ਸਕੂਲ ਖੇਡਾਂ 2026-27 ’ਚ ਡੀ.ਏ.ਵੀ. ਸਕੂਲ ਮੂਨਕ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਮੂਣਕ, 3 ਸਤੰਬਰ (ਵਰਿੰਦਰ ਭਾਰਦਵਾਜ, ਪ੍ਰਵੀਨ ਮਦਾਨ, ਕੇਵਲ ਸਿੰਗਲਾ)- ਦ ਬਾਬੂ ਬ੍ਰਿਸ਼ ਭਾਨ ਡੀ. ਏ.
ਮੂਣਕ, 3 ਸਤੰਬਰ (ਵਰਿੰਦਰ ਭਾਰਦਵਾਜ, ਪ੍ਰਵੀਨ ਮਦਾਨ, ਕੇਵਲ ਸਿੰਗਲਾ)- ਦ ਬਾਬੂ ਬ੍ਰਿਸ਼ ਭਾਨ ਡੀ.ਏ.ਵੀ. ਪਬਲਿਕ ਸਕੂਲ ਮੂਨਕ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਖੇਡਾਂ 2026-27 ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ । ਕਬੱਡੀ ’ਚ ਵਰਗ-19 ਦੀਆਂ ਲੜਕੀਆਂ ਅਤੇ ਵਰਗ -17 ਦੀਆਂ ਲੜਕੀਆਂ ਨੇ ਗੋਲਡ ਮੈਡਲ ਪ੍ਰਾਪਤ ਕੀਤਾ । ਕ੍ਰਿਕਟ ’ ਚ ਵਰਗ -14 ਦੇ ਮੁੰਡਿਆਂ ਨੇ ਗੋਲਡ ਮੈਡਲ, ਵਾਲੀਬਾਲ ’ਚ ਵਰਗ -17 ਦੇ ਲੜਕਿਆਂ ਨੇ ਸਿਲਵਰ ਮੈਡਲ , ਵਰਗ- 19 ਦੇ ਲੜਕਿਆਂ ਨੇ ਗੋਲਡ ਮੈਡਲ ਪ੍ਰਾਪਤ ਕੀਤਾ । ਯੋਗਾ ’ਚ ਵਰਗ -14 ਦੇ ਲੜਕਿਆਂ ਨੇ ਗੋਲਡ ਮੈਡਲ ਪ੍ਰਾਪਤ ਕੀਤਾ, ਤੀਰ ਅੰਦਾਜੀ ’ਚ ਵਰਗ - 19 ’ਚ ਲੜਕਿਆਂ ਨੇ ਗੋਲਡ ਮੈਡਲ ਪ੍ਰਾਪਤ ਕੀਤਾ, ਸਕੇਟਿੰਗ ਵਿੱਚ ਵਰਗ -14 ਦੇ ਲੜਕਿਆਂ ਨੇ ਅਤੇ ਵਗਰ -17 ਦੇ ਲੜਕਿਆਂ ਨੇ ਗੋਲਡ ਮੈਡਲ ਪ੍ਰਾਪਤ ਕੀਤਾ। ਵਰਗ- 17 ’ਚ ਲੜਕੀਆਂ ਨੇ ਗੋਲਡ ਮੈਡਲ ਪ੍ਰਾਪਤ ਕੀਤਾ । ਦੋ ਲੜਕਿਆਂ ਨੂੰ ਵਾਲੀਬਾਲ ’ਚ, ਛੇ ਲੜਕੀਆਂ ਨੂੰ ਕਬੱਡੀ ਦੇ ਲਈ, ਯੋਗਾ ’ਚ ਦੋ ਵਿਦਿਆਰਥੀਆਂ ਨੂੰ ,ਦੋ ਵਿਦਿਆਰਥੀਆਂ ਨੂੰ ਤੀਰ-ਅੰਦਾਜ਼ੀ ’ਚੋਂ, ਇਕ ਵਿਦਿਆਰਥੀ ਨੂੰ ਕ੍ਰਿਕਟ ’ਚ ਤੇ ਇਕ ਵਿਦਿਆਰਥੀ ਨੂੰ ਰਾਜ ਪੱਧਰ ’ਤੇ ਚੁਣਿਆ ਗਿਆ । ਪ੍ਰਿੰਸੀਪਲ ਸੰਜੀਵ ਕੁਮਾਰ ਸ਼ਰਮਾ ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਉਪਲੱਬਧੀ ਲਈ ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ ਅਤੇ ਖੇਡ ਅਧਿਆਪਕਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ।