01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸੜਕ ਦਾ ਕੰਮ ਅਧਵਾਟੇ ਛੱਡਣ ’ਤੇ ਕਾਲੋਨੀ ਵਾਸੀਆਂ ਨੇ ਕੀਤੀ ਨਾਅਰੇਬਾਜ਼ੀ ਕਿਹਾ, ਢਾਈ ਸਾਲਾਂ ’ਚ ਵੀ ਨਹੀਂ ਮੁਕੰਮਲ ਹੋਇਆ ਸੜਕ ਦਾ ਕੰਮ

ਸੁਨਾਮ ਊਧਮ ਸਿੰਘ ਵਾਲਾ, 1 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਸਥਾਨਕ ਵਾਰਡ ਨੰਬਰ 1 ਦੀ ਗੁਰੂ ਅਰਜਨ ਦੇਵ ਕਲੋਨੀ ਵਾਸੀਆਂ ਵਲੋਂ ਕਰੀਬ ਢਾਈ ਸਾਲ ਤੋਂ ਸ਼ੜਕ ਬਣਾਉਣ ਦੇ ਲਟਕ ਰਹੇ ਕੰਮ ਤੋਂ ਖਫਾ ਹੋ ਕੇ ਜੋਰਦਾਰ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇ ਇਕੱਠੇ ਹੋਏ ਕਲੋਨੀ ਵਾਸੀਆਂ ਵਲੋਂ ਨਗਰ ਕੋਂਸਲਰ ਅਤੇ ਨਗਰ ਕੌਂਸਲ ਅਧਿਕਾਰੀਆਂ ਖਿਲਾਫ ਜੰਮਕੇ ਨਾਅਰੇਬਾਜੀ ਵੀ ਕੀਤੀ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਸੁਨਾਮ ਊਧਮ ਸਿੰਘ ਵਾਲਾ, 1 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਸਥਾਨਕ ਵਾਰਡ ਨੰਬਰ 1 ਦੀ ਗੁਰੂ ਅਰਜਨ ਦੇਵ ਕਲੋਨੀ ਵਾਸੀਆਂ ਵਲੋਂ ਕਰੀਬ ਢਾਈ ਸਾਲ ਤੋਂ ਸ਼ੜਕ ਬਣਾਉਣ ਦੇ ਲਟਕ ਰਹੇ ਕੰਮ ਤੋਂ ਖਫਾ ਹੋ ਕੇ ਜੋਰਦਾਰ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇ ਇਕੱਠੇ ਹੋਏ ਕਲੋਨੀ ਵਾਸੀਆਂ ਵਲੋਂ ਨਗਰ ਕੋਂਸਲਰ ਅਤੇ ਨਗਰ ਕੌਂਸਲ ਅਧਿਕਾਰੀਆਂ ਖਿਲਾਫ ਜੰਮਕੇ ਨਾਅਰੇਬਾਜੀ ਵੀ ਕੀਤੀ ਗਈ। ਇਸ ਸਮੇ ਅਸ਼ਵਨੀ ਕੁਮਾਰ,ਸੱਤ ਭੂਸ਼ਨ,ਸ਼ਿਕੰਦਰ ਸਿੰਘ ਆਦਿ ਨੇ ਕਿਹਾ ਕਿ ਕਰੀਬ ਦੋ ਸਾਲ ਤੋਂ ਸੀਵਰੇਜ ਪਾਇਪ ਪਾਉਣ ਨੂੰ ਲੈਕੇ ਠੇਕੇਦਾਰ ਵਲੋਂ ਸੜਕ ਪੁੱਟੀ ਗਈ ਸੀ ਪਰ ਸੀਵਰੇਜ ਦੇ ਪਾਇਪ ਛੋਟੇ ਹੋਣ ਕਾਰਨ ਕਲੋਨੀ ਦੇ ਗੰਦੇ ਪਾਣੀ ਦੀ ਨਿਕਾਸੀ ਵੀ ਸਹੀ ਢੰਗ ਨਾਲ ਨਹੀ ਹੋ ਸਕੀ ਅਤੇ ਨਾਂ ਹੀ ਸਾਰੇ ਕਲੋਨੀ ਵਾਸੀਆਂ ਨੂੰ ਸੀਵਰੇਜ ਦੇ ਕੁਨੈਕਸ਼ਨ ਮਿਲੇ ਹਨ ਜਦੋਂ ਕਿ ਸੀਵਰੇਜ ਦੇ ਪਾਇਪ ਪਾਉਣ ਲਈ ਕੁਝ ਘਰਾਂ ਅੱਗੇ ਬਣੇ ਰੈਂਪ ਵੀ ਤੋੜ ਦਿੱਤੇ ਗਏ।ਉਨ੍ਹਾਂ ਕਿਹਾ ਕਿ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਪੁੱਟੀ ਹੋਈ ਸੜਕ ਮੁੜ ਨਹੀ ਬਣੀ ਅਤੇ ਥੋੜ੍ਹਾ ਜਿਹਾ ਮੀਂਹ ਪੈਣ ਕਾਰਨ ਸੜਕ ਤੇ ਚਿੱਕੜ ਹੋ ਜਾਂਦਾ ਹੈ।ਜਿਸ ਕਾਰਨ ਕਲੋਨੀ ਵਾਸੀਆਂ ਦਾ ਜਿਉਣਾ ਦੁੱਭਰ ਹੋਇਆ ਪਿਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਜਲਦ ਸੜਕ ਬਣਾਉਣ ਦੀ ਮੰਗ ਕੀਤੀ। ਨਗਰ ਕੌਂਸਲਰ ਮੈਡਮ ਆਸ਼ਾ ਬਜਾਜ ਨੇ ਸੜਕ ਦਾ ਕੰਮ ਸਮੇ ਸਿਰ ਨਾਂ ਹੋਣ ਕਾਰਨ ਕਲੋਨੀ ਵਾਸੀਆਂ ਨੂੰ ਆ ਰਹੀ ਸਮੱਸਿਆ ਲਈ ਹਮਦਰਦੀ ਜਾਹਿਰ ਕੀਤੀ ਅਤੇ ਦੇਰੀ ਲਈ ਸੀਵਰੇਜ ਠੇਕੇਦਾਰ ਸਿਰ ਠੀਕਰਾ ਭੰਨਦਿਆਂ ਸੜਕ ਜਲਦ ਬਣਾਉਣ ਦਾ ਵਿਸਵਾਸ਼ ਦਿਵਾਇਆ। ਇਸ ਮੌਕੇ ਦਵਾਰਕਾ ਦਾਸ, ਅਮਨ ਕੁਮਾਰ, ਵਿਨੋਦ ਕੁਮਾਰ, ਵਿਕਰਮ ਖਾਨ, ਸੁਰਜੀਤ ਕੌਰ, ਸਲੋਚਨਾ ਦੇਵੀ, ਨਿੱਕੀ, ਸਰਬਜੀਤ ਕੌਰ, ਰਜਨੀ ਅਤੇ ਨੀਤੂ ਰਾਣੀ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਮਾਲਵਾ ਕਬੱਡੀ ਲੀਗ ਸੀਜ਼ਨ-2 ਕਰਵਾਉਣ ਸੰਬੰਧੀ ਫੈਡਰੇਸ਼ਨ ਵਲੋਂ ਫ਼ੈਸਲਾ
Ad Position 24