰਪ੍ਰੀਤ ਭੋਜੋਵਾਲੀ ਅਤੇ ਤਲਵਿੰਦਰ ਸਿੰਘ ਨੀਟੂ ਮੰਡੇਰ ਦੇ ਨਾਂ ਪ੍ਰਮੁੱਖ ਹਨ। ਮੀਟਿੰਗ ਦੌਰਾਨ ਮਾਲਵਾ ਕਬੱਡੀ ਲੀਗ ਸੀਜ਼ਨ-2 ਨੂੰ ਪਹਿਲਾਂ ਨਾਲੋਂ ਵੀ ਵੱਧ ਸ਼ਾਨਦਾਰ, ਰੋਚਕ ਅਤੇ ਸੁਚੱਜੇ ਢੰਗ ਨਾਲ ਕਰਵਾਉਣ ਲਈ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਧੂਰੀ, 31 ਅਗਸਤ (ਲਖਵੀਰ ਸਿੰਘ ਧਾਂਦਰਾ) - ਮਾਂ ਖੇਡ ਕਬੱਡੀ ਨੂੰ ਹੋਰ ਪ੍ਰਫੁੱਲਤ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਮਨੋਰਥ ਨਾਲ ਮਾਲਵਾ ਕਬੱਡੀ ਲੀਗ ਫੈਡਰੇਸ਼ਨ ਦੀ ਇੱਕ ਅਹਿਮ ਅਤੇ ਵਿਸ਼ੇਸ਼ ਮੀਟਿੰਗ ਵਿੱਚ ਕਬੱਡੀ ਜਗਤ ਦੀਆਂ ਨਾਮਵਰ ਤੇ ਕੌਮੀ ਪੱਧਰ ਦੀਆਂ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਦਿਲਬਰ ਝਨੇਰ, ਕਰਮੀ ਬਰੜਵਾਲ, ਕਾਲਾ ਸਰਪੰਚ ਮੀਮਸਾ, ਗੁਰਮੀਤ ਮੰਡੀਆ, ਬਾਬਾ ਮਤੋਈ, ਬਘੇਲ ਬਰੜਵਾਲ, ਬੁੱਧੂ ਮਾਮਗੜ੍ਹੀਆ, ਕਾਲਾ ਝਨੇਰ, ਬੋਸ ਖਿਲਰੀਆ, ਜਗਤਾਰ ਕੁੱਪ, ਹਰਪ੍ਰੀਤ ਭੋਜੋਵਾਲੀ ਅਤੇ ਤਲਵਿੰਦਰ ਸਿੰਘ ਨੀਟੂ ਮੰਡੇਰ ਦੇ ਨਾਂ ਪ੍ਰਮੁੱਖ ਹਨ। ਮੀਟਿੰਗ ਦੌਰਾਨ ਮਾਲਵਾ ਕਬੱਡੀ ਲੀਗ ਸੀਜ਼ਨ-2 ਨੂੰ ਪਹਿਲਾਂ ਨਾਲੋਂ ਵੀ ਵੱਧ ਸ਼ਾਨਦਾਰ, ਰੋਚਕ ਅਤੇ ਸੁਚੱਜੇ ਢੰਗ ਨਾਲ ਕਰਵਾਉਣ ਲਈ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ। ਫੈਡਰੇਸ਼ਨ ਦੇ ਆਗੂਆਂ ਨੇ ਦੱਸਿਆ ਕਿ ਲੀਗ ਦੇ ਸੀਜ਼ਨ-2 ਦਾ ਪਹਿਲਾ ਧਮਾਕੇਦਾਰ ਟੂਰਨਾਮੈਂਟ ਬਹੁਤ ਜਲਦ ਕਰਵਾਇਆ ਜਾ ਰਿਹਾ ਹੈ। ਇਸ ਵਾਰ ਖੇਡ ਮੁਕਾਬਲਿਆਂ ਨੂੰ ਹੋਰ ਫਸਵੇਂ ਤੇ ਰੋਮਾਂਚਕ ਬਣਾਉਣ ਲਈ 8 ਮਜ਼ਬੂਤ ਟੀਮਾਂ ਤਿਆਰ ਕੀਤੀਆਂ ਗਈਆਂ ਹਨ, ਜੋ ਮੈਦਾਨ ਵਿੱਚ ਆਪਣੀ ਖੇਡ ਦਾ ਜੋਹਰ ਵਿਖਾਉਣਗੀਆਂ। ਖੇਡਾਂ ਰਾਹੀਂ ਨਵੀਂ ਪਨੀਰੀ ਨੂੰ ਅੱਗੇ ਲਿਆਉਣ ਦੇ ਉਦੇਸ਼ ਨਾਲ ਇਸ ਲੀਗ ਵਿੱਚ ਵਿਸ਼ੇਸ਼ ਤੌਰ ‘ਤੇ ਅੰਡਰ-21 ਉੱਭਰਦੇ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਫੈਡਰੇਸ਼ਨ ਦੇ ਨੁਮਾਇੰਦਿਆਂ ਨੇ ਸਪੱਸ਼ਟ ਕੀਤਾ ਕਿ ਮਾਲਵਾ ਕਬੱਡੀ ਲੀਗ ਦਾ ਮੁੱਖ ਮਕਸਦ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਨਵੇਂ, ਅਣਤਰਾਸ਼ੇ ਖਿਡਾਰੀ ਤਿਆਰ ਕਰਕੇ ਉਨ੍ਹਾਂ ਨੂੰ ਇੱਕ ਵੱਡਾ ਮੰਚ ਪ੍ਰਦਾਨ ਕਰਨਾ ਹੈ ਤਾਂ ਜੋ ਉਹ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ‘ਤੇ ਨਾਮ ਰੋਸ਼ਨ ਕਰ ਸਕਣ। ਮਾਲਵਾ ਕਬੱਡੀ ਲੀਗ ਫੈਡਰੇਸ਼ਨ ਨੇ ਦੱਸਿਆ ਕਿ ਸੀਜ਼ਨ-2 ਦੇ ਮੈਚਾਂ ਦੀਆਂ ਤਾਰੀਖਾਂ, ਖੇਡ ਸਥਾਨ ਅਤੇ ਹੋਰ ਪੂਰੀ ਰੂਪ-ਰੇਖਾ ਬਹੁਤ ਜਲਦ ਸਾਰੇ ਕਬੱਡੀ ਪ੍ਰੇਮੀਆਂ, ਦਰਸ਼ਕਾਂ ਅਤੇ ਖਿਡਾਰੀਆਂ ਨਾਲ ਸਾਂਝੀ ਕੀਤੀ ਜਾਵੇਗੀ। ਇਸ ਮੌਕੇ ਸਮੂਹ ਖਿਡਾਰੀਆਂ ਅਤੇ ਆਗੂਆਂ ਨੇ ਖੇਡ ਪ੍ਰੇਮੀਆਂ ਨੂੰ ਲੀਗ ਨਾਲ ਵੱਧ ਤੋਂ ਵੱਧ ਜੁੜਨ ਦਾ ਸੱਦਾ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਸੜਕ ਦਾ ਕੰਮ ਅਧਵਾਟੇ ਛੱਡਣ ’ਤੇ ਕਾਲੋਨੀ ਵਾਸੀਆਂ ਨੇ ਕੀਤੀ ਨਾਅਰੇਬਾਜ਼ੀ ਕਿਹਾ, ਢਾਈ ਸਾਲਾਂ ’ਚ ਵੀ ਨਹੀਂ ਮੁਕੰਮਲ ਹੋਇਆ... ਅਗਲੀ ਖ਼ਬਰ ਨਗਰ ਕੀਰਤਨ ਸਜਾਇਆ
Ad Position 24