02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਮੀਟਿੰਗ ਵਿਚ ਸ਼ਾਮਿਲ ਪੈਨਸ਼ਨਰ ਸਾਥੀ। ਸੁਨਾਮ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਅਹਿਮ ਮੀਟਿੰਗ

ਸੁਨਾਮ ਊਧਮ ਸਿੰਘ ਵਾਲਾ, 2 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਦੀ ਸੁਨਾਮ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਚੇਤ ਰਾਮ ਢਿੱਲੋਂ ਦੀ ਪ੍ਰਧਾਨਗੀ ਹੇਠ ਸਥਾਨਕ ਪੈਨਸ਼ਨ ਦਫ਼ਤਰ ਵਿਖੇ ਹੋਈ । ਜਿਸ ’ਚ ਵਿੱਛੜ ਗਏ ਸਾਥੀਆਂ ਪ੍ਰਕਾਸ਼ ਸਿੰਘ, ਕੌਮਾਂਤਰੀ ਕੋਚ ਜੋਗਿੰਦਰ ਸਿੰਘ ਗਿੱਲ, ਕੌਮਾਂਤਰੀ ਮੁੱਕੇਬਾਜ ਅਜੈਬ ਸਿੰਘ ਮੱਲ੍ਹੀ ਅਤੇ ਜਗਦੇਵ ਸਿੰਘ ਜੱਗਾ ਰੇਲਵੇ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਸੁਨਾਮ ਊਧਮ ਸਿੰਘ ਵਾਲਾ, 2 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਦੀ ਸੁਨਾਮ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਚੇਤ ਰਾਮ ਢਿੱਲੋਂ ਦੀ ਪ੍ਰਧਾਨਗੀ ਹੇਠ ਸਥਾਨਕ ਪੈਨਸ਼ਨ ਦਫ਼ਤਰ ਵਿਖੇ ਹੋਈ । ਜਿਸ ’ਚ ਵਿੱਛੜ ਗਏ ਸਾਥੀਆਂ ਪ੍ਰਕਾਸ਼ ਸਿੰਘ, ਕੌਮਾਂਤਰੀ ਕੋਚ ਜੋਗਿੰਦਰ ਸਿੰਘ ਗਿੱਲ, ਕੌਮਾਂਤਰੀ ਮੁੱਕੇਬਾਜ ਅਜੈਬ ਸਿੰਘ ਮੱਲ੍ਹੀ ਅਤੇ ਜਗਦੇਵ ਸਿੰਘ ਜੱਗਾ ਰੇਲਵੇ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ । ਜਥੇਬੰਦੀ ਦੇ ਮੁੱਖ ਸਰਪ੍ਰਸਤ ਮਾਸਟਰ ਅੰਤਰ ਸਿੰਘ ਅਨੰਦ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਪੈਨਸ਼ਨਰ ਮਾਰੂ ਨੀਤੀਆਂ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਕਿਹਾ ਕਿ ਆਪਣੇ ਜਾਇਜ਼ ਹੱਕ ਮੰਗਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਧਮਕਾਇਆ ਅਤੇ ਬਿਨ੍ਹਾਂ ਵਜ੍ਹਾ ਬਦਲੀਆਂ ਕੀਤੀਆਂ ਜਾ ਰਹੀਆਂ ਹਨ। ਜਿਵੇਂ ਕਿ ਪੰਜਾਬ ਮੁਲਾਜ਼ਮ ਸਾਂਝੇ ਫਰੰਟ ਦੇ ਕਨਵੀਨਰ ਸੁਖਪਾਲ ਸਿੰਘ ਖਹਿਰਾ ਅਤੇ ਹੋਰ ਆਗੂਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮੁਲਾਜ਼ਮ ਅਤੇ ਪੈਨਸ਼ਨਰਜ ਸਾਥੀ ਆਪਣੀਆਂ ਮੰਗਾਂ ਦੀ ਪੂਰਤੀ ਤੱਕ ਲਗਾਤਾਰ ਸੰਘਰਸ਼ ਜਾਰੀ ਰੱਖਣਗੇ। ਸਵਿੰਦਰ ਸਿੰਘ ਚੱਠਾ ਜਨਰਲ ਸਕੱਤਰ, ਅਮਰੀਕ ਸਿੰਘ ਖੰਨਾ ਅਤੇ ਮਾਸਟਰ ਮੇਵਾ ਸਿੰਘ ਚੱਠਾ ਨੇ ਪੰਜਾਬ ਸਰਕਾਰ ਤੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਅਨੁਸਾਰ 18% ਡੀ ਏ ਤੁਰੰਤ ਦੇਣ,1 ਜਨਵਰੀ 2016 ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨਰਾਂ ਨੂੰ 2/59 ਦਾ ਫੈਕਟ ਵਿਚ ਪੈਨਸ਼ਨ ਦੇਣ,ਕੱਚੇ ਮੁਲਾਜ਼ਮ ਪੱਕੇ ਕਰਨ,2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਲਈ ਪੈਨਸ਼ਨ ਲਾਗੂ ਕਰਨ, ਮੈਡੀਕਲ ਭੱਤਾ 2 ਹਜ਼ਾਰ ਰੁਪਏ ਲਾਗੂ ਕਰਨ ਆਦਿ ਦੀ ਮੰਗ ਕੀਤੀ । ਵਿੱਤ ਸਕੱਤਰ ਗਿਰਧਾਰੀ ਲਾਲ ਜਿੰਦਲ ਵਲੋਂ ਲੇਖਾ-ਜੋਖਾ ਪੜ੍ਹਕੇ ਸੁਣਾਇਆ ਗਿਆ । ਇਸ ਮੁਕੇ ਕਰਮ ਸਿੰਘ ਛਾਜਲੀ, ਪਿਆਰਾ ਸਿੰਘ ਖੋਖਰ, ਧੰਨ ਸਿੰਘ ਛਾਜਲੀ, ਕਰਨੈਲ ਸਿੰਘ ਜਖੇਪਲ, ਰਜਿੰਦਰ ਕੁਮਾਰ ਗਰਗ ਅਤੇ ਚਮਕੌਰ ਸਿੰਘ ਸਿੱਧੂ ਆਦਿ ਮੌਜੂਦ ਸਨ । ਅੰਤ ਵਿਚ ਪ੍ਰਧਾਨ ਚੇਤ ਰਾਮ ਢਿੱਲੋਂ ਨੇ ਆਏ ਹੋਏ ਪੈਨਸ਼ਨਰਜ਼ ਸਾਥੀਆਂ ਦਾ ਧੰਨਵਾਦ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਖੇਡ ਸਟੇਡੀਅਮ ਬਣਨ ਨਾਲ ਨਵੀਂ ਪੀੜ੍ਹੀ ਦਾ ਨਸ਼ਿਆਂ ਵਲੋਂ ਘਟੇਗਾ ਰੁਝਾਨ- ਕਾਂਝਲਾ ਅਗਲੀ ਖ਼ਬਰ ਐੱਸ.ਐੱਸ.ਪੀ. ਗੁਰਮੀਤ ਸਿੰਘ ਦਾ ਤਬਾਦਲਾ ਹੋਣ ’ਤੇ ਜ਼ਿਲ੍ਹਾ ਪੁਲਿਸ ਵਲੋਂ ਨਿੱਘੀ ਵਿਦਾਇਗੀ
Ad Position 24