04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਖੇਡ ਕਲੱਬ ਨੂੰ 50 ਹਜ਼ਾਰ ਦੀ ਰਾਸ਼ੀ ਭੇਟ

ਸੰਦੌੜ, 3 ਸਤੰਬਰ (ਜਸਵੀਰ ਸਿੰਘ ਜੱਸੀ) - ਨੌਜਵਾਨਾਂ ਅਤੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਦੇ ਮਕਸਦ ਨਾਲ ਪਿੰਡ ਝੁਨੇਰ ਵਿਖੇ ਉੱਘੇ ਕਬੱਡੀ ਖਿਡਾਰੀ ਦਿਲਵਰ ਸਿੰਘ ਝੁਨੇਰ ਵਲੋਂ ਕਰਵਾਈ ਜਾ ਰਹੀ ਕਬੱਡੀ ਕੋਚਿੰਗ ਨੂੰ ਉਤਸ਼ਾਹਿਤ ਕਰਨ ਲਈ ਸਾਬਕਾ ਵਿਧਾਇਕ ਜਸਬੀਰ ਸਿੰਘ ਜੱਸੀ ਖੰਗੂੜਾ ਅਤੇ ਮਾਲਵਾ ਕਲੱਬ ਪ੍ਰਧਾਨ ਦਵਿੰਦਰ ਸਿੰਘ ਮਾਨ ਵਲੋਂ ਕਬੱਡੀ ਕਲੱਬ ਨੂੰ 50 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ। ਇਹ ਰਾਸ਼ੀ ਐਨ.

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਸੰਦੌੜ, 3 ਸਤੰਬਰ (ਜਸਵੀਰ ਸਿੰਘ ਜੱਸੀ) - ਨੌਜਵਾਨਾਂ ਅਤੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਦੇ ਮਕਸਦ ਨਾਲ ਪਿੰਡ ਝੁਨੇਰ ਵਿਖੇ ਉੱਘੇ ਕਬੱਡੀ ਖਿਡਾਰੀ ਦਿਲਵਰ ਸਿੰਘ ਝੁਨੇਰ ਵਲੋਂ ਕਰਵਾਈ ਜਾ ਰਹੀ ਕਬੱਡੀ ਕੋਚਿੰਗ ਨੂੰ ਉਤਸ਼ਾਹਿਤ ਕਰਨ ਲਈ ਸਾਬਕਾ ਵਿਧਾਇਕ ਜਸਬੀਰ ਸਿੰਘ ਜੱਸੀ ਖੰਗੂੜਾ ਅਤੇ ਮਾਲਵਾ ਕਲੱਬ ਪ੍ਰਧਾਨ ਦਵਿੰਦਰ ਸਿੰਘ ਮਾਨ ਵਲੋਂ ਕਬੱਡੀ ਕਲੱਬ ਨੂੰ 50 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ। ਇਹ ਰਾਸ਼ੀ ਐਨ.ਆਰ.ਆਈ. ਵੀਰ ਕਲਦੀਪ ਸਿੰਘ ਬੋੜਹਾਈ, ਆਸਟਰੇਲੀਆ, ਬੌਬੀ ਜੰਡਾਲੀ, ਕੈਨੇਡਾ ਅਤੇ ਦਵਿੰਦਰ ਸਿੰਘ ਮਾਨ ਦੇ ਸਹਿਯੋਗ ਨਾਲ ਖਿਡਾਰੀਆਂ ਦੀ ਚੰਗੀ ਖੁਰਾਕ ਅਤੇ ਖੇਡਾਂ ਨਾਲ ਸਬੰਧਤ ਲੋੜਾਂ ਪੂਰੀਆਂ ਕਰਨ ਲਈ ਦਿੱਤੀ ਗਈ । ਇਸ ਮੌਕੇ ਜੱਸੀ ਖੰਗੂੜਾ ਅਤੇ ਦਵਿੰਦਰ ਸਿੰਘ ਮਾਨ ਨੇ ਇਹ ਰਾਸ਼ੀ ਦਿਲਵਰ ਸਿੰਘ ਝੁਨੇਰ ਨੂੰ ਸੌਂਪੀ । ਉਨ੍ਹਾਂ ਦਿਲਵਰ ਸਿੰਘ ਝੁਨੇਰ ਵਲੋਂ ਬੱਚਿਆਂ ਨੂੰ ਕਬੱਡੀ ਦੀ ਕੋਚਿੰਗ ਦੇਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ । ਦਵਿੰਦਰ ਸਿੰਘ ਮਾਨ ਨੇ ਕਿਹਾ ਕਿ ਖਿਡਾਰੀਆਂ ਅਤੇ ਕੋਚਾਂ ਦੀ ਹੌਸਲਾ ਅਫ਼ਜ਼ਾਈ ਕਰਨਾ ਸਮੇਂ ਦੀ ਲੋੜ ਹੈ । ਇਸ ਮੌਕੇ ਸ਼ਿਲਕਾ ਜੰਡਾਲੀ, ਗੋਲੂ ਕੰਗਣਵਾਲ, ਬਨੀ ਢਿੱਲੋਂ ਘੁੰਗਰਾਣਾ, ਦੀਪ ਢਿੱਲੋਂ, ਸੁਸ਼ੀਲ ਕੁਮਾਰ ਸ਼ੀਲਾ ਗੋਪਾਲਪੁਰ, ਦਲਬੀਰ ਸਿੰਘ ਖੰਗੂੜਾ ਲਤਾਲਾ, ਨਿੰਦੀ ਖੰਗੂੜਾ, ਅਵੀ ਵਾਲੀਆ, ਰਾਮ ਜੀ ਦਾਸ ਚੌਹਾਨ, ਦਲਵੀਰ ਸਿੰਘ ਸਮੇਤ ਬੱਚੇ ਅਤੇ ਨੌਜਵਾਨ ਖਿਡਾਰੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਰਸਿੰਗ ਵਿਦਿਆਰਥੀਆਂ ਨੇ 3-ਡੀ ਮਾਡਲ ਕੀਤਾ ਤਿਆਰ ਅਗਲੀ ਖ਼ਬਰ ਜਨਮ ਅਸ਼ਟਮੀ ਮੌਕੇ ਨੈਣਾ ਦੇਵੀ ਮੰਦਰ ਵਲੋਂ ਕੱਢੀਆਂ ਗਈਆਂ ਮਨਮੋਹਕ ਝਾਂਕੀਆਂ
Ad Position 24