ਨਰਸਿੰਗ ਵਿਦਿਆਰਥੀਆਂ ਨੇ 3-ਡੀ ਮਾਡਲ ਕੀਤਾ ਤਿਆਰ
ਸੰਗਰੂਰ, 3 ਸਤੰਬਰ (ਸੁਖਵਿੰਦਰ ਸਿੰਘ ਫੁੱਲ)- ਲਾਈਫ ਗਾਰਡ ਨਰਸਿੰਗ ਕਾਲਜ, ਭਿੰਡਰਾਂ ਦੇ ਜੀ. ਐੱਨ.
ਸੰਗਰੂਰ, 3 ਸਤੰਬਰ (ਸੁਖਵਿੰਦਰ ਸਿੰਘ ਫੁੱਲ)- ਲਾਈਫ ਗਾਰਡ ਨਰਸਿੰਗ ਕਾਲਜ, ਭਿੰਡਰਾਂ ਦੇ ਜੀ.ਐੱਨ.ਐੱਮ. (ਸਾਲ ਤੀਜਾ) ਦੇ ਹੋਣਹਾਰ ਵਿਦਿਆਰਥੀ ਲਖਵਿੰਦਰ ਸਿੰਘ ਦੀ ਯੋਗ ਅਗਵਾਈ ਅਤੇ ਉਸ ਦੇ ਸਾਥੀ ਵਿਦਿਆਰਥੀਆਂ ਦੀ ਮਦਦ ਨਾਲ ਲਾਈਫ ਗਾਰਡ ਸੰਸਥਾ ਦੇ ਬੁਨਿਆਦੀ ਢਾਂਚੇ ਦਾ ਇੱਕ ਸ਼ਾਨਦਾਰ ‘3ਡੀ ਮਾਡਲ’ ਤਿਆਰ ਕੀਤਾ ਗਿਆ ਹੈ । ਇਸ ਮਾਡਲ ਰਾਹੀਂ ਵਿਦਿਆਰਥੀਆਂ ਨੇ ਆਪਣੀ ਰਚਨਾਤਮਕਤਾ, ਮਿਹਨਤ, ਉਤਸ਼ਾਹ ਅਤੇ ਵਿਵਹਾਰਕ ਗਿਆਨ ਦਾ ਬਹੁਤ ਹੀ ਸੁੰਦਰ ਪ੍ਰਦਰਸ਼ਨ ਕੀਤਾ ਹੈ । ਵਿਦਿਆਰਥੀਆਂ ਵਲੋਂ ਤਿਆਰ ਕੀਤੇ ਗਏ ਇਸ ਪ੍ਰੋਜੈਕਟ ’ਚ ਸੰਸਥਾ ਦੇ ਵੱਖ-ਵੱਖ ਵਿਭਾਗਾਂ ਜਿਵੇਂ ਕਿ ਨਰਸਿੰਗ ਕਾਲਜ, ਡੀ. ਫਾਰਮੇਸੀ, ਆਈ.ਟੀ.ਆਈ. ਅਤੇ ਈ.ਟੀ.ਟੀ. ਆਦਿ ਦੀਆਂ ਇਮਾਰਤਾਂ ਨੂੰ ਬੜੇ ਹੀ ਖੂਬਸੂਰਤ ਅਤੇ ਬਾਰੀਕੀ ਢੰਗ ਨਾਲ ਪ੍ਰਦਰਸ਼ਿਤ ਕੀਤਾ ਗਿਆ ਹੈ । ਇਸ ਮੌਕੇ ਸੰਸਥਾ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਡਾ. ਸੁਖਵਿੰਦਰ ਸਿੰਘ ਨੇ ਵਿਦਿਆਰਥੀਆਂ ਵਲੋਂ ਬਣਾਏ ਗਏ ਇਸ 3ਡੀ ਮਾਡਲ ਦੀ ਭਰਪੂਰ ਸ਼ਲਾਘਾ ਕੀਤੀ । ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਜੈਕਟ ਵਿਦਿਆਰਥੀਆਂ ਦੀ ਪ੍ਰੈਕਟੀਕਲ ਸਿੱਖਿਆ ਅਤੇ ਕਲਾਤਮਕ ਹੁਨਰ ਨੂੰ ਉਭਾਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ । ਸੰਸਥਾ ਦੇ ਡਾਇਰੈਕਟਰ ਮੈਡਮ ਡਾ. ਪਰਵਿੰਦਰ ਕੌਰ ਅਤੇ ਨਰਸਿੰਗ ਕਾਲਜ ਦੇ ਪ੍ਰਿੰਸੀਪਲ ਪ੍ਰੋ. ਰਿੰਟੂ ਚਾਤੁਰਵੇਦੀ ਨੇ ਵੀ ਵਿਦਿਆਰਥੀਆਂ ਦੇ ਇਸ ਸ਼ਲਾਘਾਯੋਗ ਕੰਮ ਦੀ ਤਾਰੀਫ਼ ਕਰਦਿਆਂ ਕਿਹਾ ਕਿ ਅਜਿਹੇ ਮਾਡਲ ਪ੍ਰਤਿਭਾ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਣ ’ਚ ਸਹਾਈ ਹੁੰਦੇ ਹਨ ।